ਸੂਬੇ ’ਚ ਹਾਈ ਅਲਰਟ ਦੇ ਚੱਲਦਿਆਂ ਪੁਲਸ ਨੇ ਨੂਰਪੁਰਬੇਦੀ ’ਚ ਕੱਢਿਆ ਫਲੈਗ ਮਾਰਚ

Saturday, Jan 25, 2025 - 07:08 PM (IST)

ਸੂਬੇ ’ਚ ਹਾਈ ਅਲਰਟ ਦੇ ਚੱਲਦਿਆਂ ਪੁਲਸ ਨੇ ਨੂਰਪੁਰਬੇਦੀ ’ਚ ਕੱਢਿਆ ਫਲੈਗ ਮਾਰਚ

ਨੂਰਪੁਰਬੇਦੀ (ਸੰਜੀਵ ਭੰਡਾਰੀ)-ਪੰਜਾਬ ਸਰਕਾਰ ਤੇ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਦੇ ਆਦੇਸ਼ਾਂ ਤਹਿਤ ਇਸ ਵਾਰ ਗਣਤੰਤਰ ਦਿਵਸ ਦੀ ਤਿਆਰੀ ਨੂੰ ਲੈ ਕੇ ਜਿੱਥੇ-ਜਿੱਥੇ ਸਮੁੱਚੇ ਸੂਬੇ ’ਚ ਹਾਈ ਅਲਰਟ ਜਾਰੀ ਕਰਦਿਆਂ ਸੁਰੱਖਿਆ ਵਿਵਸਥਾ ਵਧਾਈ ਗਈ ਹੈ, ਉੱਥੇ ਹੀ ਨੂਰਪੁਰਬੇਦੀ ਪੁਲਸ ਵੀ ਪੂਰੀ ਤਰਾਂ ਮੁਸਤੈਦ ਦਿਖ ਰਹੀ ਹੈ। 

ਇਸ ਦੇ ਚੱਲਦਿਆਂ ਲੋਕਾਂ ’ਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਅਤੇ ਉਨ੍ਹਾਂ ਦਾ ਡਰ ਖ਼ਤਮ ਕਰਨ ਲਈ ਅੱਜ ਸਥਾਨਕ ਪੁਲਸ ਵੱਲੋਂ ਨੂਰਪੁਰਬੇਦੀ ਖੇਤਰ ਦੇ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ’ਚ ਫਲੈਗ ਮਾਰਚ ਕੱਢਿਆ ਗਿਆ। ਸਥਾਨਕ ਥਾਨਾ ਮੁਖੀ ਇੰਸਪੈਕਟਰ ਗੁਰਵਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਕੱਢੇ ਗਏ ਫਲੈਗ ਮਾਰਚ ਦੌਰਾਨ ਨੂਰਪੁਰਬੇਦੀ ਪੁਲਸ ਸਟੇਸ਼ਨ ਅਤੇ ਇਸ ਅਧੀਨ ਪੈਂਦੀਆਂ ਦੋਵੇਂ ਪੁਲਸ ਚੌਂਕੀਆਂ ਕਲਵਾਂ ਅਤੇ ਹਰੀਪੁਰ ਦੇ ਪੁਲਸ ਮੁਲਾਜ਼ਮਾਂ ਨੇ ਭਾਗ ਲਿਆ। ਉਕਤ ਫਲੈਗ ਮਾਰਚ ਨੂਰਪੁਰਬੇਦੀ ਥਾਨੇ ਤੋਂ ਆਰੰਭ ਹੋਇਆ ਜੋ ਬੈਂਸਾਂ, ਕਲਵਾਂ, ਡੂਮੇਵਾਲ ਅਤੇ ਨੂਰਪੁਰਬੇਦੀ ਸਹਿਤ ਖੇਤਰ ਦੇ ਦਰਜਨਾਂ ਪਿੰਡਾਂ ’ਚੋਂ ਹੁੰਦਾ ਹੋਇਆ ਵਾਪਸ ਨੂਰਪੁਰਬੇਦੀ ਥਾਣੇ ਵਿਖੇ ਸਮਾਪਤ ਹੋਇਆ।

ਇਹ ਵੀ ਪੜ੍ਹੋ : ਪੰਜਾਬ 'ਚ ਅਨੋਖਾ ਮਾਮਲਾ: ਬਾਂਦਰ ਨੂੰ ਪਾਲ ਰਹੀ ਫੀਮੇਲ ਡਾਗ, ਵੀਡੀਓ ਵੇਖ ਤੁਸੀਂ ਵੀ ਰਹਿ ਜਾਓਗੇ ਹੈਰਾਨ

ਇਸ ਦੌਰਾਨ ਥਾਣਾ ਮੁਖੀ ਇੰਸ. ਢਿੱਲੋਂ ਨੇ ਆਖਿਆ ਕਿ ਫਲੈਗ ਮਾਰਚ ਦਾ ਉਦੇਸ਼ ਸ਼ਰਾਰਤੀ ਅਨਸਰਾਂ ’ਤੇ ਲਗਾਮ ਕੱਸਣਾ ਹੈ ਅਤੇ ਸ਼ਾਂਤੀ ਦਾ ਮਾਹੌਲ ਕਾਇਮ ਕਰਨਾ ਹੈ। ਉਨ੍ਹਾਂ ਕਿਹਾ ਕਿ ਕਿਸੀ ਵੀ ਪ੍ਰਕਾਰ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਅਤੇ ਹਿੰਸਕ ਕਾਰਵਾਈ ’ਚ ਭਾਗ ਲੈਣ ਵਾਲੇ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਗਣਤੰਤਰ ਦਿਵਸ ਤੇ ਬਸੰਤ ਪੰਚਵੀਂ ਸਹਿਤ ਵੱਖ-ਵੱਖ ਤਿਓਹਾਰ ਸ਼ਾਂਤੀਪੂਰਵਕ ਢੰਗ ਨਾਲ ਮਨਾਉਣ ਅਤੇ ਕਿਸੀ ਵੀ ਪ੍ਰਕਾਰ ਦੀਆਂ ਗਲਤ ਗਤੀਵਿਧੀਆਂ ’ਚ ਸ਼ਾਮਲ ਵਿਅਕਤੀਆਂ ਸਬੰਧੀ ਪੁਲਸ ਪ੍ਰਸ਼ਾਸ਼ਨ ਦੇ ਧਿਆਨ ’ਚ ਲਿਆਉਣ ਤਾਂ ਜੋ ਤੁਰੰਤ ਅਤੇ ਉਚਿਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਸਕੇ।

ਇਹ ਵੀ ਪੜ੍ਹੋ : ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪੰਜਾਬ 'ਚ ਮੁੜ ਵਧੇਗੀ ਠੰਡ, ਇਨ੍ਹਾਂ 6 ਜ਼ਿਲ੍ਹਿਆਂ ਲਈ Alert

ਇਸ ਫਲੈਗ ਮਾਰਚ ਦੌਰਾਨ ਥਾਣਾ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਚੌਕੀ ਕਲਵਾਂ ਦੇ ਇੰਚਾਰਜ ਸਬ-ਇੰਸਪੈਕਟਰ ਹਰਮੇਸ਼ ਕੁਮਾਰ, ਚੌਕੀ ਹਰੀਪੁਰ ਦੇ ਇੰਚਾਰਜ ਏ. ਐੱਸ. ਆਈ. ਸੋਹਣ ਸਿੰਘ ਤੋਂ ਇਲਾਵਾ ਏ.ਐੱਸ.ਆਈ. ਪ੍ਰਦੀਪ ਸ਼ਰਮਾ, ਏ.ਐੱਸ.ਆਈ. ਬਲਵੀਰ ਚੰਦ ਅਤੇ ਏ. ਐੱਸ. ਆਈ. ਗੁਰਮੇਲ ਸਿੰਘ ਸਹਿਤ ਭਾਰੀ ਸੰਖਿਆ ਨੂਰਪੁਰਬੇਦੀ ਥਾਣੇ ਅਤੇ ਦੋਵੇਂ ਪੁਲਸ ਚੌਂਕੀਆਂ ਦੇ ਮੁਲਾਜ਼ਮ ਸ਼ਾਮਲ ਸਨ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ 'ਚ ਇਕ ਹੋਰ ਪੰਜਾਬ ਦਾ ਜਵਾਨ ਸ਼ਹੀਦ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News