ਕਾਂਗਰਸ ਕਿਸੇ ਵੀ ਹਾਲਤ ਵਿੱਚ ਪ੍ਰੈੱਸ ਦੀ ਆਜ਼ਾਦੀ ''ਤੇ ਹਮਲਾ ਸਹਿਣ ਨਹੀਂ ਕਰੇਗੀ: ਸੁਮਿਤ ਡਡਵਾਲ
Saturday, Jan 17, 2026 - 12:30 PM (IST)
ਮੁਕੇਰੀਆਂ (ਝਾਵਰ)- ਪੰਜਾਬ ਵਿੱਚ ਜੋ ਸਰਕਾਰ ਨੇ ਪ੍ਰੈੱਸ ਦੀ ਆਜ਼ਾਦੀ 'ਤੇ ਹਮਲਾ ਕੀਤਾ ਹੈ, ਇਸ ਨੂੰ ਕਾਂਗਰਸ ਕਿਸੇ ਵੀ ਹਾਲਤ ਵਿੱਚ ਸਹਿਣ ਨਹੀਂ ਕਰੇਗੀ। ਇਸ ਸਬੰਧੀ ਅੱਜ ਮੁਕੇਰੀਆਂ ਵਿਖੇ ਆਪਣੇ ਦਫ਼ਤਰ 'ਚ ਗੱਲਬਾਤ ਕਰਦਿਆਂ ਪ੍ਰਦੇਸ਼ ਕਾਂਗਰਸ ਕਾਰਜਕਾਰਨੀ ਦੇ ਮੈਂਬਰ ਸੁਮਿਤ ਡਡਵਾਲ ਨੇ ਕਿਹਾ ਕਿ ਪੰਜਾਬ ਵਿੱਚ ਤਾਂ ਐਮਰਜੈਂਸੀ ਲਗਾ ਦਿੱਤੀ ਗਈ ਹੈ ਅਤੇ ਕਿਸੇ ਨੂੰ ਵੀ ਸੱਚਾਈ ਲਿਖਣ ਦਾ ਅਧਿਕਾਰ ਖੋਇਆ ਜਾ ਰਿਹਾ ਹੈ। ਉਨਾਂ ਨੇ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਨੇ ਅੱਤਵਾਦ ਦੌਰਾਨ ਆਪਣੇ ਪਰਿਵਾਰ ਦੇ ਦੋ ਮੁੱਖ ਮੈਂਬਰਾਂ ਨੇ ਦੇਸ਼ ਲਈ ਸ਼ਹਾਦਤ ਦੇ ਦਿੱਤੀ ਪਰ ਉਨਾਂ ਦੀ ਕਲਮ ਬਿਲਕੁਲ ਨਹੀਂ ਰੁਕੀ।
ਇਹ ਵੀ ਪੜ੍ਹੋ: ਜਲੰਧਰ 'ਚ 2 ਨੌਜਵਾਨਾਂ ਦੀਆਂ ਮਿਲੀਆਂ ਲਾਸ਼ਾਂ! ਸਰੀਰ 'ਤੇ ਮਿਲੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ, ਕਤਲ ਦਾ ਖ਼ਦਸ਼ਾ
ਉਨ੍ਹਾਂ ਨੇ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਅਜਿਹੀ ਅਖਬਾਰ ਹੈ, ਜੋ ਗਰੀਬ ਬੇਸਹਾਰਾ ਅਤੇ ਹਰ ਵਰਗ ਦੇ ਲੋਕਾਂ ਅਤੇ ਹਰ ਰਾਜਨੀਤੀ ਤੇ ਸਮਾਜਿੱਕ ਗਤੀਵਿਧੀਆਂ ਨੂੰ ਅੱਗੇ ਲਿਜਾਂਦੀ ਹੈ ਅਤੇ ਧਾਰਮਿਕ ਪ੍ਰਵਿਰਤੀ ਦੇ ਮਾਲਕ ਇਸ ਗਰੁੱਪ ਦੇ ਮਾਲਕ ਸਦਾ ਹੀ ਅੱਗੇ ਰਹਿੰਦੇ ਹਨ ਜਿਨਾਂ ਨੇ ਅਤੰਕਵਾਦ ਤੋਂ ਲੈ ਕੇ ਹੁਣ ਤੱਕ ਸ਼ਹੀਦ ਪਰਿਵਾਰਕ ਵੰਡ ਸ਼ੁਰੂ ਕੀਤਾ ਹੈ ਜੋ ਦੇਸ਼ ਦੇ ਇਕ ਕੋਨੇ ਤੋਂ ਦੂਜੇ ਕੋਨੇ ਤੱਕ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦੇ ਕੇ ਉਨ੍ਹਾਂ ਦੀ ਸਹਾਇਤਾ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ: ਫਗਵਾੜਾ 'ਚ ਅੱਧੀ ਰਾਤ ਵੱਡੀ ਵਾਰਦਾਤ! ਬਦਮਾਸ਼ਾਂ ਨੇ ਘਰ 'ਤੇ ਪੈਟਰੋਲ ਬੰਬ ਨਾਲ ਕੀਤਾ ਹਮਲਾ
ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਚਾਹੁੰਦੀ ਹੈ ਕਿ ਅਸੀਂ ਇਸ ਗਰੁੱਪ ਦੀ ਕਲਮ ਨੂੰ ਬੰਦ ਕਰਨ ਲਈ ਆਪਣੇ ਹੱਥ ਕੰਡੇ ਵਰਤੀਏ ਪਰ ਸਾਡਾ ਦੇਸ਼ ਅਤੇ ਸਮੂਹ ਪਾਰਟੀਆਂ, ਸਮੂਹ ਧਾਰਮਿਕ ਸੰਸਥਾਵਾਂ, ਸਮੂਹ ਟਰੇਡ ਯੂਨੀਅਨ ਉਨ੍ਹਾਂ ਦੇ ਨਾਲ ਖੜ੍ਹੀਆਂ ਹਨ ਅਤੇ ਹਰ ਮੌਕੇ 'ਤੇ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਟਾਨ ਵਾਂਗ ਖੜ੍ਹੇ ਹਨ। ਉਨਾਂ ਨੇ ਕਿਹਾ ਕਿ ਪ੍ਰੈੱਸ 'ਤੇ ਇਸ ਅਧਿਕਾਰਾਂ 'ਤੇ ਚੌਥੇ ਥੰਮ 'ਤੇ ਜੋ ਹਮਲਾ ਕੀਤਾ ਹੈ, ਇਸ ਨੂੰ ਕੋਈ ਵੀ ਸਹਿਣ ਨਹੀਂ ਕਰੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ! 20 ਜਨਵਰੀ ਤੱਕ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
