ਹਿਮਾਚਲ ਪੁਲਸ ਨੇ ਲਾਹਣ ਦੇ 14 ਡਰੰਮ ਕੀਤੇ ਬਰਾਮਦ, 2800 ਲੀਟਰ ਲਾਹਣ ਕੀਤੀ ਨਸ਼ਟ

01/16/2021 6:39:47 PM

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)— ਸ੍ਰੀ ਅਨੰਦਪੁਰ ਸਾਹਿਬ ਦੀ ਸਰਹੱਦ ਦੇ ਨਾਲ ਲਗਦੇ ਹਿਮਾਚਲ ਪ੍ਰਦੇਸ਼ ਦੇ ਪਿੰਡ ਮਜਾਰੀ ਅਤੇ ਦਬਟ ਦੀ ਖੱਡ ਕੋਲ ਹਿਮਾਚਲ ਪੁਲਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਪੁਲਸ ਵੱਲੋਂ ਮਾਰੇ ਛਾਪੇ ਦੋਰਾਨ ਪੁਲਸ ਪਾਰਟੀ ਸਮੇਤ ਛਾਪਾ ਮਾਰ ਕੇ ਲਾਹਣ ਦੇ 14 ਡਰੰਮ ਬਰਾਮਦ ਕੀਤੇ ਗਏ ਅਤੇ 28 ਸੋ ਲੀਟਰ ਸ਼ਰਾਬ ਨੂੰ ਵੀ ਨਸ਼ਟ ਕੀਤਾ ਗਿਆ। 

ਇਹ ਵੀ ਪੜ੍ਹੋ :  NRI ਪਤੀ ਦੇ ਇਸ ਕਾਰੇ ਨੇ ਚੱਕਰਾਂ ’ਚ ਪਾਇਆ ਟੱਬਰ, ਪਤਨੀ ਨੂੰ ਬੋਲਿਆ- ‘ਤੈਨੂੰ ਛੱਡ ਸਕਦਾ ਪਰ ਪ੍ਰੇਮਿਕਾ ਨੂੰ ਨਹੀਂ’

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸ੍ਰੀ ਨੈਣਾਂ ਦੇਵੀਅਭਿਮਨਿਊ ਵਰਮਾ ਨੇ ਦੱਸਿਆ ਕਿ ਸਾਨੂੰ ਇਕ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਪਿੰਡ ਮਜਾਰੀ ਦੇ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਬਾਰਡਰ ਦੇ ਜੰਗਲੀ ਇਲਾਕੇ ਵਿਚ ਨਾਜਾਇਜ਼ ਸ਼ਰਾਬ ਕੱਢਣ ਅਤੇ ਪੰਜਾਬ ਵਿਚ ਸ਼ਰਾਬ ਵੇਚਣ ਦੀ ਤਿਆਰੀ ਹੋ ਰਹੀ ਹੈ ਅਤੇ ਜੰਗਲੀ ਇਲਾਕੇ ’ਚ ਕਈ ਡਰੰਮ ਲਾਹਣ ਦੇ ਤਿਆਰ ਕਰਨ ਵਾਸਤੇ ਜਮੀਨ ਵਿਚ ਦੱਬੇ ਹੋਏ ਹਨ ਉਹ ਜਲਦੀ ਹੀ ਇਸ ਲਾਹਣ ਤੋਂ ਨਜਾਇਜ ਸ਼ਰਾਬ ਬਣਾ ਕੇ ਵੇਚਣਗੇ। ਸੂਚਨਾ ਮਿਲਣ ਤੋਂ ਬਾਅਦ ਹਿਮਾਚਲ ਪੁਲਸ ਪਾਰਟੀ ਵੱਲੋਂ ਸਬੰਧਤ ਜਗ੍ਹਾ ’ਤੇ ਛਾਪੇਮਾਰੀ ਕੀਤੀ ਗਈ, ਜਿੱਥੋਂ ਬਾਰਡਰ ਦੇ ਜੰਗਲੀ ਏਰੀਏ ਵਿਚ 14 ਡਰੰਮ ਜਿਨ੍ਹਾਂ ’ਚੋਂ ਕਰੀਬ 2800 ਲੀਟਰ ਲਾਹਣ ਬਰਾਮਦ ਹੋਈ ਹੈ ਅਤੇ ਇਸ ਜਗ੍ਹਾ ’ਤੇ ਕਈ ਭੱਠੀਆ ਬਣੀਆਂ ਹੋਈਆਂ ਸਨ, ਜਿਨ੍ਹਾਂ ਨੂੰ ਮੌਕੇ ’ਤੇ ਹੀ ਤੋੜ ਦਿੱਤਾ ਗਿਆ ਅਤੇ ਇਸ ਲਾਹਣ ਨੂੰ ਨਸ਼ਟ ਕੀਤਾ ਗਿਆ। 

ਇਹ ਵੀ ਪੜ੍ਹੋ :  ਜਲੰਧਰ ਦੀ ਇਸ ਮਾਰਕਿਟ ’ਚ ਚੱਲ ਰਿਹੈ ਧੜੱਲੇ ਨਾਲ ਇਹ ਗੰਦਾ ਧੰਦਾ

ਵਰਮਾ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਇਹ ਸ਼ਰਾਬ ਤਿਆਰ ਕੀਤੀ ਜਾ ਰਹੀ ਸੀ ਕਿਉਂਕਿ ਇਸ ਖੇਤਰ ਵਿੱਚ ਸਾਰੇ ਸ਼ਰਾਬ ਦੇ ਠੇਕੇ ਬੰਦ ਹਨ। ਉਨਾਂ ਇਹ ਵੀ ਦੱਸਿਆ ਕਿ ਇਸ ਤੋਂ ਕੁਝ ਦਿਨ ਪਹਿਲਾਂ ਵੀ ਇਸ ਖੇਤਰ ਵਿਚੋਂ ਅਸੀਂ ਅੱਠ ਡਰੰਮ ਲਾਹਣ ਦੇ ਨਸ਼ਟ ਕਰ ਚੁੱਕੇ ਹਾਂ, ਜਦਕਿ ਆਉਣ ਵਾਲੇ ਸਮੇਂ ਵਿੱਚ ਵੀ ਸਾਡਾ ਇਹ ਅਭਿਆਨ ਜਾਰੀ ਰਹੇਗਾ ਅਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ :  ਜਲੰਧਰ ’ਚ ਕੋਰੋਨਾ ਵੈਕਸੀਨ ਦੀ ਹੋਈ ਸ਼ੁਰੂਆਤ, ਇਸ ਸ਼ਖ਼ਸ ਨੇ ਲਗਵਾਇਆ ਪਹਿਲਾ ਟੀਕਾ

ਇਹ ਵੀ ਪੜ੍ਹੋ :  ਬਰਡ ਫਲੂ ਨੂੰ ਲੈ ਕੇ ਡੇਰਾ ਬਿਆਸ ਨੇ ਜਾਰੀ ਕੀਤੇ ਨਿਰਦੇਸ਼


shivani attri

Content Editor

Related News