ਡਿਊਟੀ ਤੋਂ ਵਾਪਸ ਪਰਤ ਰਹੇ ਥਾਣੇਦਾਰ ਦੀ ਕੈਂਟਰ ਦੀ ਫੇਟ ਵੱਜਣ ਕਾਰਨ ਮੌਤ

Thursday, Jun 09, 2022 - 02:49 PM (IST)

ਭੋਗਪੁਰ (ਸੂਰੀ, ਰਾਣਾ)- ਭੋਗਪੁਰ ਦੇ ਵਾਰਡ ਡੱਲੀ ਨਜ਼ਦੀਕ ਡਿਊਟੀ ਤੋਂ ਪਰਤ ਰਹੇ ਐਕਟਿਵ ਸਵਾਰ ਥਾਣੇਦਾਰ ਦੀ ਕੈਂਟਰ ਦੀ ਫੇਟ ਵੱਜਣ ਕਾਰਣ ਮੌਕੇ ’ਤੇ ਹੀ ਮੌਤ ਹੋ ਗਈ ਹੈ। ਇਸ ਹਾਦਸੇ ਵਿਚ ਮਾਰੇ ਗਏ ਥਾਣੇਦਾਰ ਜਸਵਿੰਦਰ ਸਿੰਘ ਦੀ ਪਤਨੀ ਦਲਜੀਤ ਕੌਰ ਵਾਸੀ ਸਕਰਾਲਾ ਥਾਣਾ ਗੜ੍ਹਦੀਵਾਲ ਨੇ ਪੁਲਸ ਨੂੰ ਬਿਆਨ ਦਿੱਤਾ ਹੈ ਕਿ ਉਸ ਦਾ ਪਤੀ ਥਾਣੇਦਾਰ ਜਸਵਿੰਦਰ ਸਿੰਘ ਥਾਣਾ ਕਰਤਾਰਪੁਰ ਵਿਚ ਤਾਇਨਾਤ ਸੀ।

ਉਹ ਮੰਗਲਵਾਰ ਰਾਤ ਸਮੇਂ ਆਪਣੇ ਦਿਓਰ ਨਾਲ ਜਲੰਧਰ ਤੋਂ ਘਰੇਲੂ ਸਾਮਾਨ ਖ਼ਰੀਦ ਕੇ ਵਾਪਸ ਆ ਰਹੀ ਸੀ। ਉਸ ਦਾ ਪਤੀ ਥਾਣੇਦਾਰ ਜਸਵਿੰਦਰ ਸਿੰਘ ਅਕਟਿਵਾ ’ਤੇ ਸਵਾਰ ਹੋ ਕੇ ਕਾਰ ਦੇ ਅੱਗੇ ਜਾ ਰਿਹਾ ਸੀ, ਜਦੋਂ ਜਸਵਿੰਦਰ ਸਿੰਘ ਡੱਲੀ ਨੇੜੇ ਇਕ ਹਸਪਤਾਲ ਕੋਲ ਪੁੱਜਾ ਤਾਂ ਜਲੰਧਰ ਵੱਲੋਂ ਆ ਰਹੇ ਇਕ ਤੇਜ਼ ਰਫ਼ਤਾਰ ਕੈਂਟਰ ਨੇ ਸਾਡੀ ਕਾਰ ਨੂੰ ਕਰਾਸ ਕਰਕੇ ਅੱਗੇ ਮੇਰੇ ਪਤੀ ਦੇ ਅਕਟਿਵਾ ਨੂੰ ਫੇਟ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਹਨੇਰਾ ਹੋਣ ਕਾਰਨ ਕੈਂਟਰ ਦਾ ਨੰਬਰ ਵੀ ਪਤਾ ਨਹੀਂ ਲੱਗ ਸਕਿਆ।

ਇਹ ਵੀ ਪੜ੍ਹੋ: ਦਿੱਲੀ ਏਅਰਪੋਰਟ ਜਾਣ ਵਾਲਿਆਂ ਲਈ ਖ਼ੁਸ਼ਖ਼ਬਰੀ, ਜਲੰਧਰ ਤੋਂ ਚੱਲਣ ਵਾਲੀਆਂ 4 ਵੋਲਵੋ ਬੱਸਾਂ ਦੀ ‘ਬੁਕਿੰਗ ਸ਼ੁਰੂ’

ਜ਼ਖ਼ਮੀ ਜਸਵਿੰਦਰ ਸਿੰਘ ਨੂੰ ਲੋਕਾਂ ਦੀ ਮਦਦ ਨਾਲ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਪਰ ਜਸਵਿੰਦਰ ਸਿੰਘ ਦੀ ਮੌਕੇ ’ਤੇ ਮੌਤ ਹੋ ਚੁੱਕੀ ਸੀ। ਪੁਲਸ ਵੱਲੋਂ ਨਾ ਮਾਲੂਮ ਕੈਂਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਮ੍ਰਿਤਕ ਜਸਵਿੰਦਰ ਸਿੰਘ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤਾ ਹੈ।

ਇਹ ਵੀ ਪੜ੍ਹੋ: ਮਾਈਨਿੰਗ ’ਚ ਸ਼ਾਮਲ ਰਹੇ ਸਾਬਕਾ ਕਾਂਗਰਸ ਨੇਤਾਵਾਂ ’ਤੇ ਵੀ ਮਾਨ ਸਰਕਾਰ ਦੀਆਂ ਨਜ਼ਰਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News