ਰੋਡਵੇਜ਼ ਮੁਲਾਜ਼ਮਾਂ ਦਾ ਫੁੱਟਿਆ ਗੁੱਸਾ, ਸਰਕਾਰ ਖ਼ਿਲਾਫ਼ ਕੱਢੀ ਰੱਜ ਕੇ ਭੜਾਸ

08/07/2020 4:06:44 PM

ਜਲੰਧਰ (ਸੋਨੂੰ)— ਪੰਜਾਬ ਸਰਕਾਰ ਵੱਲੋਂ ਪੰਜਾਬ ਰੋਡਵੇਜ਼ ਦੇ ਕਾਮਿਆਂ ਦੀ ਤਨਖ਼ਾਹ 'ਚ ਕੀਤੀ ਗਈ 25 ਫੀਸਦੀ ਕਟੌਤੀ ਕੀਤੀ ਗਈ ਹੈ। ਇਸ ਦੇ ਰੋਸ ਵਜੋ ਪੰਜਾਬ 'ਚ ਰੋਡਵੇਜ਼ ਕਾਮਿਆਂ ਵੱਲੋਂ ਸਰਕਾਰ ਖ਼ਿਲਾਫ਼ ਸੜਕਾਂ 'ਤੇ ਉਤਰ ਕੇ ਭੜਾਸ ਕੱਢੀ ਜਾ ਰਹੀ ਹੈ। ਇਸੇ ਤਹਿਤ ਅੱਜ ਜਲੰਧਰ 'ਚ ਵੀ ਰੋਡਵੇਜ਼ ਮੁਲਾਜ਼ਮਾਂ ਨੇ ਜਲੰਧਰ ਡਿਪੂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਹੜਤਾਲ ਕੀਤੀ।

PunjabKesari

ਪ੍ਰਧਾਨ ਪਨਬਸ ਡਿਪੂ ਦੇ ਠੇਕੇਦਾਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਠੇਕੇ 'ਤੇ ਭਰਤੀ ਕੀਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ 'ਚੋਂ 25 ਫੀਸਦੀ ਦੀ ਕਟੌਤੀ ਕਰਨ ਦਾ ਪ੍ਰ੍ਰਮਾਣ ਜਾਰੀ ਕੀਤਾ ਗਿਆ ਹੈ ਜਦਕਿ ਉਹ  ਆਪਣੀ ਤਨਖ਼ਾਹ 'ਚੋਂ ਪਹਿਲਾਂ ਹੀ ਕੋਰੋਨਾ ਲਾਗ ਦੀ ਬੀਮਾਰੀ ਦੇ ਚਲਦਿਆਂ ਯੋਗਦਾਨ ਦੇ ਚੁੱਕੇ ਹਨ। ਉਨ੍ਹਾਂ ਨੇ ਇਹ ਨਾਦਰਸ਼ਾਹੀ ਪ੍ਰਮਾਣ ਨਾਲ ਸਾਰਿਆਂ ਨੂੰ ਹੀ ਦੁਖੀ ਹਨ ਅਤੇ ਉਨ੍ਹਾਂ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਕਿ ਉਨ੍ਹਾਂ ਦੀ ਤਨਖ਼ਾਹ 'ਚੋਂ ਪੈਸੇ ਕੱਟੇ ਜਾਣ।

PunjabKesari
ਉਥੇ ਹੀ ਪਨਬਸ ਡਿਪੂ ਦੇ ਜਨਰਲ ਸਕੱਤਰ ਰਣਜੀਤ ਸਿੰਘ ਨੇ ਕਿਹਾ ਕਿ ਮੁਲਾਜ਼ਮਾਂ ਦੀ ਤਨਖ਼ਾਹ ਤਾਂ ਪਹਿਲਾਂ ਹੀ 10-11 ਹਜ਼ਾਰ ਦੇ ਕਰੀਬ ਹੈ ਅਤੇ ਉਨ੍ਹਾਂ 'ਚੋਂ ਜੇਕਰ 25 ਫੀਸਦੀ ਕੌਟਤੀ ਕੀਤੀ ਗਈ ਤਾਂ ਘਰ ਚਲਾਉਣ ਲਈ ਕੁਝ ਨਹੀਂ ਬਚੇਗਾ। ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀ ਅਤੇ ਵੱਡੇ ਅਫ਼ਸਰ ਮੋਟੀ ਤਨਖ਼ਾਹ ਲੈ ਰਹੇ ਹਨ ਅਤੇ ਉਨ੍ਹਾਂ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ 10 ਅਗਸਤ ਤੱਕ ਤਨਖ਼ਾਹ ਉਨ੍ਹਾਂ ਦੇ ਖਾਤਿਆਂ 'ਚ ਨਾ ਆਈ ਤਾਂ ਉਹ 11 ਅਗਸਤ ਤੋਂ ਆਪਣਾ ਸੰਘਰਸ਼ ਤੇਜ਼ ਕਰਨਗੇ।


shivani attri

Content Editor

Related News