ਨਹੀਂ ਰੁਕ ਰਿਹਾ ਸ਼੍ਰੀਨਗਰ ਤੋਂ ਸੇਬਾਂ ਦੇ ਟਰੱਕਾਂ 'ਚ ਚੂਰਾ-ਪੋਸਤ ਦੀ ਸਮੱਗਲਿੰਗ ਦਾ ਧੰਦਾ, 20 ਕਿਲੋ ਫਿਰ ਬਰਾਮਦ

11/01/2020 5:38:40 PM

ਭੋਗਪੁਰ (ਸੂਰੀ)— ਭੋਗਪੁਰ ਥਾਣਾ ਦੇ ਮੁੱਖੀ ਥਾਣਾ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਸ਼੍ਰੀਨਗਰ ਤੋਂ ਸੇਬਾਂ ਦੇ ਇਕ ਟਰੱਕ ਕਾਬੂ ਕਰਕੇ ਉਸ 'ਚੋਂ 20 ਕਿਲੋ ਡੋਡੇ ਬਰਾਮਦ ਕੀਤੇ ਹਨ। ਇਸ ਟਰੱਕ ਨੂੰ ਪਹਿਲਾਂ ਊਧਮਪੁਰ ਪੁਲਸ ਵੱਲੋਂ ਵੀ ਰੋਕ ਕੇ ਟਰੱਕ 'ਚ ਭਰੀਆਂ ਸੇਬ ਦੀਆਂ ਪੇਟੀਆਂ ਨੂੰ ਲਾਹ ਕੇ ਤਲਾਸ਼ੀ ਲਈ ਗਈ ਸੀ ਪਰ ਉਧਮਪੁਰ ਪੁਲਸ ਨੂੰ ਟਰੱਕ 'ਚੋਂ ਡੋਡੇ ਬਰਾਮਦ ਨਾ ਹੋਣ ਕਾਰਨ ਇਸ ਟਰੱਕ ਨੂੰ ਛੱਡ ਦਿੱਤਾ ਗਿਆ।

ਇਹ ਵੀ ਪੜ੍ਹੋ: ਟਾਂਡਾ: 6 ਸਾਲਾ ਬੱਚੀ ਨਾਲ ਹੋਈ ਹੈਵਾਨੀਅਤ ਦੇ ਮਾਮਲੇ ਸਬੰਧੀ ਪੇਸ਼ ਕੀਤੇ ਚਲਾਨ 'ਚ ਹੋਏ ਵੱਡੇ ਖੁਲਾਸੇ

ਜਦੋਂ ਇਸ ਟਰੱਕ ਸਬੰਧੀ ਭੋਗਪੁਰ ਪੁਲਸ ਨੂੰ ਇਕ ਮੁਖਬਰ ਨੇ ਸੂਚਨਾ ਦਿੱਤੀ ਤਾਂ ਥਾਣਾ ਮੁਖੀ ਮਨਜੀਤ ਸਿੰਘ ਦੀ ਅਗਵਾਈ 'ਚ ਥਾਣੇਦਾਰ ਪ੍ਰੇਮਜੀਤ ਸਿੰਘ ਵੱਲੋਂ ਪੁਲਸ ਪਾਰਟੀ ਨਾਲ ਵਿਸ਼ੇਸ਼ ਨਾਕੇਬੰਦੀ ਕਰਕੇ ਟਰੱਕ ਨੰਬਰ ਪੀ. ਬੀ. 32 ਪੀ.9659 ਨੂੰ ਰੋਕਿਆ ਤਾਂ ਇਸ ਟਰੱਕ ਦੀ ਬਾਰੀਕੀ ਨਾਲ ਜਾਂਚ ਕੀਤੀ ਤਾਂ ਟਰੱਕ ਦੇ ਚਾਲਕ ਕੈਬਿਨ 'ਚ ਚਾਲਕ ਸੀਟ ਦੇ ਪਿੱਛੇ ਬਣੇ ਇਕ ਗੁਪਤ ਕੈਬਿਨ 'ਚੋਂ 20 ਕਿਲੋ ਡੋਡੇ ਬਰਾਮਦ ਹੋਏ। ਇਸ ਟਰੱਕ ਦੇ ਚਾਲਕ ਦੀ ਪਛਾਣ ਹਰਪ੍ਰੀਤ ਸਿੰਘ ਉਰਫ਼ ਹੈਪੀ ਥਾਣਾ ਖੋਜੇਵਾਲ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਜੋਂ ਹੋਈ ਹੈ। ਉਸ ਖ਼ਿਲਾਫ਼ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਦਲਿਤ ਵਿਦਿਆਰਥੀਆਂ ਨੂੰ ਕੈਪਟਨ ਦੀ ਵੱਡੀ ਸੌਗਾਤ, ਪੋਸਟ ਮ੍ਰੈਟਿਕ ਸਕਾਲਰਸ਼ਿਪ ਕੀਤੀ ਲਾਂਚ

ਪੁਲਸ ਦੀ ਸਖ਼ਤੀ ਕਾਰਨ ਵਪਾਰੀ ਪੰਜਾਬ ਦੇ ਟਰੱਕਾਂ ਨੂੰ ਮਾਲ ਦੇਣ ਤੋਂ ਕਰਨ ਲੱਗੇ ਇਨਕਾਰ
ਸ਼੍ਰੀਨਗਰ ਤੋਂ ਸੇਬਾਂ ਦੇ ਟਰੱਕਾਂ 'ਚ ਡੋਡੇ ਸਮੱਗਲਿੰਗ ਦੇ ਵੱਡੀ ਗਿਣਤੀ ਵਿਚ ਮਾਮਲੇ ਦਰਜ ਹੋਣ ਤੋਂ ਬਾਅਦ ਇਨ੍ਹਾਂ ਟਰੱਕਾਂ ਵਿਚ ਸੇਬ ਲੋਡ ਕਰਵਾ ਕੇ ਭੇਜਣ ਵਾਲੇ ਵਪਾਰੀਆਂ ਨੂੰੰ ਭਾਰੀ ਨੁਕਸਾਨ ਹੁੰਦਾ ਹੈ ਕਿਉਂਕਿ ਜਿਨ੍ਹਾਂ ਟਰੱਕਾਂ 'ਚ ਡੋਡੇ ਬਰਾਮਦ ਹੁੰਦੇ ਹਨ, ਉਨ੍ਹਾਂ ਟਰੱਕਾਂ ਨੂੰ ਪੁਲਸ ਵੱਲੋਂ ਜ਼ਬਤ ਕਰ ਲਿਆ ਜਾਂਦਾ ਹੈ। ਅਜਿਹੇ ਟਰੱਕਾਂ ਵਿਚ ਲੋਡ ਕੀਤੇ ਗਏ ਸੇਬ ਜ਼ਿਆਦਾ ਦਿਨ ਬੀਤਣ ਕਾਰਨ ਖਰਾਬ ਹੋ ਜਾਂਦਾ ਹੈ। ਆਪਣੇ ਮਾਲ ਦੀ ਸਪੁਰਦਗੀ ਲੈਣ ਲਈ ਵਪਾਰੀਆਂ ਨੂੰ ਅਦਾਲਤ ਵਿਚ ਜਾਣਾ ਪੈਂਦਾ ਹੈ, ਜਿਸ ਕਾਰਨ ਸੇਬ ਵਪਾਰੀਆਂ ਨੂੰ ਭਾਰੀ ਆਰਥਿਕ ਨੁਕਸਾਨ ਅਤੇ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ, ਹਾਲਾਤ ਅਜਿਹੇ ਬਣ ਗਏ ਹਨ ਕਿ ਡੋਡੇ ਅਤੇ ਚੂਰਾ-ਪੋਸਤ ਦੀ ਸਮੱਗਲਿੰਗ ਕਰਨ ਵਾਲੇ ਕੁਝ ਟਰੱਕ ਡਰਾਈਵਰਾਂ ਕਾਰਨ ਹੁਣ ਸ਼੍ਰੀਨਗਰ ਦੇ ਵਪਾਰੀ ਪੰਜਾਬ ਨੰਬਰ ਦੇ ਟਰੱਕਾਂ ਨੂੰ ਸੇਬ ਲੋਡ ਕਰਵਾਉਣ ਤੋਂ ਇਨਕਾਰ ਕਰਨ ਲੱਗ ਪਏ ਹਨ, ਜਿਸ ਦਾ ਨੁਕਸਾਨ ਬੇਕਸੂਰ ਮਾਲਕਾਂ ਨੂੰ ਝੱਲਣਾ ਪੈਂਦਾ ਹੈ।
ਇਹ ਵੀ ਪੜ੍ਹੋ: ਮਕਸੂਦਾਂ ਸਬਜ਼ੀ ਮੰਡੀ 'ਚ ਖੇਡੀ ਗਈ ਖ਼ੂਨੀ ਖੇਡ, ਆਲੂ ਮਿੱਠੇ ਨਿਕਲਣ 'ਤੇ ਫੜੀ ਵਾਲੇ ਨੂੰ ਕੀਤਾ ਲਹੂ-ਲੁਹਾਨ


shivani attri

Content Editor

Related News