ਪਾਵਰਕਾਮ ਦੀ ਵੱਡੀ ਕਾਰਵਾਈ: 47 ਕੇਸਾਂ ’ਚ ਸਿੱਧੀ ਕੁੰਡੀ ਦੇ 21 ਮਾਮਲੇ ਫੜੇ, 21.62 ਲੱਖ ਜੁਰਮਾਨਾ

05/22/2022 1:53:14 PM

ਜਲੰਧਰ (ਪੁਨੀਤ)–ਪਾਵਰਕਾਮ ਦੇ ਕਈ ਵਿੰਗ ਕੰਮ ਕਰਦੇ ਹਨ, ਜਿਸ ਵਿਚ ਐਨਫ਼ੋਰਸਮੈਂਟ ਵਿੰਗ ਦਾ ਮੁੱਖ ਕੰਮ ਬਿਜਲੀ ਚੋਰੀ ਫੜਨਾ ਹੈ ਅਤੇ ਡਿਸਟਰੀਬਿਊਸ਼ਨ ਵਿੰਗ ਦਾ ਮੁੱਖ ਕੰਮ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਮੁਹੱਈਆ ਕਰਵਾਉਣ ਨਾਲ ਜੁੜਿਆ ਹੈ। ਹੁਣ ਬਿਜਲੀ ਦੇ ਫਾਲਟ ਪੈਣ ਵਿਚ ਵਾਧਾ ਹੋ ਰਿਹਾ ਹੈ। ਡਿਸਟਰੀਬਿਊਸ਼ਨ ਵਿੰਗ ਦਾ ਕੰਮ ਹੋਰ ਵੀ ਵਧ ਗਿਆ ਹੈ। ਇਸੇ ਵਿਚਕਾਰ ਪਾਵਰਕਾਮ ਨੇ ਤੜਕਸਾਰ ‘ਚੋਰੀ ਫੜੋ’ ਮੁਹਿੰਮ ਚਲਾਉਂਦਿਆਂ 1095 ਕੁਨੈਕਸ਼ਨਾਂ ਦੀ ਜਾਂਚ ਕੀਤੀ, ਜਿਸ ਵਿਚ ਬਿਜਲੀ ਚੋਰੀ ਦੇ 21 ਕੇਸ, ਜਦੋਂ ਕਿ ਹੋਰ ਮਾਮਲਿਆਂ ਵਿਚ 47 ਕੇਸ ਫੜ ਗਏ।

ਸਰਕਲ ਦੇ ਡਿਪਟੀ ਚੀਫ ਇੰਜੀ. ਇੰਦਰਪਾਲ ਸਿੰਘ ਵੱਲੋਂ ਸ਼ੁੱਕਰਵਾਰ ਦੇਰ ਰਾਤ ਐਕਸੀਅਨਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਸ਼ਨੀਵਾਰ ਸਵੇਰੇ 6 ਵਜੇ ਚੈਕਿੰਗ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ। ਇਨ੍ਹਾਂ ਨਿਰਦੇਸ਼ਾਂ ਵਿਚ ਜਲੰਧਰ ਦੀਆਂ ਪੰਜਾਂ ਡਵੀਜ਼ਨਾਂ ਵੱਲੋਂ ਚੈਕਿੰਗ ਟੀਮਾਂ ਬਣਾਈਆਂ ਗਈਆਂ। ਤੰਗ ਮੁਹੱਲਿਆਂ ਸਮੇਤ ਕਈ ਇਲਾਕਿਆਂ ਵਿਚ ਸਵੇਰੇ ਤੜਕਸਾਰ ਪਹੁੰਚੀਆਂ ਉਕਤ ਟੀਮਾਂ ਨੇ ਬਿਜਲੀ ਚੋਰੀ ਦੇ 21 ਕੇਸ ਫੜੇ। ਇਸ ਵਿਚ ਕੁਝ ਨੂੰ ਛੱਡ ਕੇ ਸਾਰੇ ਖਪਤਕਾਰਾਂ ਵੱਲੋਂ ਸਿੱਧੀ ਕੁੰਡੀ ਲਾਈ ਗਈ ਸੀ, ਜਿਸ ’ਤੇ ਵਭਾਗ ਨੇ ਉਕਤ ਖਪਤਕਾਰਾਂ ਨੂੰ 15.95 ਲੱਖ ਰੁਪਏ ਜੁਰਮਾਨਾ ਠੋਕਿਆ। ਇਸ ਦੌਰਾਨ ਬਿਜਲੀ ਦੀ ਗਲਤ ਵਰਤੋਂ ਦੇ 47 ਕੇਸ ਫੜੇ ਗਏ, ਜਿਨ੍ਹਾਂ ਨੂੰ 5.67 ਲੱਖ ਪੈਨਲਟੀ ਲੱਗੀ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ: ਬੋਲਵੈੱਲ ’ਚ ਡਿੱਗਿਆ 6 ਸਾਲਾ ਬੱਚਾ ਲੜ ਰਿਹੈ ਮੌਤ ਤੇ ਜ਼ਿੰਦਗੀ ਦੀ ਲੜਾਈ, ਮਾਪੇ ਰੋ-ਰੋ ਬੇਹਾਲ

ਮਹਿਕਮੇ ਦੀ ਇਸ ਚੈਕਿੰਗ ਵਿਚ ਕੁੱਲ 21.62 ਲੱਖ ਰੁਪਏ ਜੁਰਮਾਨਾ ਠੋਕਿਆ ਗਿਆ। ਉਥੇ ਹੀ, ਕੈਂਟ ਡਵੀਜ਼ਨ ਸੰਸਾਰਪੁਰ ਫੀਡਰ ਵਿਚ ਸ਼ੱਕੀ ਪਾਏ ਗਏ 3 ਮੀਟਰ ਨੂੰ ਲਾਹ ਲਿਆ, ਜਿਨ੍ਹਾਂ ਦੀ ਲੈਬ ਵਿਚ ਚੈਕਿੰਗ ਕਰਵਾਈ ਜਾਵੇਗੀ। ਇਸ ਲੜੀ ਵਿਚ ਈਸਟ ਡਵੀਜ਼ਨ ਪਠਾਨਕੋਟ ਚੌਕ ਨੇ ਚੋਰੀ ਦੇ 11, ਵੈਸਟ ਮਕਸੂਦਾਂ ਨੇ 5, ਕੈਂਟ ਨੇ 3 ਅਤੇ ਮਾਡਲ ਟਾਊਨ ਨੇ 2 ਕੇਸ ਫੜੇ।

PunjabKesari

ਅੰਦਰ ਚੱਲ ਰਿਹਾ ਸੀ ਏ. ਸੀ., ਬਾਹਰ ਲੱਗੇ ਤਾਲੇ ਖੁਲ੍ਹਵਾਏ
ਛੋਟਾ ਸਈਪੁਰ ਵਿਚ ਕਾਲੀ ਮਾਤਾ ਮੰਦਿਰ ਨੇੜੇ ਪੈਂਦੇ ਇਲਾਕੇ ਵਿਚ ਘਰ ਨੂੰ ਬਾਹਰੋਂ ਤਾਲਾ ਲੱਗਾ ਹੋਇਆ ਸੀ, ਜਦੋਂਕਿ ਅੰਦਰ ਏ. ਸੀ. ਚੱਲ ਰਿਹਾ ਸੀ। ਇਸ ’ਤੇ ਵਿਭਾਗ ਨੇ ਚੈਕਿੰਗ ਕੀਤੀ ਤਾਂ ਸੱਚਾਈ ਸਾਹਮਣੇ ਆਈ। ਚੈਕਿੰਗ ਸਟਾਫ ਵੱਲੋਂ ਪੁਲਸ ਬੁਲਾਉਣ ਦੀ ਚਿਤਾਵਨੀ ਤੋਂ ਬਾਅਦ ਤਾਲਾ ਖੋਲ੍ਹਿਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਅੰਦਰ ਏ. ਸੀ. ਚੱਲ ਰਿਹਾ ਸੀ। ਇਸੇ ਤਰ੍ਹਾਂ ਦੇ ਕਈ ਹੋਰ ਕੇਸ ਵੀ ਸਾਹਮਣੇ ਆਏ ਹਨ। ਛਾਪੇਮਾਰੀ ਸਮੇਂ ਇਕ ਖਪਤਕਾਰ ਨੇ ਕੁੰਡੀ ਹਟਾਉਣ ਲਈ ਸਿੱਧੀ ਲੱਗੀ ਤਾਰ ਨੂੰ ਲੱਕੜੀ ਦੀ ਸਹਾਇਤਾ ਨਾਲ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਲੱਕੜੀ ਹੇਠਾਂ ਖੜ੍ਹੇ ਕਰਮਚਾਰੀਆਂ ’ਤੇ ਜਾ ਡਿੱਗੀ, ਜਿਸ ਕਾਰਨ ਖਪਤਕਾਰ ਫੜਿਆ ਗਿਆ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਤੋਂ ਵੱਡੀ ਖ਼ਬਰ, ਗੜ੍ਹਦੀਵਾਲਾ ਵਿਖੇ ਬੋਰਵੈੱਲ ’ਚ ਡਿੱਗਿਆ 6 ਸਾਲਾ ਮਾਸੂਮ

ਵੇਰਕਾ ਮਿਲਕ ਪਲਾਂਟ ਨੇੜੇ 80 ਫ਼ੀਸਦੀ ਘਰ ਓਵਰਲੋਡ
ਵੈਸਟ ਡਿਵੀਜ਼ਨ ਅਧੀਨ ਵੇਰਕਾ ਮਿਲਕ ਪਲਾਂਟ ਦੇ ਪਿੱਛੇ ਇਲਾਕੇ ਵਿਚ ਵਿਭਾਗ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਵਿਚ 80 ਫ਼ੀਸਦੀ ਲੋਕਾਂ ਦੇ ਘਰਾਂ ਦਾ ਲੋਡ ਸੈਂਕਸ਼ਨ ਲੋਡ ਤੋਂ ਵੱਧ ਪਾਇਆ ਗਿਆ।

ਇਹ ਵੀ ਪੜ੍ਹੋ: DGP ਭਾਵਰਾ ਦੇ ਅਧਿਕਾਰੀਆਂ ਨੂੰ ਸਖ਼ਤ ਹੁਕਮ, ਪੰਜਾਬ ’ਚ ਸ਼ਾਂਤੀ ਵਿਵਸਥਾ ਨੂੰ ਹਰ ਕੀਮਤ ’ਤੇ ਬਣਾ ਕੇ ਰੱਖਿਆ ਜਾਵੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News