ਵਿਦਿਅਾਰਥਣਾਂ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਅਧਿਆਪਕ ਖਿਲਾਫ ਮਾਮਲਾ ਦਰਜ

Wednesday, Oct 24, 2018 - 03:17 AM (IST)

ਵਿਦਿਅਾਰਥਣਾਂ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਅਧਿਆਪਕ ਖਿਲਾਫ ਮਾਮਲਾ ਦਰਜ

 ਨਵਾਂਸ਼ਹਿਰ,   (ਤ੍ਰਿਪਾਠੀ,ਮਨੋਰੰਜਨ)-  10ਵੀਂ ਕਲਾਸ ’ਚ ਪਡ਼੍ਹਨ ਵਾਲੀਅਾਂ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ੀ ਅਧਿਆਪਕ ਨੂੰ  ਪੁਲਸ ਨੇ ਅਦਾਲਤ ’ਚ ਪੇਸ਼ ਕਰਨ ਉਪਰੰਤ ਅਦਾਲਤ ਦੇ ਹੁਕਮਾਂ ਤਹਿਤ ਜੇਲ ਭੇਜ ਦਿੱਤਾ ਹੈ। ਇੱਥੇ ਇਹ ਦੱਸਣਯੋਗ ਹੈ ਕਿ ਥਾਣਾ ਅੌਡ਼ ਦੇ ਅਧੀਨ ਪੈਂਦੇ ਪਿੰਡ ਮਹਰਮਪੁਰ ਦੇ ਸਰਕਾਰੀ ਸਕੂਲ ਵਿਚ ਪਡ਼੍ਹਨ ਵਾਲੀਅਾਂ 10ਵੀਂ ਕਲਾਸ ਦੀਆਂ 2 ਵਿਦਿਆਰਥਣਾਂ ਦੇ ਨਾਲ ਸਕੂਲ ਦੇ ਡਰਾਇੰਗ ਅਧਿਆਪਕ ਨੇ ਉਸ ਸਮੇਂ ਗਲਤ ਹਰਕਤਾਂ ਕੀਤੀਆਂ ਸਨ ਜਦੋਂ ਉਹ ਵਿਦਿਆਰਥਣਾਂ ਸਟਾਫ ਰੂਮ ਵਿਚ ਡਸਟਰ ਲੈਣ ਲਈ ਆਈਅਾਂ ਸਨ ਜਿੱਥੇ ਉਕਤ ਅਧਿਆਪਕ ਇਕੱਲਾ ਬੈਠਾ ਸੀ। 
ਅਧਿਆਪਕ ਨੇ ਦੂਸਰੇ ਦਿਨ ਵੀ ਵਿਦਿਆਰਥਣਾਂ ਨਾਲ ਕੀਤੀ ਛੇੜਖਾਨੀ : ਥਾਣਾ ਅੌਡ਼ ਪੁਲਸ ਸਟੇਸ਼ਨ ਵਿਖੇ ਦਿੱਤੀ ਸ਼ਿਕਾਇਤ ਵਿਚ ਵਿਦਿਆਰਥਣ ਦੀ ਮਾਂ ਨੇ ਦੱਸਿਆ ਕਿ ਉਹ ਮਿਡ-ਡੇ ਮੀਲ ਕੁੱਕ ਦੇ ਤੌਰ ’ਤੇ ਇਕ ਸਕੂਲ ਵਿਚ ਕੰਮ ਕਰਦੀ ਹੈ ਉਸ ਦੀ ਲਡ਼ਕੀ ਸਰਕਾਰੀ ਸਕੂਲ ਵਿਚ 10ਵੀਂ ਕਲਾਸ ਦੀ ਵਿਦਿਆਰਥਣ ਹੈ। ਉਸ ਨੇ ਦੱਸਿਆ ਕਿ ਉਸ ਦੀ ਲਡ਼ਕੀ ਨੇ ਦੱਸਿਆ ਸੀ ਕਿ  ਬੀਤੇ ਦਿਨੀਂ ਜਦੋਂ ਉਹ ਸਟਾਫ ਰੂਮ ਵਿਚ ਡਸਟਰ ਲੈਣ ਲਈ ਅਾਪਣੀ ਸਹੇਲੀ ਨਾਲ ਗਈ ਤਾਂ  ਸਟਾਫ ਰੂਮ ਵਿਚ ਬੈਠੇ  ਸਕੂਲ ਦੇ ਡਰਾਇੰਗ ਅਧਿਆਪਕ ਨੇ ਉਨ੍ਹਾਂ  ਨਾਲ ਗਲਤ ਹਰਕਤਾਂ ਕੀਤੀਅਾਂ।  ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਅਧਿਆਪਕ ਨੇ ਅਗਲੇ ਦਿਨ ਵੀ ਉਨ੍ਹਾਂ ਨੂੰ ਸਾਹਮਣੇ ਦੇਖ ਕੇ ਗਲਤ ਢੰਗ ਨਾਲ  ਛੂਹਿਆ ਸੀ। ਸ਼ਿਕਾਇਤਕਰਤਾ ਅੌਰਤ ਨੇ ਦੱਸਿਆਕਿ ਪਿੰਡ ਦੇ ਪਤਵੰਤੇ ਲੋਕਾਂ ਨੂੰ ਨਾਲ ਲੈ ਕੇ ਸਕੂਲ ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ ਸੀ। 
ਪਹਿਲਾਂ ਵੀ ਅਧਿਆਪਕ ’ਤੇ ਲੱਗ ਚੁੱਕੇ ਹਨ ਇਸ ਤਰ੍ਹਾਂ ਦੇ ਦੋਸ਼
ਜ਼ਿਲਾ ਸਿੱਖਿਆ ਦਫਤਰ ਵਿਚ ਕੰਮ ਕਰਨ ਵਾਲੇ ਇਕ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਵੀ ਉਕਤ ਅਧਿਆਪਕ ’ਤੇ ਇਸ ਤਰ੍ਹਾਂ ਦੀ ਛੇਡ਼ਛਾਡ਼ ਦੇ ਦੋਸ਼ ਲੱਗ ਚੁੱਕੇ ਹਨ। ਜਿਸ ਕਾਰਨ ਪੰਚਾਇਤ ਤੋਂ ਮੁਆਫੀ ਮੰਗਣ ਤੋਂ ਬਾਅਦ ਉਕਤ ਅਧਿਆਪਕ ਦਾ ਤਬਾਦਲਾ ਹੋਰ ਸਥਾਨ ’ਤੇ ਕੀਤਾ ਗਿਆ ਸੀ। 
ਪੁਲਸ ਨੇ ਕੀ ਕੀਤੀ ਕਾਰਵਾਈ
ਪੁਲਸ  ਨੇ ਸਕੂਲ ਦੀਅਾਂ ਨਾਬਾਲਗ ਵਿਦਿਆਰਥਣਾਂ ਨਾਲ ਛੇਡ਼ਛਾਡ਼ ਕਰਨ ਦੇ ਦੋਸ਼ੀ ਅਧਿਆਪਕ ਸੁਲੱਖਣ ਸਿੰਘ ਪੁੱਤਰ ਆਤਮਾ ਰਾਮ ਵਾਸੀ ਭਾਰਟਾ ਖੁਰਦ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਐੱਸ. ਐੱਚ. ਓ. ਇੰਸਪੈਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਅਧਿਆਪਕ ਨੂੰ ਅੱਜ ਅਦਾਲਤ ਵਿਚ ਪੇਸ਼ ਕਰਨ ਉਪਰੰਤ ਅਦਾਲਤ ਦੇ ਹੁਕਮਾਂ ਤਹਿਤ ਜੇਲ ਭੇਜਿਆ ਜਾ ਰਿਹਾ ਹੈ। 
ਕੀ ਕਹਿੰਦੇ ਹਨ ਡਿਪਟੀ ਕਮਿਸ਼ਨਰ 
ਜਦੋਂ ਇਸ ਸਬੰਧੀ ਡਿਪਟੀ ਕਮਿਸ਼ਨਰ ਵਿਨੇ ਬਬਲਾਨੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਪੁਲਸ ਵਿਭਾਗ ਤੋਂ ਮਾਮਲੇ ਦੀ ਸ਼ਿਕਾਇਤ ਸਬੰਧੀ ਕਾਪੀ ਜਾਂਚਣ ਤੋਂ ਬਾਅਦ ਜ਼ਰੂਰਤ ਅਨੁਸਾਰ ਸਿੱਖਿਅਾ ਵਿਭਾਗ ਨੂੰ ਵੀ ਵਿਭਾਗੀ ਕਾਰਵਾਈ ਕਰਨ ਲਈ ਲਿਖਣਗੇ। ਉਨ੍ਹਾਂ ਕਿਹਾ ਕਿ ਸਕੂਲ ਵਿਦਿਆਰਥਣਾਂ ਦੇ ਨਾਲ ਛੇਡ਼ਛਾਡ਼ ਦਾ ਮਾਮਲਾ ਕਾਫੀ ਸੰਗੀਨ ਹੈ ਅਤੇ ਪੁਲਸ ਵਿਭਾਗ ਨੂੰ ਉਹ ਬਣਦੀ ਉਚਿਤ ਕਾਰਵਾਈ ਯਕੀਨੀ ਬਣਾਉਣ ਲਈ ਕਹਿਣਗੇ। 
 


Related News