ਬਿਆਸ ਦਰਿਆ ਮੰਡ ਇਲਾਕੇ ’ਚ ਆਬਕਾਰੀ ਮਹਿਕਮੇ ਵੱਲੋਂ 20000 ਕਿਲੋ ਲਾਹਣ ਤੇ ਸ਼ਰਾਬ ਬਰਾਮਦ

Friday, Apr 02, 2021 - 06:06 PM (IST)

ਬਿਆਸ ਦਰਿਆ ਮੰਡ ਇਲਾਕੇ ’ਚ ਆਬਕਾਰੀ ਮਹਿਕਮੇ ਵੱਲੋਂ 20000 ਕਿਲੋ ਲਾਹਣ ਤੇ ਸ਼ਰਾਬ ਬਰਾਮਦ

ਦਸੂਹਾ (ਝਾਵਰ)-ਆਬਕਾਰੀ ਮਹਿਕਮੇ ਦੇ ਏ. ਟੀ. ਸੀ. ਅਵਤਾਰ ਸਿੰਘ ਕੰਗ ਅਤੇ ਈ. ਟੀ. ਓ. ਰਾਜ ਕੁਮਾਰ ਦੇ ਦਿਸ਼ਾ-ਨਿਰਦੇਸਾਂ ਤਹਿਤ ਥਾਣਾ ਦਸੂਹਾ ਦੇ ਅਧੀਨ ਬਿਆਸ ਮੰਡ ਇਲਾਕੇ ’ਚ ਆਬਕਾਰੀ ਮਹਿਕਮਾ ਅਤੇ ਦਸੂਹਾ ਪੁਲਸ ਵੱਲੋਂ ਸਾਂਝੇ ਤੌਰ ’ਤੇ ਨਜਾਇਜ਼ ਸਰਾਬ ਦੇ ਸਮੱਗਲਰਾਂ ਨੂੰ ਫੜਣ ਲਈ ਤੜਕਸਾਰ ਸਰਚ ਆਪ੍ਰੇਸ਼ਨ ਚਲਾਇਆ ਗਿਆ। 

ਇਹ ਵੀ ਪੜ੍ਹੋ : ਜਲੰਧਰ 'ਚ ਪੁਲਸ ਲਈ ਮੁਸੀਬਤ ਬਣਿਆ ਫਤਿਹ ਗਰੁੱਪ, ਛਾਪੇਮਾਰੀ ਕਰ ਰਹੀਆਂ CIA ਸਟਾਫ਼ ਦੀਆਂ ਟੀਮਾਂ

ਇਸ ਸਬੰਧੀ ਜਾਣਕਾਰੀ ਦਿੰਦੇ ਡੀ. ਐੱਸ. ਪੀ. ਦਸੂਹਾ ਮੁਨੀਸ਼ ਕੁਮਾਰ ਸ਼ਰਮਾ, ਆਬਕਾਰੀ ਮਹਿਕਮੇ ਦੀ ਇੰਸਪੈਕਟਰ ਮਨਜੀਤ ਕੌਰ ਅਤੇ ਥਾਣਾ ਮੁਖੀ ਦਸੂਹਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਰਚ ਆਪ੍ਰੇਸ਼ਨ ਦੌਰਾਨ ਮੰਡ ਇਲਾਕੇ ਬਿਆਸ ਦਰਿਆ ਦੇ ਕਿਨਾਰਿਆਂ ਦੇ ਨਾਲ-ਨਾਲ ਖੱਡੇ ਪੁੱਟ ਕੇ ਤਰਪਾਲਾਂ ’ਚ ਪਾਈ ਹੋਈ 20000 ਕਿੱਲੋ ਲਾਹਣ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ 113 ਲਿਟਰ ਨਾਜਾਇਜ਼ ਸ਼ਰਾਬ, 10 ਚਾਲੂ ਭੱਠੀਆਂ, 10 ਬੁਆਲਿਰ, ਪੀਪੇ, ਰਬੜ ਦੀਆਂ ਪਾਈਪਾਂ ਤੋਂ ਇਲਾਵਾ 2 ਚਾਲੂ ਕਿਸ਼ਤੀਆਂ ਬਰਾਮਦ ਕਰਨ ’ਚ ਸਫ਼ਲਤਾ ਹਾਸਲ ਕੀਤੀ। ਥਾਣਾ ਮੁਖੀ ਗੁਰਪ੍ਰੀਤ ਸਿੰਘ ਅਤੇ ਆਬਕਾਰੀ ਇੰਸ. ਮਨਜੀਤ ਕੌਰ ਨੇ ਦੱਸਿਆ ਕਿ ਦਰਿਆ ਦੇ ਪਾਣੀ ਦੇ ਵਹਾਅ ਕਾਰਨ ਨਜਾਇਜ਼ ਸ਼ਰਾਬ ਦੇ ਸਮੱਗਲਰ ਕਿਸ਼ਤੀਆਂ ਰਾਹੀਂ ਭੱਜਣ ’ਚ ਸਫਲ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਜਲੰਧਰ: ਸ਼ੱਕੀ ਹਾਲਾਤ ’ਚ ਰਿਟਾਇਰਡ ਸਬ ਇੰਸਪੈਕਟਰ ਦੇ ਪੁੱਤਰ ਦੀ ਮੌਤ, ਅਲਮਾਰੀ ਨਾਲ ਲਟਕਦੀ ਮਿਲੀ ਲਾਸ਼

ਉਨ੍ਹਾਂ ਇਹ ਵੀ ਦੱਸਿਆ ਕਿ ਡਿਪਟੀ ਕਮਿਸਨਰ, ਐੱਸ. ਐੱਸ. ਪੀ. ਅਤੇ ਆਬਕਾਰੀ ਮਹਿਕਮੇ ਦੇ ਏ. ਟੀ. ਸੀ. ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਮੰਡ ਇਲਾਕੇ ’ਚ ਨਜਾਇਜ਼ ਸ਼ਰਾਬ ਦੀ ਵਿਕਰੀ ਨੂੰ ਰੋਕਿਆ ਜਾਵੇ। ਇਸ ਤਰ੍ਹਾਂ ਦੇ ਸਰਚ ਆਪ੍ਰੇਸ਼ਨ ਜਾਰੀ ਰਹਿਣਗੇ। ਇਸ ਸਰਚ ਆਪ੍ਰੇਸ਼ਨ ਦੌਰਾਨ ਈ. ਟੀ. ਓ. ਰਾਜ ਕੁਮਾਰ, ਆਬਕਾਰੀ ਇੰਸ. ਨਰੇਸ਼ ਸਹੋਤਾ, ਆਬਕਾਰੀ ਇੰਸ. ਤਰਲੋਚਨ ਸਿੰਘ, ਆਬਕਾਰੀ ਇੰਸ. ਗੋਪਾਲ ਸਿੰਘ ਗੇਰਾ, ਆਬਕਾਰੀ ਇੰਸ. ਮਨੋਹਰ ਲਾਲ ਅਤੇ ਆਬਕਾਰੀ ਇੰਸ. ਪੁਖਰਾਜ ਸਿੰਘ ਸਮੇਤ ਦਸੂਹਾ ਪੁਲਸ ਅਤੇ ਆਬਕਾਰੀ ਵਿਭਾਗ ਦੇ ਮੁਲਾਜ਼ਮ ਸ਼ਾਮਲ ਸਨ। ਟੀਮ ਵੱਲੋਂ ਬਰਾਮਦ ਕੀਤੀ ਗਈ ਲਾਹਣ, ਨਾਜਾਇਜ਼ ਸ਼ਰਾਬ ਅਤੇ ਹੋਰ ਸਮਾਨ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਅਟਾਰੀ ਹਲਕੇ ’ਚ ਗਰਜੇ ਸੁਖਬੀਰ ਬਾਦਲ, ਨਸ਼ੇ ਸਣੇ ਕਈ ਮੁੱਦਿਆਂ ’ਤੇ ਘੇਰੀ ਕੈਪਟਨ ਸਰਕਾਰ


author

shivani attri

Content Editor

Related News