ਪ੍ਰਿੰਟਿੰਗ ਪ੍ਰੈੱਸ ’ਚ ਲੱਗੀ ਅੱਗ, 2 ਫਾਇਰ ਬ੍ਰਿਗੇਡ ਕਰਮਚਾਰੀ ਝੁਲਸੇ
Wednesday, Feb 26, 2020 - 04:48 PM (IST)
ਜਲੰਧਰ (ਵਰੁਣ)–ਸਲੇਮਪੁਰ ਰੋਡ ’ਤੇ ਅੰਮ੍ਰਿਤ ਵਿਹਾਰ ਵਿਚ ਛੋਟੀ ਜਿਹੀ ਜਗ੍ਹਾ ’ਤੇ ਬਣੀ ਤਿੰਨ ਮੰਜ਼ਿਲਾ ਇਮਾਰਤ ਵਿਚ ਅੱਗ ਲੱਗ ਗਈ। ਇਸ ਇਮਾਰਤ ਵਿਚ ਪ੍ਰਿੰਟਿੰਗ ਪ੍ਰੈੱਸ ਲੱਗੀ ਹੋਈ ਸੀ, ਜਿਸ ਵਿਚ ਕੈਮੀਕਲ, ਪੇਂਟ, ਪਲਾਸਟਿਕ ਦਾ ਕਾਫੀ ਸਾਮਾਨ ਰੱਖਿਆ ਹੋਇਆ ਸੀ। ਉਥੇ ਹੀ ਫਾਇਰ ਬ੍ਰਿਗੇਡ ਵਿਭਾਗ ਦੇ ਤਿੰਨ ਕਰਮਚਾਰੀਆਂ ਨੇ ਮੌਕੇ ’ਤੇ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਭਿਆਨਕ ਅੱਗ ਵਿਚ 2 ਕਰਮਚਾਰੀ ਝੁਲਸ ਗਏ। ਸਾਰਿਆਂ ਦੀ ਹਾਲਤ ਫਿਲਹਾਲ ਖਤਰੇ ਤੋਂ ਬਾਹਰ ਹੈ।
ਸਲੇਮਪੁਰ ਰੋਡ ’ਤੇ ਸਥਿਤ ਅੰਮ੍ਰਿਤ ਵਿਹਾਰ ਵਿਚ ਛੋਟੀ ਜਿਹੀ ਜਗ੍ਹਾ ’ਤੇ ਬਣਾਏ ਗਏ 3 ਮੰਜ਼ਿਲਾ ਬਿਲਡਿੰਗ ਵਿਚ ਇਕ ਫਲੋਰ ਵਿਚ ਕੈਮੀਕਲ ਰੱਖੇ ਹੋਏ ਸਨ ਅਤੇ ਇਸ ਇਮਾਰਤ ਵਿਚ ਅਚਾਨਕ ਲੱਗੀ ਅੱਗ ਕੈਮੀਕਲ ਕਾਰਣ ਅੱਗ ਭੜਕ ਗਈ ਸੀ। ਇਸ ਇਮਾਰਤ ਵਿਚ ਪਲਾਸਟਿਕ ਦਾ ਸਾਮਾਨ ਵੀ ਰੱਖਿਆ ਹੋਇਆ ਸੀ, ਜਿਸ ਕਾਰਣ ਅੱਗ ਨੇ ਭਿਆਨਕ ਰੂਪ ਧਾਰ ਲਿਆ। ਸੂਚਨਾ ਪੁਲਸ ਕੰਟਰੋਲ ਰੂਮ ਵਿਚ ਤੋਂ ਕੁਝ ਹੀ ਸਮੇਂ ਬਾਅਦ ਪਹੁੰਚੀ ਪੁਲਸ ਦੀ ਟੀਮ ਨੇ ਦੋਵੇਂ ਕਰਮਚਾਰੀ ਜਿਸ ਵਿਚ ਲਲਿਤ ਵੀ ਸ਼ਾਮਲ ਸੀ, ਨੂੰ ਹਸਪਤਾਲ ਵਿਚ ਦਾਖਲ ਕਰਵਾਇਆ। ਦੇਰ ਰਾਤ ਤੱਕ ਅੱਗ ਲੱਗਣ ਦੇ ਕਾਰਣਾਂ ਦੀ ਪੁਲਸ ਜਾਂਚ ਕਰ ਰਹੀ ਸੀ।