ਰਾਘਵ ਚੱਢਾ ਦਾ ਕੇਂਦਰ ਸਰਕਾਰ 'ਤੇ ਨਿਸ਼ਾਨਾ, ਆਖੀ ਇਹ ਗੱਲ
Wednesday, Sep 07, 2022 - 03:20 PM (IST)
ਜਲੰਧਰ (ਧਵਨ)- ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕੇਂਦਰ ਦੀ ਭਾਜਪਾ ਸਰਕਾਰ ਦੇ ਉਸ ਐਲਾਨ ਨੂੰ ਹਾਸੋਹੀਣਾ ਕਰਾਰ ਦਿੱਤਾ ਹੈ, ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਜਲਦੀ ਹੀ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ।
ਰਾਘਵ ਚੱਢਾ ਨੇ ਮੰਗਲਵਾਰ ਟਵੀਟ ਕੀਤਾ ਕਿ ਸਾਨੂੰ ਜ਼ਮੀਨੀ ਅੰਕੜਿਆਂ ਦਾ ਵਿਸ਼ਲੇਸ਼ਣ ਕਰਨਾ ਹੋਵੇਗਾ। ਜੇ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਕੇ ਵੀ ਜਨਤਾ ਨੂੰ ਕੋਈ ਰਾਹਤ ਜਾਂ ਸੁੱਖ ਨਹੀਂ ਮਿਲਦਾ ਤਾਂ ਇਸ ਦਾ ਕੀ ਫਾਇਦਾ? ਭਾਰਤ ਦੀ ਜੀ. ਡੀ. ਪੀ. 3.5 ਟ੍ਰਿਲੀਅਨ ਡਾਲਰ ਹੈ, ਜਿਸ ਨਾਲ ਦੇਸ਼ ਦੇ 140 ਕਰੋੜ ਲੋਕਾਂ ਦਾ ਪੇਟ ਭਰਿਆ ਜਾਂਦਾ ਹੈ, ਜਦਕਿ ਇੰਗਲੈਂਡ ਦੀ ਜੀ. ਡੀ. ਪੀ 3.2 ਟ੍ਰਿਲੀਅਨ ਡਾਲਰ ਹੈ ਅਤੇ ਉਸ ਦੇਸ਼ ਦੀ ਆਬਾਦੀ ਸਿਰਫ਼ 6.8 ਕਰੋੜ ਹੈ। ਇੰਗਲੈਂਡ ਵਿਚ ਪ੍ਰਤੀ ਵਿਅਕਤੀ ਜੀ. ਡੀ. ਪੀ. 47000 ਅਮਰੀਕੀ ਡਾਲਰ ਹੈ, ਜਦਕਿ ਭਾਰਤ ਵਿੱਚ ਪ੍ਰਤੀ ਵਿਅਕਤੀ ਜੀ. ਡੀ. ਪੀ. ਸਿਰਫ਼ 2500 ਡਾਲਰ ਹੈ। ਇਸ ਤਰ੍ਹਾਂ ਇੰਗਲੈਂਡ ਵਿਚ ਪ੍ਰਤੀ ਵਿਅਕਤੀ ਜੀ. ਡੀ. ਪੀ. ਭਾਰਤ ਨਾਲੋਂ 20 ਗੁਣਾ ਵੱਧ ਹੈ। ਇਨ੍ਹਾਂ ਅੰਕੜਿਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ: ਟ੍ਰੈਕ ’ਤੇ ਖੜ੍ਹੀ ਹੁਸ਼ਿਆਰਪੁਰ-ਦਿੱਲੀ ਐਕਸਪ੍ਰੈਸ ਦੀ ਬੋਗੀ ਨੂੰ ਲੱਗੀ ਅੱਗ
ਉਨ੍ਹਾਂ ਕਿਹਾ ਕਿ ਜੇ ਭਾਰਤ ਦੀ ਆਰਥਿਕਤਾ ਵਧਦੀ ਹੈ ਤਾਂ ਉਨ੍ਹਾਂ ਨੂੰ ਖ਼ੁਸ਼ੀ ਹੋਵੇਗੀ ਪਰ ਇਸ ਦੇ ਨਾਲ ਹੀ ਸਰਕਾਰ ਨੂੰ ਇਹ ਵੀ ਦੇਖਣਾ ਹੋਵੇਗਾ ਕਿ ਜੀ. ਡੀ. ਪੀ. ਦੇ ਵਾਧੇ ਦਾ ਦੇਸ਼ ਦੇ ਆਮ ਲੋਕਾਂ ਨੂੰ ਲਾਭ ਮਿਲ ਰਿਹਾ ਹੈ ਜਾਂ ਨਹੀਂ। ਹੁਣ ਦੇਸ਼ ਗਰੀਬ ਤੋਂ ਗਰੀਬ ਹੁੰਦਾ ਜਾ ਰਿਹਾ ਹੈ । ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ। ਗਰੀਬ ਅਤੇ ਅਮੀਰ ਦਾ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ। ਜੇ ਕੇਂਦਰ ਸਰਕਾਰ ਇਨ੍ਹਾਂ ਅੰਕੜਿਆਂ ’ਤੇ ਗੌਰ ਨਹੀਂ ਕਰਦੀ ਤਾਂ ਇਹ ਉਸ ਦੀ ਗਲਤੀ ਹੈ ਕਿਉਂਕਿ ਇਨ੍ਹਾਂ ਅੰਕੜਿਆਂ ’ਚ ਸਾਰਾ ਸੱਚ ਛੁਪਿਆ ਹੋਇਆ ਹੈ।
ਇਹ ਵੀ ਪੜ੍ਹੋ: ‘ਬਾਬਾ ਸੋਢਲ’ ਦੇ ਮੇਲੇ ਨੂੰ ਲੈ ਕੇ ਤਿਆਰੀਆਂ ਮੁਕੰਮਲ, ਨਤਮਸਤਕ ਹੋਣ ਪਹੁੰਚ ਰਹੇ ਸ਼ਰਧਾਲੂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ