ਪੱਤਰਕਾਰ ਗੁਰਨਾਮ ਸਿੰਘ ''ਤੇ ਹਮਲਾ ਕਰਨ ਵਾਲੇ ਸਾਰੇ ਦੋਸ਼ੀ ਹੋਣ ਗ੍ਰਿਫ਼ਤਾਰ

8/14/2020 2:28:14 PM

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)— ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਦੇ ਸਮੂਹ ਪੱਤਰਕਾਰਾਂ ਵੱਲੋਂ ਪ੍ਰਧਾਨ ਸੁਰਿੰਦਰ ਸਿੰਘ ਬੱਬੂ ਦੀ ਅਗਵਾਈ ਹੇਠ ਸ਼ੁਕਰਵਾਰ ਦੁਪਹਿਰ ਨੂੰ ਪ੍ਰੈਸ ਕਲੱਬ ਸੁਲਤਾਨਪੁਰ ਲੋਧੀ ਤੋਂ ਐੱਸ. ਡੀ . ਐੱਮ ਦਫਤਰ ਤੱਕ ਗੁੰਡਿਆਂ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਨਾਲ ਐੱਸ. ਡੀ. ਐੱਮ. ਡਾ. ਚਾਰੂਮਿਤਾ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ 'ਤੇ ਮੰਗ ਪੱਤਰ ਸੌਪਿਆ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ 'ਕੋਰੋਨਾ' ਦੇ ਵੱਡੀ ਗਿਣਤੀ 'ਚ ਨਵੇਂ ਮਾਮਲੇ ਮਿਲਣ ਨਾਲ ਅੰਕੜਾ ਪੁੱਜਾ 3700 ਤੋਂ ਪਾਰ

ਇਸ ਸਮੇਂ ਸੁਲਤਾਨਪੁਰ ਲੋਧੀ ਦੇ ਪੱਤਰਕਾਰ ਭਾਈਚਾਰੇ ਵੱਲੋਂ ਮੰਗ ਕੀਤੀ ਗਈ ਕਿ ਫਿਰੋਜ਼ਪੁਰ ਦੇ ਪੱਤਰਕਾਰ ਗੁਰਨਾਮ ਸਿੰਘ ਸਿੱਧੂ 'ਤੇ ਕਾਤਲਾਨਾ ਹਮਲਾ ਕਰਨ ਵਾਲੇ ਸਾਰੇ ਗੁੰਡਾ ਅਨਸਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖਤ ਸਜ਼ਾਵਾਂ ਦਿੱਤੀਆਂ ਜਾਣ । ਇਸ ਸਮੇਂ ਪੱਤਰਕਾਰਾਂ ਵੱਲੋਂ ਸੂਬਾ ਸਰਕਾਰ ਅਤੇ ਫਿਰੋਜ਼ਪੁਰ ਪੁਲਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਇਸ ਹਮਲੇ ਨੂੰ ਪ੍ਰੈਸ ਦੀ ਆਜ਼ਾਦੀ 'ਤੇ ਹਮਲਾ ਕਰਾਰ ਦਿੱਤਾ ਗਿਆ । ਪੰਜਾਬ 'ਚ ਲੋਕਤੰਤਰ ਦਾ ਥੰਮ ਸਮਝੇ ਜਾਂਦੇ ਪੱਤਰਕਾਰਾ 'ਤੇ ਦਿਨੋਂ-ਦਿਨ ਵੱਧ ਰਹੇ ਹਮਲਿਆਂ ਕਾਰਨ ਜਿੱਥੇ ਪ੍ਰੈੱਸ ਦੀ ਆਜਾਦੀ ਨੂੰ ਵੱਡਾ ਖਤਰਾ ਪੈਦਾ ਹੋ ਗਿਆ ਹੈ, ਉੱਥੇ ਹੀ ਆਮ ਜਨਤਾ 'ਚ ਵੀ ਸਹਿਮ ਦਾ ਮਾਹੌਲ ਹੈ ।  

ਇਹ ਵੀ ਪੜ੍ਹੋ​​​​​​​:  ...ਜਦੋਂ ਸ਼ਰਾਬੀ ਨੇ ਥਾਣੇ ਦੇ ਬਾਹਰ ਰਾਹ ਜਾਂਦੀ ਕੁੜੀ ਦਾ ਸ਼ਰੇਆਮ ਫੜਿਆ ਹੱਥ

ਇਸ ਸਮੇਂ ਪ੍ਰਧਾਨ ਸੁਰਿੰਦਰ ਸਿੰਘ ਬੱਬੂ ਨੇ ਦੱਸਿਆ ਕਿ ਬੀਤੇ ਦਿਨ 10- 15 ਅਣਪਛਾਤੇ ਵਿਅਕਤੀਆ ਵੱਲੋਂ ਫਿਰੋਜ਼ਪੁਰ ਦੇ ਪੱਤਰਕਾਰ ਗੁਰਨਾਮ ਸਿੰਘ ਸਿੱਧੂ 'ਤੇ ਪ੍ਰੈੱਸ ਕਲੱਬ 'ਚ ਦਾਖਲ ਹੋ ਕੇ ਜਾਨਲੇਵਾ ਹਮਲਾ ਕੀਤਾ ਗਿਆ, ਜਿਸ ਨਾਲ ਗੁਰਨਾਮ ਸਿੰਘ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਫਿਰੋਜ਼ਪੁਰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਸਮੇਂ ਰੋਸ ਮੁਜਾਹਰੇ 'ਚ ਸਮੂਹ ਭਾਈਚਾਰੇ ਨੇ ਸ਼ਮੂਲੀਅਤ ਕੀਤੀ। ਇਸ ਮੌਕੇ 'ਤੇ ਸਤਪਾਲ ਕਾਲਾ, ਗੌਰਵ ਧੀਰ, ਚਰਨਜੀਤ ਸਿੰਘ ਢਿੱਲੋਂ, ਲਕਸ਼ਮੀ ਨੰਦਨ, ਨਰਿੰਦਰ ਸਿੰਘ ਸੋਨੀਆਂ, ਦੀਪਕ ਧੀਰ, ਅਸ਼ਵਨੀ ਜੋਸ਼ੀ, ਸੁਰਿੰਦਰਪਾਲ ਸਿੰਘ, ਨਿਰਮਲ ਸਿੰਘ ਹੈਪੀ, ਸ਼ਰਨਜੀਤ ਸਿੰਘ, ਕੰਵਲਪ੍ਰੀਤ ਸਿੰਘ ਕੌੜਾ, ਸਿਮਰਨਜੀਤ ਸਿੰਘ, ਬਲਵਿੰਦਰ ਸਿੰਘ ਧਾਲੀਵਾਲ, ਮਨੋਜ ਸ਼ਰਮਾ, ਵਰੁਣ ਸ਼ਰਮਾ, ਮਾਸਟਰ ਪਰਸਨ ਲਾਲ ਭੋਲਾ, ਮਾਸਟਰ ਜਗੀਰ ਸਿੰਘ ਬਾਜਵਾ, ਡਾ. ਸੁਨੀਲ ਧੀਰ, ਅਮਰਜੀਤ ਸਿੰਘ ਢੋਟ, ਕੁਲਬੀਰ ਸਿੰਘ ਮਿੰਟੂ, ਬਲਜਿੰਦਰ ਸਿੰਘ ਆਦਿ ਨੇ ਸ਼ਿਰਕਤ ਕੀਤੀ ।


shivani attri

Content Editor shivani attri