ਜਲੰਧਰ: ਸ਼ੇਖਾਂ ਬਾਜ਼ਾਰ ’ਚ ਹੰਗਾਮਾ, ਪੁਲਸ ਮੁਲਾਜ਼ਮ ਨੇ ਤਾਣੀ ਦੁਕਾਨਦਾਰ ’ਤੇ ਪਿਸਤੌਲ
Saturday, Jan 02, 2021 - 06:22 PM (IST)

ਜਲੰਧਰ— ਸ਼ਹਿਰ ਦੇ ਸ਼ੇਖਾਂ ਬਾਜ਼ਾਰ ਦੇ ਕੋਲ ਸਥਿਤ ਕਲਾਂ ਬਾਜ਼ਾਰ ’ਚ ਅੱਜ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਦੁਕਾਨ ’ਤੇ ਸਰਚ ਕਰਨ ਲਈ ਪੁਲਸ ਟੀਮ ਦੇ ਕੁਝ ਲੋਕ ਪਹੁੰਚੇ। ਜਗਦੰਬੇ ਮੈਡੀਕੋਸ ਨਾਂ ਦੀ ਦੁਕਾਨ ’ਤੇ 2 ਪੁਲਸ ਕਰਮਚਾਰੀ ਆਏ ਅਤੇ ਦੋਸ਼ ਲਗਾਇਆ ਕਿ ਦੁਕਾਨ ’ਤੇ ਨਸ਼ੇ ਦੀ ਦਵਾਈ ਵੇਚੀ ਜਾ ਰਹੀ ਹੈ।
ਇਹ ਵੀ ਪੜ੍ਹੋ : ਤੀਕਸ਼ਣ ਸੂਦ ਦੇ ਘਰ ਮੂਹਰੇ ਗੋਹਾ ਸੁੱਟਣ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਸ ਦਾ ਵਿਰੋਧ
ਪੁਲਸ ਕਰਮਚਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਅਤੇ ਉਹ ਤਲਾਸ਼ੀ ਲੈਣ ਲਈ ਆਏ ਹਨ। ਦੁਕਾਨਦਾਰ ਹਰਸ਼ਿਤ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਉਸ ਦੀ ਦੁਕਾਨ ’ਤੇ ਆਏ ਸਨ ਅਤੇ ਗੱਲੇ ’ਚੋਂ 6 ਤੋਂ 7 ਹਜ਼ਾਰ ਰੁਪਏ ਖੋਹ ਕੇ ਲੈ ਗਏ ਸਨ। ਉਸ ਸਮੇਂ ਉਨ੍ਹਾਂ ਨੇ ਦੱਸਿਆ ਸੀ ਕਿ ਉਹ ਸੀ. ਆਈ. ਏ. ਸਟਾਫ ਤੋਂ ਹਨ ਅਤੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦੁਕਾਨ ’ਤੇ ਨਸ਼ੇ ਦੀ ਦਵਾਈ ਵੇਚੀ ਜਾਂਦੀ ਹੈ।
ਇਹ ਵੀ ਪੜ੍ਹੋ : ਸੰਤੋਖ ਚੌਧਰੀ ਨੇ ਰਾਜਨਾਥ ਸਿੰਘ ਨੂੰ ਲਿਖੀ ਚਿੱਠੀ, ਰੱਖੀ ਇਹ ਖ਼ਾਸ ਮੰਗ
ਅੱਜ ਵੀ ਦੋਵੇਂ ਪੁਲਸ ਵਾਲੇ ਦੁਕਾਨ ’ਤੇ ਆ ਪਹੁੰਚੇ ਅਤੇ ਪਿਸਤੌਲ ਵਿਖਾ ਕੇ ਨਕਦੀ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਨੇੜੇ ਦੇ ਦੁਕਾਨ ਵਾਲਿਆਂ ਨੂੰ ਇਕੱਠੇ ਕੀਤਾ ਅਤੇ ਸਬੰਧਤ ਥਾਣਾ ਨੰਬਰ 2 ਦੀ ਪੁਲਸ ਨੂੰ ਸੂਚਨਾ ਦਿੱਤੀ। ਇਸ ਦੇ ਬਾਅਦ ਜਾਂਚ ’ਚ ਪਤਾ ਲੱਗਾ ਕਿ ਜਿਸ ਪਿਸਤੌਲ ਨਾਲ ਪੁਲਸ ਵਾਲੇ ਧਮਕਾ ਰਹੇ ਸਨ, ਉਹ ਨਕਲੀ ਸੀ। ਹਰਸ਼ਿਤ ਨੇ ਇਹ ਵੀ ਦੋਸ਼ ਲਗਾਇਆ ਕਿ ਜਦੋਂ ਥਾਣਾ 2 ਦੀ ਪੁਲਸ ਨੂੰ ਮੌਕੇ ’ਤੇ ਬੁਲਾਇਆ ਗਿਆ ਤਾਂ ਉਹ ਦੋਸ਼ੀ ਪੁਲਸ ’ਤੇ ਕਾਰਵਾਈ ਦੀ ਬਜਾਏ ਉਨ੍ਹਾਂ ’ਤੇ ਦਬਾਅ ਬਣਾ ਰਹੇ ਸਨ।
ਡਿਊਟੀ ਅਫ਼ਸਰ ਦੇ ਬਗੈਰ ਹੀ ਰੇਡ ਕਰਨ ਕਰਨ ਪੁੱਜਾ ਸੀ ਪੁਲਸ ਮੁਲਾਜ਼ਮ
ਸੰਗੀਨ ਦੋਸ਼ਾਂ ’ਚ ਫਸੇ ਥਾਣਾ ਨੰਬਰ 4 ਦੇ ਹੌਲਦਾਰ ਦੇ ਮਾਮਲੇ ’ਚ ਡਿਵੀਜ਼ਨ ਨੰਬਰ 4 ਦੇ ਇੰਚਾਰਜ ਰਾਕੇਸ਼ ਕੁਮਾਰ ਦਾ ਕਹਿਣਾ þ ਕਿ ਪੁਲਸ ਨੇ ਇਕ ਦਿਨ ਪਹਿਲਾਂ ਲੁੱਟ-ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ ਇਕ ਮੈਂਬਰ ਨੂੰ ਕਾਬੂ ਕੀਤਾ ਸੀ, ਜਿਸ ਦੇ ਕੋਲੋਂ ਚੋਰੀ ਦੇ ਮੋਟਰਸਾਈਕਲ ਨਸ਼ੀਲੀਆਂ ਦਵਾਈਆਂ ਮਿਲੀਆਂ ਸਨ। ਪੁੱਛਗਿੱਛ ’ਚ ਖੁਸਾਸਾ ਹੋਇਆ ਸੀ ਕਿ ਉਹ ਨਸ਼ੇ ਦੀਆਂ ਗੋਲੀਆਂ ਉਕਤ ਮੈਡੀਕਲ ਹਾਲ ਤੋਂ ਖਰੀਦਦਾ þ। ਏ.ਐੱਸ.ਆਈ. ਸੁਰਿੰਦਰ ਪਾਲ ਨੇ ਜਾਂਚ ਦੇ ਬਾਅਦ ਪਰਚਾ ਦਰਜ ਕੀਤਾ þ, ਜਿਸ ਤੋਂ ਬਾਅਦ ਉਸ ਦੇ ਦੂਜੇ ਸਾਥੀ ਨੂੰ ਗਿ੍ਰਫ਼ਤਾਰ ਕਰਨ ਲਈ ਰੇਡ ਕਰ ਰਹੇ ਸਨ। ਹੌਲਦਾਰ ਵਰਿੰਦਰਜੀਤ ਸਿੰਘ ਡਿੳੂਟੀ ਅਫਸਰ ਨੂੰ ਆਪਣੇ ਨਾਲ ਲਏ ਬਗੈਰ ਹੀ ਮੈਡੀਕਲ ਦੀ ਦੁਕਾਨ ’ਚ ਰੇਡ ਕਰਨ ਗਿਆ ਸੀ, ਜਿੱਥੇ ਦੁਕਾਨਦਾਰ ਅਤੇ ਹੌਲਦਾਰ ਦੇ ਵਿਚ ਗਾਲੀ-ਗਲੋਚ ਹੋ ਗਈ ਅਤੇ ਦੋਹਾਂ ਨੇ ਇਕ ਦੂਜੇ ’ਤੇ ਸੰਗੀਨ ਦੋਸ਼ ਲਗਾਏ। ਉਕਤ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਹੌਲਦਾਰ ਨੂੰ ਆਪਣੇ ਨਾਲ ਥਾਣੇ ਲੈ ਗਈ। ਜਿਵੇਂ ਹੀ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ’ਚ ਆਇਆ ਤਾਂ ਉਨ੍ਹਾਂ ਨੇ ਮਾਮਲੇ ਦੀ ਰਿਪੋਰਟ ਕਰਨ ਲਈ ਥਾਣਾ ਡਿਵੀਜ਼ਨ ਨੰਬਰ ਦੋ ’ਚ ਭੇਜਿਆ þ।
ਇਹ ਵੀ ਪੜ੍ਹੋ : ਅਸ਼ਵਨੀ ਸ਼ਰਮਾ ਦਾ ਚੌਲਾਂਗ ਟੋਲ ਪਲਾਜ਼ਾ 'ਤੇ ਤਿੱਖਾ ਵਿਰੋਧ, ਵਿਖਾਈਆਂ ਕਾਲੀਆਂ ਝੰਡੀਆਂ
ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ