ਬੀਬੀ ਜਗੀਰ ਕੌਰ ਨੂੰ ਪਾਰਟੀ ਤੋਂ ਫਾਰਗ ਕਰਨ ਉਪਰੰਤ ਹਲਕਾ ਭੁਲੱਥ ਦਾ ਅਗਲਾ ਇੰਚਾਰਜ ਲਗਾਉਣ ਲਈ ਪੈਰਵੀ ਸ਼ੁਰੂ

Thursday, Dec 08, 2022 - 05:44 PM (IST)

ਬੀਬੀ ਜਗੀਰ ਕੌਰ ਨੂੰ ਪਾਰਟੀ ਤੋਂ ਫਾਰਗ ਕਰਨ ਉਪਰੰਤ ਹਲਕਾ ਭੁਲੱਥ ਦਾ ਅਗਲਾ ਇੰਚਾਰਜ ਲਗਾਉਣ ਲਈ ਪੈਰਵੀ ਸ਼ੁਰੂ

ਭੁਲੱਥ (ਭੁਪੇਸ਼)-ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਆਪਣੀ ਸੀਨੀਅਰ ਪਾਰਟੀ ਨੇਤਾ ਬੀਬੀ ਜਗੀਰ ਕੌਰ ਸਾਬਕਾ ਮੰਤਰੀ ਨੂੰ ਪਾਰਟੀ ਵਿਰੋਧੀ ਸਰਗਰਮੀਆਂ ਵਿੱਢਣ ਕਰਕੇ ਪਾਰਟੀ ਵੱਲੋਂ ਮੁਅੱਤਲ ਕਰਨ ਉਪਰੰਤ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢਣ ਦਾ ਫ਼ੈਸਲਾ ਲਿਆ ਚੁੱਕਾ ਹੋਣ ਕਰਕੇ ,ਹੁਣ  ਭੁਲੱਥ ਵਿੱਚ ਸ੍ਰੋਮਣੀ ਅਕਾਲੀ ਦਲ ਦਾ ਇੰਚਾਰਜ ਬਣਨ ਲਈ ਜੋਰ ਅਜਮਾਈ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ।  ਹਲਕੇ ਦਾ ਇੰਚਾਰਜ ਬਣਨ ਸਬੰਧੀ ਕਈ ਤਰ੍ਹਾਂ ਦੀਆਂ ਹਲਕੇ ਦੇ ਲੋਕਾਂ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਵਿੱਚ ਚਰਚਾ ਜੋਰ ਫੱੜ ਚੁੱਕੀ ਹੈ। ਸ਼੍ਰੋਮਣੀ ਅਕਾਲੀ ਕਿਸੇ ਵੇਲੇ ਵੀ ਆਪਣੇ ਕਿਸੇ ਸੀਨੀਅਰ ਪਾਰਟੀ ਵਰਕਰ ਜਿਸ ਦੀ ਹਲਕੇ ਵਿੱਚ ਚੰਗੀ ਪੈਠ ਬਣੀ ਹੋਵੇ ਨੂੰ ਹਲਕਾ ਭੁਲੱਥ ਦਾ ਇੰਚਾਰਜ ਇਸ ਕਰਕੇ ਵੀ ਜਲਦੀ ਥਾਪ ਸਕਦਾ ਹੈ, ਕਿਉਂਕਿ ਹਲਕਾ ਭੁਲੱਥ ਦੀਆਂ ਚਾਰੇ ਨਗਰ ਪੰਚਾਇਤਾਂ ਭੁਲੱਥ ,ਬੇਗੋਵਾਲ, ਨਡਾਲਾ ਅਤੇ ਢਿੱਲਵਾਂ ਦੀਆਂ ਚੋਣਾਂ ਸਬੰਧੀ ਕਿਸੇ ਵੇਲੇ ਵੀ ਬਿਗਲ ਵੱਜ ਸਕਦਾ ਹੈ। ਜਿਸ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਕੀ ਕਾਰੁਜਗਾਰੀ ਹੋਵੇਗੀ ਜੋਕਿ ਇਕ ਤਰਾਂ ਨਾਲ ਪਰਖ਼ ਦੀ ਘੜੀ ਇਸ ਕਰਕੇ ਹੈ ਕਿ ਜੇਕਰ ਸ੍ਰੋਮਣੀ ਅਕਾਲੀ ਦਲ ਇਨ੍ਹਾਂ ਆਉਣ ਵਾਲੀਆਂ ਚੋਣਾਂ ਵਿੱਚ ਹਲਕਾ ਇੰਚਾਰਜ ਕਿਸੇ ਨੂੰ ਨਹੀਂ ਲਗਾਉਂਦਾ ਤਾਂ ਪਾਰਟੀ ਨੂੰ ਇਸ ਖਮਿਆਜ਼ਾ ਭੁੱਗਤਣਾ ਪੈ ਸਕਦਾ ਹੈ। ਜਿਸ ਕਰਕੇ ਪਤਾ ਲੱਗਾ ਕਿ ਪਾਰਟੀ ਹਾਈ ਕਮਾਨ ਵੀ ਜਲਦੀ ਤੋਂ ਜਲਦੀ ਆਪਣਾ ਹਲਕਾ ਇੰਚਾਰਜ ਥਾਪਣ ਦਾ ਮਨ ਬਣਾ ਚੁੱਕਾ ਹੈ ਅਤੇ ਹਾਈ ਕਮਾਨ ਇਹ ਰੁਤਬਾ ਪ੍ਰਦਾਨ ਕਰਨ ਲਈ ਆਪਣੇ ਪਾਰਟੀ ਵਰਕਰਾਂ ਅਤੇ ਹਾਈ ਕਮਾਨ ਨਾਲ ਆਪਣੀ ਰਾਈ ਸ਼ੁਮਾਰੀ ਕਰਨ ਵਿੱਚ ਢਿੱਢ ਚੁੱਕਾ ਹੈ। 

ਇਹ ਵੀ ਪੜ੍ਹੋ : ਜਲੰਧਰ: ਨਕੋਦਰ 'ਚ ਹੋਏ ਕੱਪੜਾ ਵਪਾਰੀ ਦੇ ਕਤਲ ਕਾਂਡ ਦੀ CCTV ਆਈ ਸਾਹਮਣੇ, ਆਡੀਓ ਵੀ ਹੋਈ ਵਾਇਰਲ

ਪਤਾ ਲੱਗਾ ਹੈ ਕਿ ਸ੍ਰੋਮਣੀ ਅਕਾਲੀ ਦਲ ਆਪਣੇ ਸੀਨੀਅਰ ਨੇਤਾ ਗੁਰਮੀਤ ਸਿੰਘ ਥਾਪਰ ਖੱਸਣ, ਸੁਖਵੰਤ ਸਿੰਘ ਤੱਖੜ ਭੁਲੱਥ ,ਕੁਲਦੀਪ ਸਿੰਘ ਟਾਂਡੀ, ਪਰਮਜੀਤ ਸਿੰਘ ਦਿਆਲਪੁਰ ਵਗੈਰਾ ਆਦਿ ਵਿੱਚੋਂ ਕਿਸੇ ਇਕ ਆਗੂ ਦੇ ਹੱਥ ਅਕਾਲੀ ਦਲ ਹਲਕਾ ਭੁਲੱਥ ਦੇ ਇੰਚਾਰਜ਼ ਦੀ ਕਮਾਨ ਆਉਣ ਦੀਆਂ ਕਿਆਸ ਅਰਾਈਆਂ ਹਨ। ਜੇਕਰ ਹਲਕੇ ਵਿੱਚ ਪੰਛੀ ਝਾਤ ਮਾਰੀਏ ਤਾਂ ਗੁਰਮੀਤ ਸਿੰਘ ਥਾਪਰ ਜੋਕਿ ਐੱਸ. ਸੀ. ਭਾਈਚਾਰੇ ਨਾਲ ਸਬੰਧਤ ਹੋਣ ਦੇ ਨਾਲ-ਨਾਲ ਪਾਰਟੀ ਦੇ ਸੂਬੇ ਪੱਧਰ ਦੇ ਰੁਤਬੇ 'ਤੇ ਵਿਰਾਜਮਾਨ ਹੈ, ਇਲਾਕੇ ਵਿੱਚ ਚੰਗਾ ਅਕਸ ਰੱਖਦੇ ਹਨ ਪਰ ਇਹ ਹਲਕਾ ਰਿਜ਼ਰਵ ਹਲਕਾ ਨਾ ਹੋਣ ਕਰਕੇ ਅਗਲੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਜੁਝਾਰੂ ਪਾਰਟੀ ਵਰਕਰ ਸੁਖਵੰਤ ਸਿੰਘ ਤੱਖੜ ਹਨ, ਜੋਕਿ ਪਾਰਟੀ ਦੇ ਥੱਮ ਵਜੋ ਲੋਕਾਂ ਵਿੱਚ ਕਈ ਸਾਲਾਂ ਤੋਂ ਵਿਚਰਦੇ ਹਨ, ਜਿੰਨਾਂ ਦੀ ਵੀ ਇਲਾਕੇ ਵਿੱਚ ਬਹੁਤ ਵੱਡੀ ਪੈਠ ਹੈ, ਜੋ ਜੱਟ ਜਾਤੀ ਨਾਲ ਸਬੰਧਤ ਹਨ ਅਤੇ ਵੱਡੀ ਗੱਲ ਇਸ ਦੀ ਇਹ ਪਾਜ਼ੇਟਿਵ ਜਾਂਦੀ ਹੈ ਕਿ ਇਹ ਅਤੇ ਇਸ ਦਾ ਪਰਿਵਾਰ ਪੁਸ਼ਤਦਰ ਅਕਾਲੀ ਦਲ ਨਾਲ ਹੀ ਚੱਟਾਨ ਵਾਂਗ ਖੜ੍ਹੇ ਰਹੇ ਹਨ। 

ਲਗਾਤਾਰ 20 ਸਾਲ ਤੋਂ ਨਗਰ ਪੰਚਾਇਤ ਭੁਲੱਥ ਵਿੱਚ ਇਹ ਅਤੇ ਇਸ ਦਾ ਪਰਿਵਾਰ ਲਗਾਤਾਰ ਕਾਬਜ ਆ ਰਿਹਾ ਹੈ। ਸੁਖਵੰਤ ਸਿੰਘ ਤੱਖੜ ਸ਼੍ਰੋਮਣੀ ਅਕਾਲੀ ਦਲ ਸਰਕਲ ਬੋਪਾਰਾਏ ਦਾ ਇੰਚਾਰਜ ਹਨ, ਜਿਨ੍ਹਾਂ ਨੇ ਆਪਣੇ ਰੁਤਬੇ 'ਤੇ ਰਹਿੰਦੇ ਸ੍ਰੋਮਣੀ ਅਕਾਲੀ ਦਲ ਦੇ ਵੋਟ ਬੈਂਕ ਵਿੱਚ ਚੋਖਾ ਵਾਧਾ ਵੀ ਕੀਤਾ ਹੈ। ਅਗਲਾ ਉਮੀਦਵਾਰ ਕੁਲਦੀਪ ਸਿੰਘ ਟਾਂਡੀ ਹਨ, ਜੋ ਕਾਫ਼ੀ ਸਮੇ ਤੋਂ ਅਕਾਲੀ ਦਲ ਨਾਲ ਜੁੜੇ ਹਨ ਅਤੇ ਇਹ ਲੁਬਾਣਾ ਭਾਈਚਾਰੇ ਨਾਲ ਸਬੰਧਤ ਹੈ, ਇਨ੍ਹਾਂ ਦੀ ਵੀ ਲੁਬਾਣਾ ਬੈਲਟ ਵਿੱਚ ਆਪਣੀ ਪਛਾਣ ਹੈ। ਭਾਵੇ ਕਾਫ਼ੀ ਸਮਾਂ ਪਹਿਲਾਂ ਬੀਬੀ ਜਗੀਰ ਕੌਰ ਨਾਲ ਮਤਭੇਦ ਰਹਿਣ ਕਰਕੇ ਉਹ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਨਜ਼ਦੀਕੀ ਰਹੇ ਪਰ ਕੁਝ ਸਮਾਂ ਬਾਅਦ ਉਹ ਮੁੜ ਅਕਾਲੀ ਦਲ ਵਿੱਚ ਹੀ ਪਰਤ ਗਏ ਅਤੇ ਫਿਰ ਬੀਬੀ ਜਗੀਰ ਕੌਰ ਦੇ ਵੱਡੇ ਸਮੱਰਥਕ ਵਜੋਂ ਭੂਮਿਕਾ ਨਿਭਾਈ। 

ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਵਾਰਦਾਤ, ਪ੍ਰੇਮੀ ਨੇ ਪ੍ਰੇਮਿਕਾ ਨੂੰ ਦਿੱਤੀ ਰੂਹ ਕੰਬਾਊ ਮੌਤ, ਤਬੇਲੇ 'ਚ ਦਫ਼ਨਾਈ ਲਾਸ਼

ਅਗਲੇ ਆਗੂ ਪਰਮਜੀਤ ਸਿੰਘ ਦਿਆਲਪੁਰ, ਪਰਮਜੀਤ ਸਿੰਘ ਪੱਡਾ ਹਨ। ਜੋ ਵੀ ਆਪਣੇ-ਆਪਣੇ ਖੇਤਰਾਂ ਵਿੱਚ ਨਾਮਵਰ ਹਨ। ਜੇਕਰ ਪਾਰਟੀ ਦੀ ਰਾਇ ਹੋਵੇਗੀ, ਜੇਕਰ ਅੰਦਾਜ਼ਾ ਲਗਾਇਆ ਜਾਵੇ ਤਾਂ ਪਾਰਟੀ ਤੱਖੜ ਨੂੰ ਹਲਕਾ ਇੰਚਾਰਜ ਦਾ ਰੁਤਬਾ ਪ੍ਰਦਾਨ ਕਰ ਸਕਦੀ ਹੈ ਕਿਉਂਕਿ ਤੱਖਰ ਦਾ ਹਲਕੇ ਦੇ ਲੋਕਾਂ ਨਾਲ ਨਿੱਜੀ ਤੌਰ 'ਤੇ ਸੰਪਰਕ ਜ਼ਿਆਦਾ ਹੈ ਅਤੇ ਪਾਰਟੀ ਦੇ ਵਫ਼ਾਦਾਰ ਹੈ ਹੀ ਹਨ। ਇਸ ਕਿਆਸ ਅਰਾਈ ਕਰਕੇ ਲੋਕਾਂ ਨੇ ਉਨ੍ਹਾਂ ਨਾਲ ਇਸ ਕਰਕੇ ਸੰਪਰਕ ਸਾਧਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਲੋਕ ਮੰਨਦੇ ਹਨ ਕਿ ਹਾਈਕਮਾਨ ਨੇ ਤੱਖੜ ਨਾਲ ਰਾਬਤਾ ਕਾਇਮ ਕੀਤਾ ਹੈ। ਜਦ ਇਸ ਸਬੰਧੀ ਸੁਖਵੰਤ ਸਿੰਘ ਤੱਖੜ ਨਾਲ ਹਾਈਕਮਾਨ ਦੇ ਸੰਪਰਕ ਸਬੰਧੀ ਪੁੱਛਿਆ ਤਾਂ ਜਿਨ੍ਹਾਂ ਸਪੱਸ਼ਟ ਦੱਸਣ ਤੋਂ ਕਿਨਾਰਾ ਕਰਦੇ ਉਨ੍ਹਾਂ ਨੇ ਇਹ ਸੱਭ ਹਾਈਕਮਾਨ ਦਾ ਅਧਿਕਾਰ ਅਤੇ ਮਰਜ਼ੀ ਦੱਸਿਆ ਹੈ ।

ਇਹ ਵੀ ਪੜ੍ਹੋ :  ਦੁਖ਼ਦਾਇਕ ਖ਼ਬਰ: ਯੂਰਪ ਜਾਂਦੇ ਸਮੇਂ ਕਪੂਰਥਲਾ ਦੇ ਵਿਅਕਤੀ ਦੀ ਰਸਤੇ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

shivani attri

Content Editor

Related News