Punjab : ਇਨ੍ਹਾਂ ਇਲਾਕਿਆਂ ''ਚ ਭਲਕੇ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ Cut

Monday, Jan 26, 2026 - 10:48 PM (IST)

Punjab : ਇਨ੍ਹਾਂ ਇਲਾਕਿਆਂ ''ਚ ਭਲਕੇ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ Cut

ਮੇਹਟੀਆਣਾ, (ਸੰਜੀਵ)- ਪਾਵਰ ਕਾਮ ਵਿਭਾਗ ਦੇ 66 ਕੇ. ਵੀ. ਸਬ ਸਟੇਸ਼ਨ ਮਰਨਾਈਆਂ ਖੁਰਦ ਦੇ ਐੱਸ. ਡੀ. ਓ. ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਬ ਸਟੇਸ਼ਨ ਮਰਨਾਈਆਂ ਖੁਰਦ ਤੋਂ ਚਲਦੇ ਟੀ-1 ਅਤੇ ਟੀ-2 ਟਰਾਂਸਫਾਰਮਰਾਂ ਦੀ ਜਰੂਰੀ ਮੁਰੰਮਤ ਕਰਨ ਕਰਕੇ 27 ਫਰਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। 

ਇਸ ਸਬ ਸਟੇਸ਼ਨ ਤੋਂ ਚਲਦੇ ਸਾਰੇ ਘਰੇਲੂ ਫੀਡਰ ਅਤੇ ਏ. ਪੀ. ਫੀਡਰ ਬੰਦ ਰਹਿਣਗੇ। ਜਿਸ ਕਾਰਨ ਪਿੰਡ ਮਾਨਾ, ਹੇੜੀਆਂ, ਰੌੜੀਆਂ, ਬੱਠੀਆਂ, ਮਹਿਮੋਵਾਲ, ਕਾਹਰੀ, ਸਾਹਰੀ, ਅਟੱਲਗੜ੍ਹ, ਕੈਮਪੁਰ, ਮੜੁੱਲੀ ਬ੍ਰਾਹਮਣਾ, ਬਸੀ ਦੌਲਤ ਖਾਂ, ਮਰਨਾਈਆਂ ਖੁਰਦ, ਮਰਨਾਈਆਂ ਕਲਾਂ, ਅੱਤੋਵਾਲ, ਢੱਕੋਵਾਲ, ਢੋਲਣਵਾਲ, ਧਿਗਾਨਗੜ੍ਹ, ਸਲੇਮਪੁਰ, ਬਡਿਆਲ, ਫਲਾਹੀ, ਹਰਮੋਏ, ਤਾਜੋਵਾਲ, ਭਟਰਾਣਾ, ਹਰਖੋਵਾਲ, ਪੰਡੋਰੀ ਬੀਬੀ, ਹੁੱਕੜਾ, ਅਹਿਰਾਣਾ ਕਲਾਂ, ਅਹਿਰਾਣਾ ਖੁਰਦ, ਮੋਨਾ ਕਲਾਂ, ਮੋਨਾ ਖੁਰਦ, ਹੇੜੀਆਂ, ਮੁੱਖਲੀਆਣਾ, ਰਾਜਪੁਰ ਭਾਈਆਂ, ਤਨੁੱਲੀ ਆਦਿ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। 

ਹੋਰ ਜਾਣਕਾਰੀ ਦਿੰਦਿਆ ਐੱਸ. ਡੀ. ਓ. ਨੇ ਦੱਸਿਆ ਕਿ ਜੇਕਰ ਮੌਸਮ ਖਰਾਬ ਰਿਹਾ ਤਾਂ ਬਿਜਲੀ ਸਪਲਾਈ ਬੰਦ ਨਹੀਂ ਕੀਤੀ ਜਾਵੇਗੀ। ਕਿਉਂਕਿ ਖਰਾਬ ਮੌਸਮ ਦੌਰਾਨ ਕੋਈ ਵੀ ਮੁਰੰਮਤ ਨਹੀਂ ਕੀਤੀ ਜਾ ਸਕਦੀ। 


author

Rakesh

Content Editor

Related News