ਪੁਲਸ ਮੁਲਾਜ਼ਮ ਨੂੰ ਗੋਲ਼ੀ ਮਾਰਨ ਦੇ ਮਾਮਲੇ 'ਚ ਖ਼ੁਲਾਸਾ, ਇਸ ਵਜ੍ਹਾ ਕਾਰਨ ਦਿੱਤੀ ਸੀ ਮੁੰਡੇ ਦੇ ਕਤਲ ਦੀ ਧਮਕੀ
Friday, Jun 17, 2022 - 06:13 PM (IST)
ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ, ਪੂਜਾ, ਮੂੰਗਾ)- ਐੱਲ. ਆਈ. ਸੀ. ਐਡਵਾਈਜ਼ਰ ਤੋਂ 10 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਗਿਰੋਹ ਦੇ ਗ੍ਰਿਫ਼ਤਾਰ ਕੀਤੇ ਕਰਿੰਦੇ ਨੂੰ ਪੁਲਸ ਨੇ ਅਦਾਲਤ ’ਚ ਪੇਸ਼ ਕਰਕੇ 6 ਦਿਨ ਦਾ ਪੁਲਸ ਰਿਮਾਂਡ ਲਿਆ ਹੈ। ਗ੍ਰਿਫ਼ਤਾਰ ਦੋਸ਼ੀ ਦੀ ਪਛਾਣ ਨੋਮਾਨ ਉਰਫ਼ ਨੌਸਾਦ ਰਮਜਾਨੀ ਵਾਸੀ ਦਲਹੇੜੀ ਜ਼ਿਲ੍ਹਾ ਸਹਾਰਨਪੁਰ (ਯੂ. ਪੀ.) ਦੇ ਤੌਰ ’ਤੇ ਹੋਈ ਹੈ, ਜਿਸ ਨੂੰ ਫਿਰੌਤੀ ਦਾ ਬੈਗ ਚੁੱਕਣ ਬਦਲੇ ਵਿਚ 50 ਹਜ਼ਾਰ ਰੁਪਏ ਦੀ ਰਕਮ ਦੇਣ ਦਾ ਲਾਲਚ ਦਿੱਤਾ ਗਿਆ ਸੀ। ਦੋਸ਼ੀ ਕੋਲੋ ਜੋ 32 ਬੋਰ ਦਾ ਰਿਵਾਲਵਰ ਬਰਾਮਦ ਹੋਇਆ ਹੈ ਉਹ ਵਿਦੇਸ਼ੀ ਹੈ। ਦੋਸ਼ੀ ਖ਼ਿਲਾਫ਼ ਧਾਰਾ 307, 353, 186, 333 ਅਤੇ ਆਰਮ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਾਬੂ ਕੀਤਾ ਦੋਸ਼ੀ ਇਸ ਵੇਲੇ ਸ਼ਿਮਲਾ ’ਚ ਲੱਕੜ ਮਿਸਤਰੀ ਦੇ ਤੌਰ ’ਤੇ ਕੰਮ ਕਰਦਾ ਹੈ। ਪੁਲਸ ਨੇ ਗਿਰੋਹ ਦੇ ਮੁੱਖ ਦੋਸ਼ੀ ਸਮੇਤ 2 ਹੋਰ ਦੋਸ਼ੀਆਂ ਦੀ ਵੀ ਪਛਾਣ ਕਰ ਲਈ ਹੈ, ਜਿਨ੍ਹਾਂ ’ਚੋਂ ਇਕ ਪੰਜਾਬ ਅਤੇਦੂਜਾ ਯੂ. ਪੀ. ਦਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਮੂਸੇਵਾਲਾ ਕਤਲ ਕਾਂਡ ’ਤੇ ਬੋਲੇ 'ਆਪ' ਉਮੀਦਵਾਰ ਗੁਰਮੇਲ ਸਿੰਘ, ਜਲਦ ਹੋਣਗੇ ਵੱਡੇ ਖ਼ੁਲਾਸੇ
ਪ੍ਰੈੱਸ ਕਾਨਫ਼ਰੰਸ ਵਿਚ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨੇ ਦੱਸਿਆ ਕਿ ਅਮਰਜੀਤ ਸਿੰਘ ਪੁੱਤਰ ਧਿਆਨ ਚੰਦ ਵਾਸੀ ਪਿੰਡ ਨੌਰਾਂ ਜੋ ਬੀਮਾ ਕੰਪਨੀ ਵਿਖੇ ਐਡਵਾਈਜ਼ਰ ਹੈ ਅਤੇ ਆਪਣਾ ਦਫਤਰ ਬੱਸ ਅੱਡਾ ਨੌਰਾਂ ਵਿਖੇ ਚਲਾਉਂਦਾ ਹੈ, ਨੇ ਐੱਸ. ਐੱਚ. ਓ. ਸਦਰ ਬੰਗਾ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸਨੂੰ ਇਕ ਫਿਰੌਤੀ ਮੰਗਣ ਵਾਲਾ ਪੱਤਰ ਮਿਲਿਆ ਹੈ, ਜਿਸ ਵਿਚ ਫਿਰੌਤੀ ਕਰਤਾ ਨੇ ਫਿਰੌਤੀ ਨਾ ਦਿੱਤੇ ਜਾਣ ’ਤੇ ਉਸਦੇ ਲਡ਼ਕੇ ਦੀ ਹੱਤਿਆ ਕਰਨ ਦੀ ਧਮਕੀ ਦਿੱਤੀ ਹੈ। ਉਕਤ ਲੋਕਾਂ ਵੱਲੋਂ ਉਸ ਨੂੰ ਡਰਾਉਣ ਧਮਕਾਉਣ ਦਾ ਯਤਨ ਕਰਦੇ ਹੋਏ ਕਿਹਾ ਕਿ ਉਸ ਨੇ ਉਨ੍ਹਾਂ ਦੀਆਂ ਮੰਗਾਂ ਮੁਤਾਬਕ ਫਿਰੌਤੀ ਦੀ ਰਕਮ ਨਹੀਂ ਦਿੱਤੀ ਤਾਂ ਉਸ ਦਾ ਵੀ ਉਸ ਦੇ ਗੁਆਂਢੀ ਦੀ ਤਰ੍ਹਾਂ ਕਤਲ ਕਰ ਦਿੱਤਾ ਜਾਵੇਗਾ। ਐੱਸ. ਐੱਸ. ਪੀ. ਨੇ ਦੱਸਿਆ ਕਿ ਉਕਤ ਸ਼ਿਕਾਇਤ ’ਤੇ ਜ਼ਿਲਾ ਪੁਲਸ ਵੱਲੋਂ ਡੀ. ਐੱਸ. ਪੀ. ਬੰਗਾ ਗੁਰਪ੍ਰੀਤ ਸਿੰਘ ਅਤੇ ਐੱਸ. ਐੱਚ. ਓ. ਇੰਸਪੈਕਟਰ ਰਾਜੀਵ ਕੁਮਾਰ ਦੀ ਅਗਵਾਈ ਹੇਠ ਫਿਰੌਤੀ ਵਾਲੀ ਥਾਂ ’ਤੇ ਜਿੱਥੇ ਸੌਦਾ ਤਿੰਨ ਲੱਖ ਰੁਪਏ ਵਿਚ ਤੈਅ ਹੋਇਆ ਸੀ, ’ਤੇ ਸਿਵਲ ਯੂਨੀਫਾਰਮ ਵਿਚ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਸੀ।
ਇਹ ਵੀ ਪੜ੍ਹੋ: ਯਾਤਰੀਆਂ ਲਈ ਰਾਹਤ ਦੀ ਖ਼ਬਰ, ਮੁੜ ਪਟੜੀ ’ਤੇ ਦੌੜਣਗੀਆਂ ਕੋਰੋਨਾ ਕਾਲ ਤੋਂ ਬੰਦ ਪਈਆਂ ਟਰੇਨਾਂ
ਬੁੱਧਵਾਰ ਸ਼ਾਮ ਨੂੰ ਚੱਲੇ ਇਸ ਆਪਰੇਸ਼ਨ ਵਿਚ ਦੋਸ਼ੀ ਨੂੰ ਦੇਣ ਲਈ ਡੰਮੀ 3 ਲੱਖ ਰੁਪਏ ਦੀ ਰਕਮ ਦਾ ਬੈਗ ਤੈਅ ਕੀਤੀ ਗਈ ਜਗ੍ਹਾ ’ਤੇ ਰੱਖਿਆ ਗਿਆ ਸੀ ਜਿਵੇਂ ਹੀ ਫਿਰੌਤੀ ਦੀ ਰਕਮ ਦਾ ਬੈਗ ਚੁੱਕਣ ਲਈ ਦੋਸ਼ੀ ਉਕਤ ਸਥਾਨ ’ਤੇ ਪਹੁੰਚਿਆ ਤਾਂ ਪੁਲਸ ਦਾ ਸੀਨੀਅਰ ਕਾਂਸਟੇਬਲ ਨੇ ਉਸਨੂੰ ਫਡ਼੍ਹਨ ਦਾ ਯਤਨ ਕੀਤਾ। ਜਿਸ ਦੌਰਾਨ ਅਪਰਾਧੀ ਵੱਲੋਂ ਪਿਸਤੌਲ ਨਾਲ ਫਾਇਰ ਕੀਤਾ ਗਿਆ, ਜੋ ਕਾਂਸਟੇਬਲ ਦੇ ਪੱਟ ’ਚ ਲੱਗੀ, ਪਰ ਬਾਵਜੂਦ ਇਸਦੇ ਕਾਂਸਟੇਬਲ ਮਨਦੀਪ ਸਿੰਘ ਨੇ ਬਹਾਦਰੀ ਦੀ ਪਛਾਣ ਦਿੰਦੇ ਹੋਏ ਉਕਤ ਦੋਸ਼ੀ ਨੂੰ ਫਡ਼੍ਹਣ ਵਿਚ ਹੋਰ ਪੁਲਸ ਮੁਲਾਜ਼ਮ ਦੀ ਮਦਦ ਜਾਰੀ ਰੱਖੀ। ਗੋਲੀ ਲੱਗਣ ਨਾਲ ਜ਼ਖਮੀ ਮਨਦੀਪ ਸਿੰਘ ਨੂੰ ਤੁਰੰਤ ਇਲਾਜ ਲਈ ਨਵਾਂਸ਼ਹਿਰ ਦੇ ਨਿਜੀ ਹਸਪਤਾਲ ’ਚ ਲਿਜਾਇਆ ਗਿਆਜਿਥੇਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਡੀ. ਐੱਮ. ਸੀ. ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਦੱਸਿਆ ਜਾਂਦਾ ਹੈ ਕਿ ਡਾਕਟਰਾਂ ਨੇ ਅਜੇ ਵੀ ਉਸ ਨੂੰ ਅੰਡਰ ਆਬਜ਼ਰਵੇਸ਼ਨ ’ਚ ਰੱਖਿਆ ਹੋਇਆ ਹੈ।
ਇਹ ਵੀ ਪੜ੍ਹੋ: ਗੈਂਗਸਟਰਾਂ ਤੇ ਸਮੱਗਲਰਾਂ ਵਿਰੁੱਧ ਪੰਜਾਬ ਦੇ DGP ਦੀ ਸਖ਼ਤੀ, ਅਧਿਕਾਰੀਆਂ ਨੂੰ ਦਿੱਤੇ ਇਹ ਹੁਕਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ