ਹਿਮਾਚਲ ਗਏ ਪਰਿਵਾਰ ਦੇ ਘਰ ’ਚ ਹੋਈ ਚੋਰੀ ਪੁਲਸ ਨੇ ਕੀਤੀ ਟਰੇਸ, ਮੁਲਜ਼ਮ ਗ੍ਰਿਫ਼ਤਾਰ

03/31/2023 1:14:05 PM

ਜਲੰਧਰ (ਮਹੇਸ਼)–ਧਾਰਮਿਕ ਸਥਾਨ ’ਤੇ ਦਰਸ਼ਨਾਂ ਲਈ ਪਰਿਵਾਰ ਨਾਲ ਹਿਮਾਚਲ ਪ੍ਰਦੇਸ਼ ਗਏ ਪਿੰਡ ਲੇਸੜੀਵਾਲ ਨਿਵਾਸੀ ਸੰਨੀ ਪੁੱਤਰ ਜਾਰਜ ਦੇ ਘਰ ਵਿਚ ਹੋਈ ਚੋਰੀ ਨੂੰ ਜੰਡੂਸਿੰਘਾ ਚੌਂਕੀ ਦੀ ਪੁਲਸ ਨੇ ਟਰੇਸ ਕਰ ਲਿਆ ਹੈ ਅਤੇ ਚੋਰਾਂ ਵੱਲੋਂ ਚੋਰੀ ਕੀਤੇ ਲੱਖਾਂ ਰੁਪਏ ਦੀ ਕੀਮਤ ਦੇ ਸੋਨੇ-ਚਾਂਦੀ ਦੇ ਗਹਿਣੇ ਅਤੇ ਨਵੇਂ ਕੱਪੜੇ (ਜੈਂਟਸ ਸੂਟ 4 ਅਤੇ ਲੇਡੀਜ਼ ਸੂਟ 7) ਬਰਾਮਦ ਕਰ ਲਏ ਗਏ ਹਨ।

ਇਹ ਵੀ ਪੜ੍ਹੋ : ਸੂਬੇ ਦੇ ਲੋਕਾਂ ਲਈ ਵੱਡੀ ਪਹਿਲ ਕਰਨ ਜਾ ਰਹੀ ਪੰਜਾਬ ਸਰਕਾਰ, ਸ਼ੁਰੂ ਹੋਣਗੀਆਂ ਯੋਗਸ਼ਾਲਾਵਾਂ

ਐੱਸ. ਐੱਚ. ਓ. ਆਦਮਪੁਰ ਸਿਕੰਦਰ ਸਿੰਘ ਨੇ ਦੱਸਿਆ ਕਿ ਕਾਬੂ ਮੁਲਜ਼ਮਾਂ ਦੀ ਪਛਾਣ ਲਵਜੋਤ ਸਿੰਘ ਲੱਭੂ ਪੁੱਤਰ ਹੁਸਨ ਲਾਲ ਅਤੇ ਗਿਆਨ ਚੰਦ ਗੌਰੀ ਪੁੱਤਰ ਪੁਰਸ਼ੋਤਮ ਉਰਫ਼ ਬਾਜ ਨਿਵਾਸੀ ਪਿੰਡ ਲੇਸੜੀਵਾਲ, ਥਾਣਾ ਆਦਮਪੁਰ ਵਜੋਂ ਹੋਈ ਹੈ। ਸ਼ਿਕਾਇਤਕਰਤਾ ਸੰਨੀ ਦੇ ਬਿਆਨਾਂ ’ਤੇ ਜੰਡੂਸਿੰਘਾ ਚੌਕੀ ਦੀ ਪੁਲਸ ਵੱਲੋਂ ਥਾਣਾ ਆਦਮਪੁਰ ਵਿਚ ਮੁਲਜ਼ਮਾਂ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 457 ਅਤੇ 380 ਤਹਿਤ 49 ਨੰਬਰ ਐੱਫ਼. ਆਈ. ਆਰ. ਦਰਜ ਕੀਤੀ ਗਈ ਸੀ। ਉਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂਕਿ ਉਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ।
ਇਹ ਵੀ ਪੜ੍ਹੋ : ਸ਼ਾਹਕੋਟ 'ਚ ਰੂਹ ਕੰਬਾਊ ਹਾਦਸਾ, 3 ਨੌਜਵਾਨਾਂ ਦੀ ਦਰਦਨਾਕ ਮੌਤ, ਇਕ ਦੀ ਵੱਖ ਹੋਈ ਬਾਂਹ ਤੇ ਇਕ ਦਾ ਖੁੱਲ੍ਹਿਆ ਦਿਮਾਗ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News