ਪੰਜਾਬ ਭਾਜਪਾ ’ਚ ਆਉਣ ਵਾਲੇ ਦਿਨਾਂ ਵਿਚ ਭਾਰੀ ਫੇਰਬਦਲ ਦੇ ਆਸਾਰ

Friday, Mar 19, 2021 - 01:23 PM (IST)

ਪੰਜਾਬ ਭਾਜਪਾ ’ਚ ਆਉਣ ਵਾਲੇ ਦਿਨਾਂ ਵਿਚ ਭਾਰੀ ਫੇਰਬਦਲ ਦੇ ਆਸਾਰ

ਜਲੰਧਰ (ਰਾਹੁਲ)– ਭਾਜਪਾ ਦੀ ਸੂਬਾਈ ਲੀਡਰਸ਼ਿਪ ਵੱਲੋਂ ਕਿਸਾਨ ਅੰਦੋਲਨ ਦੇ ਸ਼ੁਰੂਆਤੀ ਦੌਰ ਵਿਚ ਅਪਣਾਈ ਗਈ ਢਿੱਲ-ਮੱਠ ਵਾਲੀ ਨੀਤੀ ਉਪਰੰਤ ਭਾਜਪਾ ਹਾਈ-ਕਮਾਨ ਮੌਜੂਦਾ ਸੂਬਾਈ ਲੀਡਰਸ਼ਿਪ ਨੂੰ ਜ਼ਿਆਦਾ ਮਹੱਤਵ ਨਹੀਂ ਦੇ ਰਹੀ। ਸ਼ਾਇਦ ਉਸੇ ਦਾ ਨਤੀਜਾ ਹੈ ਕਿ ਪੱਛਮੀ ਬੰਗਾਲ ਦੀਆਂ ਚੋਣਾਂ ਵਿਚ ਸੂਬੇ ਵਿਚੋਂ ਕਿਸੇ ਵੀ ਆਗੂ ਨੂੰ ਸੱਦਾ ਨਹੀਂ ਦਿੱਤਾ ਗਿਆ। ਹਾਲਾਂਕਿ ਵਧੇਰੇ ਆਗੂ ਇਹ ਕਹਿ ਕੇ ਗੱਲ ਨੂੰ ਟਾਲ ਜਾਂਦੇ ਹਨ ਕਿ ਅਸੀਂ ਬੰਗਾਲ ਜਿੱਤਣ ਵਿਚ ਰੁੱਝੇ ਹੋਏ ਹਾਂ। 2 ਮਈ ਨੂੰ ਸਭ ਕੁਝ ਠੀਕ ਹੋ ਜਾਵੇਗਾ।

ਇਹ ਵੀ ਪੜ੍ਹੋ :ਅੰਧ ਵਿਸ਼ਵਾਸ ਨੇ ਟੱਪੀਆਂ ਹੱਦਾਂ, ਜਲੰਧਰ ’ਚ ਮੰਗਲੀਕ ਅਧਿਆਪਕਾ ਨੇ ਰਚਾਇਆ 13 ਸਾਲਾ ਮੁੰਡੇ ਨਾਲ ਵਿਆਹ

ਚੰਡੀਗੜ੍ਹ ’ਚ ਹੋਣ ਵਾਲੀ ਸੂਬਾਈ ਕਾਰਜਕਾਰਨੀ ’ਚ ਹੋ ਸਕਦੀ ਹੈ ਚੁੱਕ-ਥੱਲ
20 ਅਤੇ 21 ਮਾਰਚ ਨੂੰ ਪਾਰਟੀ ਮੁੱਖ ਦਫ਼ਤਰ ਵਿਚ ਹੋਣ ਵਾਲੀ ਸੂਬਾਈ ਕਾਰਜਕਾਰਨੀ ’ਚ ਭਾਰੀ ਚੁੱਕ-ਥੱਲ ਹੋਣ ਦੇ ਆਸਾਰ ਹਨ। ਸੂਬੇ ਦੇ ਮੌਜੂਦਾ ਸਿਖਰਲੇ ਆਗੂਆਂ ਵਿਰੁੱਧ ਆਪਣੇ ਹੀ ਲੋਕਾਂ ’ਚ ਬੇਭਰੋਸਗੀ ਲਗਾਤਾਰ ਵਧਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਆਪਸੀ ਬਹਿਸਬਾਜ਼ੀ ਅਤੇ ਦੇਖ ਲੈਣ ਦੀਆਂ ਧਮਕੀਆਂ ਉਪਰੰਤ ਕਈ ਥਾਵਾਂ ’ਤੇ ਆਪਸੀ ਕੁੱਟਮਾਰ ਦੀਆਂ ਘਟਨਾਵਾਂ ਨੂੰ ਦਬਾਉਣਾ ਵੀ ਸੂਬਾਈ ਲੀਡਰਸ਼ਿਪ ਦੀ ਨੱਕ ਦਾ ਸਵਾਲ ਬਣਦਾ ਜਾ ਰਿਹਾ ਹੈ। ਇਸ ਦੌਰਾਨ ਸੂਬਾ ਇੰਚਾਰਜ ਦੁਸ਼ਯੰਤ ਕੁਮਾਰ ਗੌਤਮ, ਭਾਜਪਾ ਦੇ ਰਾਸ਼ਟਰੀ ਮੀਤ ਪ੍ਰਧਾਨ ਅਤੇ ਸਹਿ-ਸੰਗਠਨ ਮੰਤਰੀ ਸੌਦਾਨ ਿਸੰਘ ਵਰਕਰਾਂ ਤੇ ਅਹੁਦੇਦਾਰਾਂ ਨਾਲ ਪਾਰਟੀ ਸੰਗਠਨ ਅਤੇ ਸੂਬੇ ਦੀ ਸਥਿਤੀ ਬਾਰੇ ਵੱਖ-ਵੱਖ ਦੌਰ ਵਿਚ ਚਰਚਾ ਕਰਨਗੇ।

ਇਹ ਵੀ ਪੜ੍ਹੋ : ਸਿਹਤ ਮਹਿਕਮੇ ਦਾ ਕਾਰਨਾਮਾ, ਕੌਂਸਲਰ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ, ਪਰ ਮੈਸੇਜ ਨੈਗੇਟਿਵ ਦਾ ਭੇਜਿਆ

ਗਠਜੋੜ ਟੁੱਟਣ ਉਪਰੰਤ ਆਪਸੀ ਗੁੱਟਬਾਜ਼ੀ ਵਧੀ
ਅੰਦਰੂਨੀ ਸੂਤਰਾਂ ਦੀ ਮੰਨੀਏ ਤਾਂ ਭਾਜਪਾ-ਅਕਾਲੀ ਦਲ ਗੱਠਜੋੜ ਟੁੱਟਣ ਉਪਰੰਤ ਭਾਜਪਾ ਵਿਚ ਆਪਸੀ ਗੁੱਟਬਾਜ਼ੀ ਸਿਖਰ ’ਤੇ ਪਹੁੰਚ ਗਈ ਹੈ। ਨਵੀਂ ਯੁਵਾ ਬ੍ਰਿਗੇਡ ਵੱਲੋਂ ਟਕਸਾਲੀ ਮਿਹਨਤੀ ਵਰਕਰਾਂ ਨੂੰ ਕਿਸੇ ਖਾਸ ਵਿਅਕਤੀ ਵਿਸ਼ੇਸ਼ ਨਾਲ ਜੁੜਿਆ ਦੱਸ ਕੇ ਸੰਗਠਨ ਦੇ ਕੰਮਾਂ ਤੋਂ ਦੂਰ ਰੱਖਣਾ ਵੀ ਸੰਗਠਨ ਨੂੰ ਕਮਜ਼ੋਰ ਕਰ ਰਿਹਾ ਹੈ।

ਇਹ ਵੀ ਪੜ੍ਹੋ :  ਕੈਪਟਨ ਵੱਲੋਂ ਖੇਤਰੀਕਰਨ ਦੀ ਨੀਤੀ ਦਾ ਸਖ਼ਤ ਵਿਰੋਧ, ਕਿਹਾ-‘ਅਮਰਿੰਦਰ ਭਾਰਤੀਆਂ ਦੇ ਹੱਕ ’ਚ ਖੜ੍ਹਾ’

4 ਮਹੀਨਿਆਂ ਤੋਂ ਠੰਡੇ ਬਸਤੇ ’ਚ ਪਿਆ ਸੂਬਾਈ ਜਨਰਲ ਸਕੱਤਰ ਦਾ ਮਾਮਲਾ ਵੀ ਉੱਠੇਗਾ
ਕਿਸਾਨ ਅੰਦੋਲਨ ਉਪਰੰਤ ਫੈਲੀ ਬੇਭਰੋਸਗੀ ਕਾਰਣ ਸੂਬਾਈ ਜਨਰਲ ਸਕੱਤਰ ਮਲਵਿੰਦਰ ਸਿੰਘ ਕੰਗ ਨੇ ਅਕਤੂਬਰ ਮਹੀਨੇ ਅਸਤੀਫਾ ਦੇ ਦਿੱਤਾ ਸੀ। ਦਿਹਾਤੀ ਇਲਾਕੇ ਵਿਚ ਉਨ੍ਹਾਂ ਨੂੰ ਕਾਫੀ ਮਜ਼ਬੂਤ ਆਗੂ ਮੰਨਿਆ ਜਾਂਦਾ ਸੀ। ਉਨ੍ਹਾਂ ਦੇ ਉੱਤਰਾਧਿਕਾਰੀ ਵਜੋਂ ਲਗਭਗ 4 ਮਹੀਨਿਆਂ ਵਿਚ ਕਿਸੇ ਦੀ ਨਿਯੁਕਤੀ ਨਾ ਹੋ ਸਕਣੀ ਸਿਆਸੀ ਹਲਕਿਆਂ ’ਚ ਸੂਬਾਈ ਅਤੇ ਕੇਂਦਰੀ ਲੀਡਰਸ਼ਿਪ ਦੇ ਸਬੰਧਾਂ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।


author

shivani attri

Content Editor

Related News