ਰੋਡਵੇਜ਼ ਦੀ ਹਡ਼ਤਾਲ ਕਾਰਨ ਨਵਾਂਸ਼ਹਿਰ ਡਿਪੂ ਨੂੰ 2 ਦਿਨ੍ਹਾਂ ’ਚ 14 ਲੱਖ ਦਾ ਪੈ ਸਕਦੈ ਘਾਟਾ

Friday, Mar 12, 2021 - 05:32 PM (IST)

ਰੋਡਵੇਜ਼ ਦੀ ਹਡ਼ਤਾਲ ਕਾਰਨ ਨਵਾਂਸ਼ਹਿਰ ਡਿਪੂ ਨੂੰ 2 ਦਿਨ੍ਹਾਂ ’ਚ 14 ਲੱਖ ਦਾ ਪੈ ਸਕਦੈ ਘਾਟਾ

ਨਵਾਂਸ਼ਹਿਰ (ਤ੍ਰਿਪਾਠੀ) – ਪੰਜਾਬ ਰੋਡਵੇਜ਼ ਪਨਬਸ ਕੰਟ੍ਰੈਕਟ ਵਰਕਰਜ਼ ਯੂਨੀਅਨ ਵੱਲੋਂ 3 ਰੋਜ਼ਾ ਹੜਤਾਲ ਅਤੇ ਚੱਕਾ ਜਾਮ ਦੇ ਸੱਦੇ ਦੇ ਤਹਿਤ ਅੱਜ ਦੂਜੇ ਦਿਨ ਵੀ ਨਵਾਂਸ਼ਹਿਰ ਰੋਡਵੇਜ਼ ਡਿਪੂ ਦੀਆਂ 94 ’ਚੋਂ ਸਿਰਫ਼ 20 ਬੱਸਾਂ ਹੀ ਸੜਕ ’ਤੇ ਉਤਰੀਆਂ ਹਨ, ਜਿਸ ਦੇ ਚੱਲਦੇ ਨਵਾਂਸ਼ਹਿਰ ਡਿਪੂ ਨੂੰ 2 ਦਿਨ੍ਹਾਂ ’ਚ ਕਰੀਬ 14 ਲੱਖ ਰੁਪਏ ਤੋਂ ਵੱਧ ਦਾ ਘਾਟਾ ਹੋਣ ਦਾ ਅੰਦਾਜ਼ਾ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ :  ਬੋਰਵੈੱਲ ’ਚ ਜਾਨ ਗੁਆਉਣ ਵਾਲੇ ‘ਫਤਿਹਵੀਰ’ ਦੀ ਮਾਂ ਦੀ ਝੋਲੀ ਖੁਸ਼ੀਆਂ ਨਾਲ ਭਰੀ, ਰੱਬ ਨੇ ਬਖ਼ਸ਼ੀ ਪੁੱਤ ਦੀ ਦਾਤ

ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰੋਡਵੇਜ਼ ਡਿਪੂ ਨਵਾਂਸ਼ਹਿਰ ’ਚ ਕੁੱਲ 94 ਬੱਸਾਂ ਹਨ, ਜਿਨ੍ਹਾਂ ’ਚ 1 ਵੋਲਵੋ ਸਮੇਤ ਕਰੀਬ 20 ਬੱਸਾਂ ਰੋਡਵੇਜ਼ ਦੇ ਅਧੀਨ ਹਨ, ਜਦਕਿ ਬਾਕੀ ਬੱਸਾਂ ਪਨਬਸ ਤਹਿਤ ਰਨ ਕਰ ਰਹੀਆਂ ਹਨ। ਪੰਜਾਬ ਰੋਡਵੇਜ਼ ਪਨਬਸ ਕੰਟ੍ਰੈਕਟ ਵਰਕਰਜ਼ ਦੀ 3 ਰੋਜ਼ਾ ਹਡ਼ਤਾਲ ਦੇ ਚਲਦੇ ਅੱਜ ਹਡ਼ਤਾਲ ਦੇ ਦੂਜੇ ਦਿਨ ਵੀ ਕਰੀਬ 74 ਬੱਸਾਂ ਸਡ਼ਕ ’ਤੇ ਨਹੀਂ ਉਤਰੀਆਂ।

ਇਹ ਵੀ ਪੜ੍ਹੋ : ਦੋਆਬਾ ਦੇ 4 ਜ਼ਿਲ੍ਹਿਆਂ ’ਚੋਂ ਮਹਾਨਗਰ ਜਲੰਧਰ ਬਿਜਲੀ ਚੋਰੀ ਕਰਨ ’ਚ ਸਭ ਤੋਂ ਅੱਗੇ

PunjabKesari

ਕਿਹੜੇ-ਕਿਹੜੇ ਰੂਟ ਹੋਏ ਪ੍ਰਭਾਵਿਤ
ਜਾਣਕਾਰੀ ਮੁਤਾਬਕ ਕੰਟ੍ਰੈਕਟ ਵਰਕਰਜ਼ ਦੀ ਹੜਤਾਲ ਦੇ ਚੱਲਦੇ ਜਲੰਧਰ, ਚੰਡੀਗੜ੍ਹ, ਡਲਹੌਜ਼ੀ, ਅੰਮ੍ਰਿਤਸਰ, ਉੱਧਮਪੁਰ ਅਤੇ ਮਨਾਲੀ ਆਦਿ ਰੂਟ ਪ੍ਰਭਾਵਿਤ ਹੋਏ ਹਨ, ਜਦਕਿ ਅੱਜ ਰੋਡਵੇਜ਼ ਦੀ ਰਨ ਹੋਣ ਵਾਲੀਆਂ ਬੱਸਾਂ ’ਚ ਨੰਗਲ, ਹੁਸ਼ਿਆਰਪੁਰ, ਲੁਧਿਆਣਾ, ਫਗਵਾਡ਼ਾ ਆਦਿ ਲਈ ਬੱਸਾਂ ਨੂੰ ਰਵਾਨਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸਮੂਹ 94 ਬੱਸਾਂ ਦੇ ਸਡ਼ਕ ’ਤੇ ਉਤਰਨ ਦੇ ਚੱਲਦੇ ਨਵਾਂਸ਼ਹਿਰ ਰੋਡਵੇਜ਼ ਰੋਜ਼ਾਨਾ ਕਰੀਬ 22 ਤੋਂ 24 ਹਜ਼ਾਰ ਕਿਲੋਮੀਟਰ ਮਾਇਲਜ਼ ਕਰਦੀ ਹੈ, ਜਦਕਿ ਕੇਵਲ ਕੁਝ ਬੱਸਾਂ ਦੇ ਸੜਕਾਂ ’ਤੇ ਉਤਰਨ ਨਾਲ ਉਪਰੋਕਤ ਮਾਇਲਜ਼ ਘੱਟ ਕੇ 500 ਦੇ ਕਰੀਬ ਰਹਿ ਗਈ ਹੈ।

ਇਹ ਵੀ ਪੜ੍ਹੋ : ਜਲੰਧਰ: ਪਿਓ-ਪੁੱਤ ਦੀ ਘਟੀਆ ਕਰਤੂਤ, ਸ਼ਰੇਆਮ ਨਾਬਾਲਗ ਕੁੜੀਆਂ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ

ਸਵਾਰੀਆਂ ਨੂੰ ਹੋ ਰਹੀ ਪ੍ਰੇਸ਼ਾਨੀ, ਨਿੱਜੀ ਕੰਪਨੀਆਂ ਦੀਆਂ ਬੱਸਾਂ ਦੀ ਚਾਂਦੀ
ਪੰਜਾਬ ਰੋਡਵੇਜ਼ ਕੰਟ੍ਰੈਕਟ ਵਰਕਰਜ਼ ਦੀ ਹੜਤਾਲ ਦੇ ਚਲਦੇ ਜਿੱਥੇ ਬੱਸ ਅੱਡੇ ’ਤੇ ਇਕ ਵੀ ਸਰਕਾਰੀ ਬੱਸ ਨਹੀਂ ਆ ਰਹੀ ਸੀ ਤਾਂ ਉੱਥੇ ਹੀ ਨਿੱਜੀ ਟਰਾਂਸਪੋਰਟਰਾਂ ਦੀ ਚਾਂਦੀ ਰਹੀ। ਇਸ ਦੌਰਾਨ ਸਵਾਰੀਆਂ ਨੂੰ ਬੱਸ ਨਾ ਮਿਲਣ ਦੇ ਚਲਦੇ ਭਾਰੀ ਪ੍ਰੇਸ਼ਾਨੀ ’ਚੋਂ ਲੰਘਦੇ ਦੇਖਿਆ ਗਿਆ। ਸੰਦੀਪ ਕੁਮਾਰ ਨੇ ਦੱਸਿਆ ਕਿ ਉਸਨੇ ਚੰਡੀਗੜ੍ਹ ਜਾਣਾ ਹੈ ਪਰ ਸਰਕਾਰੀ ਬੱਸ ਸਰਵਿਸ ਨਾ ਦੇ ਬਰਾਬਰ ਹੋਣ ਦੇ ਚਲਦੇ ਜਿੱਥੇ ਨਿੱਜੀ ਬੱਸਾਂ ’ਚ ਭਾਰੀ ਰੱਸ਼ ਹੈ ਤਾਂ ਉੱਥੇ ਹੀ ਇਨ੍ਹਾਂ ਬੱਸਾਂ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਹੈ ਕਿ ਉਹ ਮਿੱਥੇ ਸਮੇਂ ’ਤੇ ਜਾਣ ਵਾਲੀ ਥਾਂ ’ਤੇ ਪਹੁੰਚਾ ਦੇਵੇਗੀ ਜਾਂ ਨਹੀਂ। ਇਕ ਹੋਰ ਸਵਾਰੀ ਨੇ ਦੱਸਿਆ ਕਿ ਨਵਾਂਸ਼ਹਿਰ ਵਿਖੇ ਉਸਦੀ ਰਿਸ਼ਤੇਦਾਰੀ ’ਚ ਮੌਤ ਹੋ ਗਈ ਸੀ। ਉਸ ਨੂੰ ਗੁੜਗਾਓਂ (ਹਰਿਆਣਾ) ਤੋਂ ਨਵਾਂਸ਼ਹਿਰ ਪੁੱਜਣ ’ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ’ਚ ਵੱਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਡੀ. ਸੀ. ਵੱਲੋਂ ਨਵੀਆਂ ਹਦਾਇਤਾਂ ਜਾਰੀ


author

shivani attri

Content Editor

Related News