ਪਾਸ਼ ਇਲਾਕਿਆਂ ’ਚ ਚੱਲਿਆ ਪਾਵਰ ਨਿਗਮ ਦਾ ਡੰਡਾ, ਕੱਟੇ 76 ਕੁਨੈਕਸ਼ਨ

Thursday, Oct 01, 2020 - 10:46 AM (IST)

ਪਾਸ਼ ਇਲਾਕਿਆਂ ’ਚ ਚੱਲਿਆ ਪਾਵਰ ਨਿਗਮ ਦਾ ਡੰਡਾ, ਕੱਟੇ 76 ਕੁਨੈਕਸ਼ਨ

ਜਲੰਧਰ (ਪੁਨੀਤ)— ਡਿਫਾਲਟਰਾਂ ਤੋਂ ਰਿਕਵਰੀ ਲਈ ਪਾਵਰ ਨਿਗਮ ਨੇ ਬੁੱਧਵਾਰ ਪਾਸ਼ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ 76 ਕੁਨੈਕਸ਼ਨ ਕੱਟੇ। ਸਵੇਰੇ ਚੱਲੇ ਪਾਵਰ ਨਿਗਮ ਦੇ ਡੰਡੇ ਕਾਰਨ ਮਹਿਕਮੇ ਨੂੰ 81 ਲੱਖ ਰੁਪਏ ਦੀ ਕੁਲੈਕਸ਼ਨ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਵੱਲੋਂ ਕੁਨੈਕਸ਼ਨ ਕੱਟਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ’ਚ ਸਖ਼ਤੀ ਵਧਾਈ ਜਾ ਰਹੀ ਹੈ। ਪਾਵਰ ਨਿਗਮ ਦੇ ਕੈਸ਼ ਕਾਊਂਟਰਾਂ ਵਿਚ ਬਿੱਲ ਜਮ੍ਹਾ ਕਰਵਾਉਣ ਵਾਲਿਆਂ ਦੀ ਭੀੜ ਲੱਗੀ ਰਹੀ। ਇਨ੍ਹਾਂ ’ਚੋਂ ਕਈਆਂ ਨੇ ਆਪਣੇ ਪੈਂਡਿੰਗ ਬਿੱਲ ਜਮ੍ਹਾ ਕਰਵਾਏ। 

ਇਹ ਵੀ ਪੜ੍ਹੋ: ਜਲੰਧਰ: ਫੇਸਬੁੱਕ 'ਤੇ ਲਾਈਵ ਹੋ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਕਿਹਾ, 'ਮਾਂ ਨੂੰ ਮੇਰੀ ਸ਼ਕਲ ਨਾ ਵਿਖਾਉਣਾ' (ਤਸਵੀਰਾਂ)

ਵੈਸਟ ਡਿਵੀਜ਼ਨ ਅਧੀਨ ਆਉਂਦੇ ਇਕ ਕੈਸ਼ ਕਾਊਂਟਰ ’ਚ ਉਪਭੋਗਤਾ ਅਤੇ ਪਾਵਰ ਨਿਗਮ ਦੇ ਕਰਮਚਾਰੀ ਵਿਚਕਾਰ ਗਰਮਾ-ਗਰਮੀ ਹੋ ਗਈ। ਕਾਊਂਟਰ ’ਤੇ ਬੈਠੇ ਕਰਮਚਾਰੀ ਦਾ ਕਹਿਣਾ ਸੀ ਕਿ ਬਿੱਲ ਬੇਹੱਦ ਪੁਰਾਣਾ ਹੋ ਚੁੱਕਾ ਹੈ ਅਤੇ ਅਕਾਊਂਟ ਨੰਬਰ ਪੜ੍ਹਿਆ ਨਹੀਂ ਜਾ ਰਿਹਾ, ਇਸ ਲਈ ਠੀਕ ਬਿੱਲ ਲੈ ਕੇ ਆਏ। ਉਥੇ ਹੀ ਬਿੱਲ ਜਮ੍ਹਾ ਕਰਵਾਉਣ ਵਾਲੇ ਦਾ ਕਹਿਣਾ ਸੀ ਕਿ ਬਿੱਲ ਜੇਕਰ ਧੁੰਦਲਾ ਹੋਇਆ ਹੈ ਤਾਂ ਇਸ ਵਿਚ ਵਿਭਾਗ ਦੀ ਗਲਤੀ ਹੈ। ਉਕਤ ਉਪਭੋਗਤਾ ਦਾ ਕਹਿਣਾ ਸੀ ਕਿ ਉਹ ਅੱਧੇ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਲਾਈਨ ਵਿਚ ਲੱਗਣ ਤੋਂ ਬਾਅਦ ਬਿੱਲ ਜਮ੍ਹਾ ਕਰਵਾਉਣ ਲਈ ਜਦੋਂ ਕਾਊਂਟਰ ਨੇੜੇ ਪਹੁੰਚਿਆ ਤਾਂ ਬਿੱਲ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ, ਜਿਸ ਕਾਰਣ ਉਸਦਾ ਸਮਾਂ ਬਰਬਾਦ ਹੋਇਆ।

ਫਾਲਟ ’ਚ ਭਾਰੀ ਕਮੀ ਕਾਰਣ ਆਈਆਂ ਸਿਰਫ 642 ਸ਼ਿਕਾਇਤਾਂ
ਅਧਿਕਾਰੀਆਂ ਨੇ ਦੱਸਿਆ ਕਿ ਅੱਜ ਬਿਜਲੀ ’ਚ ਫਾਲਟ ਪੈਣ ਵਿਚ ਭਾਰੀ ਕਮੀ ਦਰਜ ਹੋਈ। ਕੰਟਰੋਲ ਰੂਮ ਵਿਚ ਸਿਰਫ 642 ਸ਼ਿਕਾਇਤਾਂ ਦਰਜ ਹੋਈਆਂ। ਉਨ੍ਹਾਂ ਦੱਸਿਆ ਕਿ ਝੋਨੇ ਦਾ ਸੀਜ਼ਨ ਖਤਮ ਹੋਣ ਕਾਰਣ ਖੇਤੀਬਾੜੀ ਇਲਾਕਿਆਂ ਵਿਚ ਸ਼ਿਕਾਇਤਾਂ ਖਤਮ ਹੋਈਆਂ ਹਨ, ਜਿਸ ਕਾਰਨ ਸ਼ਿਕਾਇਤਾਂ ਦੀ ਗਿਣਤੀ ਘੱਟ ਹੋਈ ਹੈ।

ਇਹ ਵੀ ਪੜ੍ਹੋ: ਜਲੰਧਰ: ਨੌਜਵਾਨ ਦਾ ਕਤਲ ਕਰਨ ਤੋਂ ਪਹਿਲਾਂ ਦੀ ਵੀਡੀਓ ਆਈ ਸਾਹਮਣੇ, ਦੋਸਤ ਨੇ ਇੰਝ ਦਿੱਤਾ ਵਾਰਦਾਤ ਨੂੰ ਅੰਜਾਮ


author

shivani attri

Content Editor

Related News