ਬਾਰਿਸ਼ ਕਾਰਨ ਪਾਵਰਕਾਮ ਕੋਲ ਲੱਗੀ ਸ਼ਿਕਾਇਤਾਂ ਦੀ ਝੜੀ, ਇਸ ਮਹੀਨੇ ''ਚ 3072 ਸ਼ਿਕਾਇਤਾਂ ਦਰਜ

Wednesday, Jul 22, 2020 - 01:48 PM (IST)

ਬਾਰਿਸ਼ ਕਾਰਨ ਪਾਵਰਕਾਮ ਕੋਲ ਲੱਗੀ ਸ਼ਿਕਾਇਤਾਂ ਦੀ ਝੜੀ, ਇਸ ਮਹੀਨੇ ''ਚ 3072 ਸ਼ਿਕਾਇਤਾਂ ਦਰਜ

ਜਲੰਧਰ (ਪੁਨੀਤ)— ਪਾਵਰਕਾਮ ਕੋਲ ਇਸ ਮਹੀਨੇ ਸਭ ਤੋਂ ਵੱਧ 3072 ਸ਼ਿਕਾਇਤਾਂ ਦਰਜ ਹੋਈਆਂ, ਜਿਸ ਦਾ ਕਾਰਨ ਬਾਰਿਸ਼ ਅਤੇ ਮੌਸਮ ਦੀ ਕਰਵਟ ਨੂੰ ਦੱਸਿਆ ਜਾ ਰਿਹਾ ਹੈ। ਦੇਰ ਰਾਤ ਬਾਰਿਸ਼ ਹੋਣ ਤੋਂ ਬਾਅਦ ਸ਼ਿਕਾਇਤਾਂ ਦੀ ਜਿਵੇਂ ਝੜੀ ਹੀ ਲੱਗ ਗਈ ਅਤੇ ਮਹਿਕਮੇ ਦੇ ਕਰਮਚਾਰੀ ਸਾਰਾ ਦਿਨ ਸ਼ਿਕਾਇਤਾਂ ਦਾ ਹੱਲ ਕਰਨ 'ਚ ਰੁੱਝੇ ਰਹੇ।

ਠੇਕੇ ਦਾ ਸਟਾਫ ਅਤੇ ਪੱਕੇ ਕਰਮਚਾਰੀ ਵੱਖ-ਵੱਖ ਇਲਾਕਿਆਂ 'ਚ ਬਿਜਲੀ ਲਾਈਨਾਂ 'ਚ ਤਕਨੀਕੀ ਨੁਕਸ ਲੱਭਦੇ ਰਹੇ। ਕਈ ਇਲਾਕਿਆਂ 'ਚ 4-5 ਘੰਟਿਆਂ ਤੋਂ ਲੈ ਕੇ 8-9 ਘੰਟਿਆਂ ਤੱਕ ਬਿਜਲੀ ਠੀਕ ਨਹੀਂ ਹੋ ਸਕੀ। ਦੇਰ ਰਾਤ ਬੰਦ ਹੋਈ ਬਿਜਲੀ ਸਪਲਾਈ ਸਵੇਰ ਤੱਕ ਵੀ ਚਾਲੂ ਨਾ ਹੋਣ ਕਾਰਣ ਲੋਕਾਂ ਨੂੰ ਜਿੱਥੇ ਪੀਣ ਵਾਲੇ ਪਾਣੀ ਦੀ ਸਪਲਾਈ 'ਚ ਖਾਸੀ ਪ੍ਰੇਸ਼ਾਨੀ ਹੋਈ। ਕਈ ਇਲਾਕਿਆਂ ਦੇ ਖਪਤਕਾਰਾਂ ਦੀ ਸ਼ਿਕਾਇਤ ਸੀ ਕਿ ਲੰਬੇ ਸਮੇਂ ਤੱਕ ਬਿਜਲੀ ਠੀਕ ਨਾ ਹੋਣ ਕਾਰਨ ਉਨ੍ਹਾਂ ਦੇ ਇਨਵਰਟਰਾਂ ਦੀਆਂ ਬੈਟਰੀਆਂ ਵੀ ਖਤਮ ਹੋ ਗਈਆਂ ਅਤੇ ਉਨ੍ਹਾਂ ਨੂੰ ਕਈ ਘੰਟੇ ਬਿਨਾਂ ਬਿਜਲੀ ਤੋਂ ਬਿਤਾਉਣੇ ਪਏ। ਉਂਝ ਮੌਸਮ ਠੰਡਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਘੱਟ ਹੋਈ। ਪਾਵਰ ਨਿਗਮ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਕ ਹੀ ਦਿਨ 'ਚ 3000 ਤੋਂ ਜ਼ਿਆਦਾ ਸ਼ਿਕਾਇਤਾਂ ਆਉਣ ਕਾਰਨ ਕਰਮਚਾਰੀ ਸਾਰਾ ਦਿਨ ਰੁੱਝੇ ਰਹੇ।


author

shivani attri

Content Editor

Related News