ਅਕਾਲੀ ਵਰਕਰਾਂ ਨੇ ਰਾਹੁਲ ਗਾਂਧੀ, ਕੈ. ਅਮਰਿੰਦਰ ਸਿੰਘ ਤੇ ਸੁਨੀਲ ਜਾਖਡ਼ ਦਾ ਪੁਤਲਾ ਫੂਕਿਆ

09/02/2018 5:13:37 AM

 ਨਵਾਂਸ਼ਹਿਰ,   (ਤ੍ਰਿਪਾਠੀ, ਮਨੋਰੰਜਨ)-  ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਬਦਨਾਮ ਕਰਨ ਅਤੇ ਪਿੰਡਾਂ ਵਿਚ ਨਾ ਵਡ਼ਨ ਦੇਣ ਵਾਲੀ ਚੁਣੌਤੀ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਸਮੂਹ ਵਿਧਾਨ ਸਭਾ ਹਲਕਿਅਾਂ ਵਿਚ ਰੋਸ ਮੁਜ਼ਾਹਰੇ ਕੀਤੇ ਗਏ।
 ਅੱਜ ਅਕਾਲੀ ਵਰਕਰਾਂ ਨੇ ਨਵਾਂਸ਼ਹਿਰ ਦੇ ਚੰਡੀਗਡ਼੍ਹ ਚੌਕ ਵਿਚ ਰੋਸ ਮੁਜ਼ਾਹਰਾ ਕਰ ਕੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ, ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ, ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖਡ਼, ਜਸਟਿਸ ਰਣਜੀਤ ਕਮਿਸ਼ਨ ਅਤੇ ਕਮਲਜੀਤ ਸਿੰਘ ਦਾਦੂਵਾਲ  ਦਾ ਪੁਤਲਾ ਫੂਕ ਕੇ  ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਅਾਂ ਹਲਕਾ ਇੰਚਾਰਜ ਅਤੇ ਮਾਰਕਫੈੱਡ ਦੇ ਸਾਬਕਾ ਚੇਅਰਮੈਨ ਜਰਨੈਲ ਸਿੰਘ ਵਾਹਿਦ ਨੇ ਕਿਹਾ ਕਿ ਕਾਂਗਰਸ ਪਾਰਟੀ ਸਿੱਖ ਸੰਸਥਾਵਾਂ ਅਤੇ ਸਿੱਖ ਪੰਥ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਕਰ ਰਹੀ ਹੈ ਜਿਸ ਨੂੰ ਅਕਾਲੀ ਦਲ ਬਾਦਲ ਅਤੇ ਸਿੱਖ ਸੰਸਥਾਵਾਂ ਕਦੇ ਬਰਦਾਸ਼ਤ ਨਹੀਂ ਕਰਨਗੀਅਾਂ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖਡ਼ ਨੇ ਅਕਾਲੀ ਵਰਕਰਾਂ ਨੂੰ ਪਿੰਡਾਂ ਵਿਚ ਨਾ ਵਡ਼ਨ ਦੀਆਂ ਜਿਹਡ਼ੀਅਾਂ ਧਮਕੀ ਦਿੱਤੀਅਾਂ  ਹਨ ਉਸ ਚੁਣੌਤੀ  ਨੂੰ ਅਕਾਲੀ ਦਲ ਬਾਦਲ ਸਵੀਕਾਰ ਕਰਦਾ ਹੈ ਅਤੇ ਇਸ ਦਾ ਮੂੰਹਤੋਡ਼ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 1984 ਸਿੱਖ ਦੰਗਿਅਾਂ ਲਈ ਕਾਂਗਰਸ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਅਤੇ ਸਿੱਖ ਕੌਮ ਉਸ ਨੂੰ ਕਦੇ ਮੁਆਫ ਨਹੀਂ ਕਰ ਸਕਦੀ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਬੋਗਸ ਅਤੇ ਕਾਂਗਰਸ ’ਤੇ ਆਧਾਰਿਤ ਹੈ ਜਦੋਂ ਕਿ ਬਲਜੀਤ ਸਿੰਘ ਦਾਦੂਵਾਲ ਨੂੰ ਕਰੋਡ਼ਾਂ ਰੁਪਏ ਦੇ ਵਿਦੇਸ਼ਾਂ ਤੋਂ ਫੰਡ ਮਿਲੇ ਹਨ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਕਾਂਗਰਸੀ ਆਗੂਆਂ ਦੀਅਾਂ ਗਲਤ ਟਿੱਪਣੀਆਂ ਅਤੇ ਬਿਆਨਬਾਜ਼ੀ ਪੂਰੀ ਤਰ੍ਹਾਂ ਗਲਤ ਅਤੇ ਨਿੰਦਣਯੋਗ ਹੈ। 
ਇਸ ਮੌਕੇ  ਕੌਂਸਲਰ ਪਰਮ ਸਿੰਘ ਖਾਲਸਾ, ਕੁਲਜਿੰਦਰ ਸਿੰਘ ਲੱਕੀ, ਸ਼ੰਕਰ ਦੁੱਗਲ, ਹੇਮੰਤ ਕੁਮਾਰ ਬਾਬੀ ਪ੍ਰਧਾਨ ਨਗਰ ਕੌਂਸਲ, ਕੁਲਜਿੰਦਰ ਸਿੰਘ, ਕੁਲਵਿੰਦਰ ਸਿੰਗਲਾ, ਮਨਜਿੰਦਰ ਸਿੰਘ ਵਾਲੀਆ, ਰਣਜੀਤ ਸਿੰਘ ਆਨੰਦ, ਮਹਿੰਦਰ ਸਿੰਘ ਬਜਾਜ, ਜਗਦੀਸ਼ ਸਿੰਘ, ਸੁਖਵਿੰਦਰ ਸਿੰਘ, ਪਾਖਰ ਸਿੰਘ, ਜਸਪਾਲ ਸਿੰਘ, ਗਰੀਸ਼ ਮੈਹਨ, ਕਰਨ ਖੋਸਲਾ, ਰਾਜਨ ਭੁੱਚਰ, ਸੋਢੀ ਸਿੰਘ, ਵਿਨੀਤ ਕੁਮਾਰ, ਜਗਜੀਤ ਸਿੰਘ, ਗੁਰਿੰਦਰ ਪਾਲ ਹਨੀ, ਜੰਗ ਬਹਾਦਰ ਸਿੰਘ, ਤੇਜਿੰਦਰ ਸਿੰਘ, ਰਵਿੰਦਰ ਸਿੰਘ, ਗੁਰਨੇਕ ਸਿੰਘ ਬਡ਼ਵਾ, ਹਰਭਜਨ ਸਿੰਘ ਭੰਗਲ, ਬਲਦੇਵ ਸਿੰਘ ਭਾਰਤੀ, ਡਾ. ਦੇਵਰਾਜ ਆਦਿ ਹਾਜ਼ਰ ਸਨ। 
 ਬੰਗਾ, (ਚਮਨ ਲਾਲ/ਰਾਕੇਸ਼)- ਅੱਜ ਬੰਗਾ ਹਲਕੇ ਦੇ ਸਮੂਹ ਅਕਾਲੀ ਦਲ ਬਾਦਲ ਤੇ ਭਾਜਪਾ ਵਰਕਰਾਂ ਨੇ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਬੁੱਧ ਸਿੰਘ ਬਲਾਕੀਪੁਰ ਜ਼ਿਲਾ ਪ੍ਰਧਾਨ ਅਕਾਲੀ ਦਲ ਦਿਹਾਤੀ, ਸੰਜੀਵ ਭਾਰਦਵਾਜ ਜ਼ਿਲਾ ਭਾਜਪਾ ਪ੍ਰਧਾਨ, ਸੁਖਦੀਪ ਸਿੰਘ ਸ਼ੁਕਾਰ ਜ਼ਿਲਾ ਪ੍ਰਧਾਨ ਯੂਥ ਅਕਾਲੀ ਦਲ , ਸੋਹਣ ਲਾਲ ਢੰਡਾ ਪ੍ਰਧਾਨ ਐੱਸ. ਸੀ. ਬੀ. ਸੀ. ਵਿੰਗ ਦੀ ਅਗਵਾਈ ਵਿਚ ਜਿਥੇ ਪੰਜਾਬ ਦੀ ਕਾਂਗਰਸ ਸਰਕਾਰ ਪ੍ਰਤੀ ਰੋਸ ਮਾਰਚ ਤੇ ਨਾਅਰੇਬਾਜ਼ੀ ਕਰ ਕੇ ਆਪਣੀ ਭਡ਼ਾਸ ਕੱਢੀ ਉਥੇ ਹੀ ਸਥਾਨਕ ਰੇਲਵੇ ਰੋਡ ਅੱਗੇ ਸਡ਼ਕ ਜਾਮ ਕਰ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ , ਸੁਨੀਲ ਜਾਖਡ਼ ਮੈਂਬਰ ਪਾਰਲੀਮੈਂਟ, ਸੰਤ ਦਾਦੂਵਾਲ, ਜਸਟਿਸ ਰਣਜੀਤ ਸਿੰਘ, ਰਾਹੁਲ ਗਾਂਧੀ ਆਦਿ ਦਾ ਪੁਤਲਾ ਵੀ ਫੂਕਿਆ।  ਭਾਜਪਾ ਦੇ ਜ਼ਿਲਾ ਪ੍ਰਧਾਨ ਨੇ ਵੀ ਵਰਕਰਾਂ ਨੂੰ ਸੰਬੋਧਨ ਕਰਦਿਅਾਂ ਕਿਹਾ ਕਿ ਅੱਜ ਪੰਜਾਬ ਦਾ ਹਰ ਇਕ ਵਿਅਕਤੀ ਸਰਕਾਰ ਦੀਅਾਂ ਨੀਤੀਅਾਂ ਤੋਂ ਦੁਖੀ ਹੈ ਤੇ ਸਰਕਾਰ ਤੋਂ ਛੁਟਕਾਰਾ ਪ੍ਰਾਪਤ ਕਰਨਾ ਚਾਹੁੰਦਾ ਹੈ। 
ਇਸ ਮੌਕੇ  ਸੰਤੋਖ ਸਿੰਘ ਮੱਲ੍ਹਾ ਵਰਕਿੰਗ ਕਮੇਟੀ ਮੈਂਬਰ, ਨਵਦੀਪ ਸਿੰਘ ਅਨੋਖਰਵਾਲ, ਸਤਨਾਮ ਸਿੰਘ ਲਾਦੀਆ ਜ਼ਿਲਾ ਪ੍ਰਧਾਨ ਕਿਸਾਨ ਵਿੰਗ ,ਕੁਲਵਿੰਦਰ ਸਿੰਘ ਲਾਡੀ, ਜੀਤ ਸਿੰਘ ਭਾਟੀਆ, ਦਲਜੀਤ ਸਿੰਘ ਸਰਕਲ ਪ੍ਰਧਾਨ, ਦੀਪਕ ਘਈ, ਸੁਰਜੀਤ ਸਿੰਘ ਮਾਗਟ, ਭਗਵਤੀ ਸ਼ਰਨ ਸੱਦੀ, ਧਰਮਿੰਦਰ ਮੰਢਾਲੀ, ਹੇਮੰਤ ਤੇਜਪਾਲ, ਨਰੇਸ਼ ਰਾਵਲ, ਜਗਜੀਤ ਸਿੰਘ ਖਾਲਸਾ, ਜਸਪਾਲ  ਸਿੰਘ ਖੰਡੇਧਾਰ, ਹਰਜੀਤ ਸਿੰਘ, ਪ੍ਰਿਤਪਾਲ ਬਜਾਜ, ਮਨਮਿੰਦਰ ਸਿੰਘ ਮਨੀ ਤੋਂ ਇਲਾਵਾ ਵੱਖ-ਵੱਖ ਪਿੰਡਾਂ ਤੋਂ ਅਕਾਲੀ ਦਲ ਦੇ ਵਰਕਰ ਹਾਜ਼ਰ ਸਨ।  


Related News