ਨਾਕਾਬੰਦੀ ਦੌਰਾਨ ਪੁਲਸ ਨੇ 2 ਕੁਇੰਟਲ 3 ਕਿਲੋ ਚੂਰਾ-ਪੋਸਤ ਸਮੇਤ 3 ਨੂੰ ਕੀਤਾ ਕਾਬੂ

06/29/2022 5:24:45 PM

ਨਕੋਦਰ(ਪਾਲੀ) : ਸਦਰ ਪੁਲਸ ਨੇ ਨਾਕੇਬੰਦੀ ਦੌਰਾਨ 3 ਵਿਅਕਤੀਆ ਨੂੰ 2 ਕੈਂਟਰਾਂ ਸਮੇਤ ਕਾਬੂ ਕਰ ਕੇ ਕੈਂਟਰਾਂ ’ਚੋਂ 2 ਕੁਇੰਟਲ 3 ਕਿਲੋ ਚੂਰਾ ਪੋਸਤ ਬਰਾਮਦ ਕਰ ਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਡੀ. ਐੱਸ. ਪੀ. ਨਕੋਦਰ ਲਖਵਿੰਦਰ ਸਿੰਘ ਮੱਲ ਨੇ ਦੱਸਿਆ ਕਿ ਨਸ਼ੇ ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਗੁਪਤ ਸੂਚਨਾ ਦੇ ਆਧਾਰ ’ਤੇ ਸਦਰ ਥਾਣਾ ਮੁਖੀ ਸਬ- ਇੰਸ. ਬਿਸਮਨ ਸਿੰਘ ਦੀ ਅਗਵਾਈ ਹੇਠ ਐੱਸ. ਆਈ. ਜਸਵੀਰ ਸਿੰਘ ਨੇ ਸਮੇਤ ਪੁਲਸ ਪਾਰਟੀ ਜੰਡਿਆਲਾ-ਨਕੋਦਰ ਰੋਡ ਨੇੜੇ ਪੰਜ ਪੀਰ ਦੀ ਜਗ੍ਹਾ ਕੋਲ ਕੀਤੀ ਨਾਕਾਬੰਦੀ ਕੀਤੀ ਸੀ।

ਇਹ ਵੀ ਪੜ੍ਹੋ- ਅੱਜ ਤੇ ਕੱਲ ਮਹਾਨਗਰ 'ਚ ਤੋੜੇ ਜਾਣਗੇ ਸ਼ਰਾਬ ਦੇ ਠੇਕੇ, ਪਿਆਕੜਾਂ ਨੂੰ ਮਿਲੇਗੀ ਸਸਤੀ ਸ਼ਰਾਬ

ਇਸ ਦੌਰਾਨ ਅਮਰਜੀਤ ਸਿੰਘ ਉਰਫ ਰੋਡਾ ਪੁੱਤਰ ਫਕੀਰ ਚੰਦ ਵਾਸੀ ਬਲਾਚੌਰ ਤੇ ਬੁੱਧ ਸਿੰਘ ਉਰਫ ਸਾਬੀ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਭੋਏਪੁਰ ਥਾਣਾ ਸ਼ਾਹਕੋਟ ਜ਼ਿਲ੍ਹਾ ਜਲੰਧਰ ਨੂੰ ਟਰੱਕ ਟਾਟਾ ਕੈਂਟਰ ਸਮੇਤ ਕਾਬੂ ਕਰ ਕੇ ਕੈਂਟਰ ਦੀ ਤਲਾਸ਼ੀ ਲਈ ਤਾਂ 3 ਬੋਰਿਆ ’ਚੋਂ 20-20 ਕਿਲੋ ਤੇ 1 ਬੋਰੇ ’ਚੋਂ 22 ਕਿਲੋ (ਕੁੱਲ 82 ਕਿੱਲੋ) ਚੂਰਾ-ਪੋਸਤ ਬਰਾਮਦ ਕੀਤੇ ਗਏ। ਇਸੇ ਤਰ੍ਹਾਂ ਮੁਲਾਜ਼ਮ ਸੁਖਵਿੰਦਰ ਸਿੰਘ ਉਰਫ ਸੋਨੂੰ ਨੂੰ ਟਾਟਾ ਕੈਂਟਰ ਸਮੇਤ ਕਾਬੂ ਕਰ ਕੇ ਕੈਂਟਰ ’ਚੋਂ 5 ਬੋਰਿਆ ’ਚੋਂ 20-20 ਕਿਲੋ ਅਤੇ 1 ਬੋਰੇ ’ਚੋਂ 21 ਕਿਲੋ (ਕੁੱਲ 121 ਕਿੱਲੋ) ਚੂਰਾ-ਪੋਸਤ ਬਕਾਮਦ ਕੀਤਾ ਗਿਆ। ਸਦਰ ਥਾਣਾ ਮੁਖੀ ਬਿਸਮਨ ਸਿੰਘ ਨੇ ਦੱਸਿਆ ਕਿ ਉਕਤ 3 ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਨਕੋਦਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ-  ਜਲੰਧਰ ’ਚ ਗੁੰਡਾਗਰਦੀ, ਸੜਕ ’ਤੇ ਖੜ੍ਹੀਆਂ ਗੱਡੀਆਂ ਦੀ ਕੀਤੀ ਭੰਨਤੋੜ

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News