ਫਿਰੌਤੀ ਮੰਗ ਲੁਧਿਆਣਾ ਤੋਂ ਅਗਵਾ ਕੀਤਾ ਵਿਅਕਤੀ ਜਲੰਧਰ ਤੋਂ ਬਰਾਮਦ, 4 ਮੁਲਜ਼ਮ ਗ੍ਰਿਫ਼ਤਾਰ

06/17/2022 4:41:39 PM

ਜਲੰਧਰ/ਲੁਧਿਆਣਾ (ਸੁਧੀਰ )— ਫਿਰੌਤੀ ਮੰਗ ਕੇ ਲੁਧਿਆਣਾ ਤੋਂ ਅਗਵਾ ਕੀਤੇ ਗਏ ਵਿਅਕਤੀ ਨੂੰ ਜਲੰਧਰ ਦੇ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਹੇਠ  ਪੁਲਸ ਜਲੰਧਰ ਤੋਂ ਬਰਾਮਦ ਕੀਤਾ ਹੈ। ਇਸ ਦੇ ਨਾਲ ਹੀ 4 ਅਗਵਾਕਾਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਜਲੰਧਰ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਲੁਧਿਆਣਾ ਤੋਂ ਕੁਲਵਿੰਦਰ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਦੀਪ ਨਗਰ ਤ੍ਰਿਪੜੀ ਨੂੰ ਕਰੀਬ 4 ਵਿਅਕਤੀਆਂ ਵੱਲੋਂ ਫਿਰੌਤੀ ਮੰਗਣ ਅਤੇ ਨਾ ਦੇਣ ਦੀ ਸੂਰਤ ’ਚ ਬੀਤੇ ਦਿਨ ਅਗਵਾ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਗੈਂਗਸਟਰਾਂ ਤੇ ਸਮੱਗਲਰਾਂ ਵਿਰੁੱਧ ਪੰਜਾਬ ਦੇ DGP ਦੀ ਸਖ਼ਤੀ, ਅਧਿਕਾਰੀਆਂ ਨੂੰ ਦਿੱਤੇ ਇਹ ਹੁਕਮ

ਕੁਲਵਿੰਦਰ ਸਿੰਘ ਦੀ ਪਤਨੀ ਅਮਨਪ੍ਰੀਤ ਸਿੰਘ ਦੇ ਬਿਆਨਾਂ ’ਤੇ ਥਾਣਾ ਹੈਬੋਵਾਲ ਲੁਧਿਆਣਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ। ਇਹ ਇਤਲਾਹ ਮਿਲੀ ਸੀ ਕਿ ਕੁਲਵਿੰਦਰ ਸਿੰਘ ਨੂੰ ਅਗਵਾਕਾਰ ਮਾਰੂਤੀ ਰਿਟਜ ਕਾਰ ਨੰਬਰ ਪੀ. ਬੀ. ਈ. ਸੀ-7051 ’ਤੇ ਆਪਣੇ ਇਕ ਸਾਥੀ ਚਮਕੌਰ ਸਿੰਘ ਦੇ ਭਤੀਜੇ ਨਾਲ ਰਾਹੁਲ ਕੋਲ ਮਧੂਬਨ ਕਾਲੋਨੀ ਰਾਜ ਨਗਰ ਜਲੰਧਰ ਲੈ ਆਏ ਸਨ। ਇਸ ’ਤੇ ਜਲੰਧਰ ਪੁਲਸ ਨੇ ਕਾਰਵਾਈ ਕਰੇ ਹੋਏ ਚਾਰ ਅਗਵਾਕਾਰਾਂ ਨੂੰ ਦੋਸ਼ੀ ਚਮਕੌਰ ਸਿੰਘ ਦੇ ਭਾਣਜੇ ਰਾਹੁਲ ਨੂੰ ਮਧੂਬਨ ਕਾਲੋਨੀ ਜਲੰਧਰ ਤੋਂ ਗਿ੍ਰਫ਼ਤਾਰ ਕਰਕੇ ਉਨ੍ਹਾਂ ਕੋਲੋਂ ਅਗਵਾ ਕੀਤੇ ਗਏ ਕੁਲਵਿੰਦਰ ਸਿੰਘ ਨੂੰ ਸਹੀ ਸਲਾਮਤ ਬਰਾਮਦ ਕੀਤਾ। 

ਇਹ ਹੋਈ ਦੋਸ਼ੀਆਂ ਦੀ ਪਛਾਣ
ਫੜੇ ਗਏ ਮੁਲਜ਼ਮਾਂ ਦੀ ਪਛਾਣ ਭਜਨ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਭੋਰਾ ਕਾਲੋਨੀ ਜ਼ਿਲ੍ਹਾ ਲੁਧਿਆਣਾ, ਚਮਕੌਰ ਸਿੰਘ ਪੁੱਤਰ ਸੁਖਦੇਵ ਸਿੰਗ ਵਾਸੀ ਸੁਭਾਸ਼ ਨਗਰ ਲਧਿਆਣਾ, ਮਲਕੀਤ ਸਿਘ ਪੁੱਤਰ ਮੁਖਤਿਆਰ ਸਿੰਘ ਵਾਸੀ ਕੈਲਾਸ਼ ਨਗਰ ਬਸਤੀ ਜੋਧੋਵਾਲ ਲੁਧਿਆਣਾ, ਰਾਹੁਲ ਪੁੱਤਰ ਪਵਨ ਕੁਮਾਰ ਵਾਸੀ ਮਧੂਬਨ ਕਾਲੋਨੀ ਰਾਜ ਨਗਰ ਜਲੰਧਰ ਵਜੋਂ ਹੋਈ ਹੈ। ਪੁਲਸ ਨੇ ਵਾਰਦਾਤ ’ਚ ਵਰਤੀ ਗਈ ਮਾਰੂਤੀ ਕਾਰ ਰਿਟਜ਼ ਨੰਬਰ ਪੀ. ਬੀ.10 ਈ. ਸੀ. 7051 ਵੀ ਬਰਾਮਦ ਕਰ ਲਈ ਹੈ। 

ਇਹ ਵੀ ਪੜ੍ਹੋ: ਮੂਸੇਵਾਲਾ ਕਤਲ ਕਾਂਡ ’ਤੇ ਬੋਲੇ 'ਆਪ' ਉਮੀਦਵਾਰ ਗੁਰਮੇਲ ਸਿੰਘ, ਜਲਦ ਹੋਣਗੇ ਵੱਡੇ ਖ਼ੁਲਾਸੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News