ਪ੍ਰੋ. ਬਲਵਿੰਦਰ ਕੌਰ ਦਾ ਪੇਕੇ ਪਿੰਡ ਬਸੀ ’ਚ ਭਾਰੀ ਪੁਲਸ ਪ੍ਰਬੰਧਾਂ ਹੇਠ ਹੋਇਆ ਸਸਕਾਰ

Friday, Oct 27, 2023 - 11:21 AM (IST)

ਪ੍ਰੋ. ਬਲਵਿੰਦਰ ਕੌਰ ਦਾ ਪੇਕੇ ਪਿੰਡ ਬਸੀ ’ਚ ਭਾਰੀ ਪੁਲਸ ਪ੍ਰਬੰਧਾਂ ਹੇਠ ਹੋਇਆ ਸਸਕਾਰ

ਰੂਪਨਗਰ (ਵਿਜੇ)- ਪ੍ਰੋ. ਬਲਵਿੰਦਰ ਕੌਰ ਦੀ ਲਾਸ਼ ਦਾ ਬੀਤੇ ਦਿਨ ਪੋਸਟਮਾਰਟਮ ਕਰਨ ਉਪਰੰਤ ਭਾਰੀ ਪੁਲਸ ਸੁਰੱਖਿਆ ਪ੍ਰਬੰਧਾਂ ਹੇਠ ਪੇਕੇ ਪਿੰਡ ਬਸੀ ’ਚ ਸਸਕਾਰ ਕਰ ਦਿੱਤਾ ਗਿਆ। ਇਸੇ ਦੌਰਾਨ ਸਮਝੌਤੇ ਮਗਰੋਂ ਮੁੱਖ ਮੰਤਰੀ ਪੰਜਾਬ ਫੀਲਡ ਅਫ਼ਸਰ ਰੂਪਨਗਰ ਅਨਮਜੋਤ ਕੌਰ ਵੱਲੋਂ ਪ੍ਰੋ. ਬਲਵਿੰਦਰ ਕੌਰ ਦੀ ਨਾਬਾਲਗ ਪੁੱਤਰੀ ਕੁਮਾਰੀ ਨਵਨੀਤ ਕੌਰ ਦੇ ਨਾਂ ’ਤੇ ਨਿਯੁਕਤੀ ਪੱਤਰ ਜਾਰੀ ਕੀਤਾ ਗਿਆ ਜਦੋਂ ਉਸ ਦੀ ਉਮਰ ਨੌਕਰੀ ਯੋਗ ਹੋਵੇਗੀ, ਉਸ ਦੀ ਯੋਗਤਾ ਅਨੁਸਾਰ ਪੰਜਾਬ ਸਰਕਾਰ ਵੱਲੋਂ ਉਸ ਨੂੰ ਨੌਕਰੀ ਦਿੱਤੀ ਜਾਵੇਗੀ। 

ਇਹ ਵੀ ਪੜ੍ਹੋ:  ਭਲਕੇ ਬੰਦ ਰਹਿਣਗੇ ਸਕੂਲ ਤੇ ਕਾਲਜ, ਸਰਕਾਰੀ ਛੁੱਟੀ ਦਾ ਐਲਾਨ

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪ੍ਰੋ. ਬਲਵਿੰਦਰ ਕੌਰ ਨੇ ਸਰਹਿੰਦ ਨਹਿਰ ਵਿਚ ਖ਼ੁਦਕੁਸ਼ੀ ਕਰ ਲਈ ਸੀ ਅਤੇ ਉਸ ਕੋਲੋ ਮਿਲੇ ਸੁਸਾਈਡ ਨੋਟ ’ਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਇਸ ਸਬੰਧੀ ਜ਼ਿੰਮੇਵਾਰ ਠਹਿਰਾਇਆ ਸੀ ਕਿ ਉਸ ਨੂੰ ਸਾਲ 2021 ’ਚ ਨਿਯੁਕਤੀ ਪੱਤਰ ਮਿਲ ਗਿਆ ਸੀ ਪਰ ਉਸ ਨੂੰ ਨੌਕਰੀ ’ਤੇ ਹਾਜ਼ਰ ਨਹੀਂ ਹੋਣ ਦਿੱਤਾ ਗਿਆ, ਜਿਸ ਕਾਰਨ ਉਹ ਕਾਫ਼ੀ ਪ੍ਰੇਸ਼ਾਨ ਸੀ ।

ਇਹ ਵੀ ਪੜ੍ਹੋ: ਹੁਣ ਪੰਜਾਬ ਦੇ ਇਸ ਜ਼ਿਲ੍ਹੇ 'ਚ ਮੂੰਹ ਢੱਕ ਕੇ ਚੱਲਣ ਤੇ ਦੋਪਹੀਆ ਵਾਹਨ ਚਲਾਉਣ 'ਤੇ ਲੱਗੀ ਪਾਬੰਦੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News