ਲੋਕਾਂ ਦੇ ਮਨਾਂ ’ਚੋਂ ਲੁੱਟਾਂ-ਖੋਹਾਂ ਦਾ ਡਰ ਕੱਢਣ ਲਈ ਪੁਲਸ ਨੇ ਵਧਾਈ ਚੈਕਿੰਗ

11/12/2018 2:08:18 AM

ਕਾਠਗਡ਼੍ਹ,   (ਰਾਜੇਸ਼)-  ਜ਼ਿਲਾ ਨਵਾਂਸ਼ਹਿਰ ਦੇ ਪੁਲਸ ਮੁਖੀ ਦੇ ਨਿਰਦੇਸ਼ਾਂ ਅਤੇ ਥਾਣਾ ਕਾਠਗਡ਼੍ਹ ਦੇ ਐੱਸ. ਐੱਚ. ਓ. ਜਾਗਰ ਸਿੰਘ ਦੀਆਂ ਹਦਾਇਤਾਂ ’ਤੇ ਪੁਲਸ ਮੁਲਾਜ਼ਮਾਂ ਵੱਲੋਂ ਲੋਕਾਂ ਦੇ ਮਨਾਂ ਵਿਚੋਂ ਝਪਟਮਾਰ ਤੇ ਲੁੱਟਾਂ-ਖੋਹਾਂ ਦਾ ਡਰ ਕੱਢਣ ਲਈ ਚੈਕਿੰਗ ਵਧਾ ਦਿੱਤੀ ਗਈ ਹੈ। ਅੱਜ ਸਵੇਰੇ ਪਿੰਡ ਮੰਡੇਰਾਂ ਵਿਖੇ ਸਿਵਲ ਵਰਦੀ ਵਿਚ ਚੈਕਿੰਗ ਕਰਦਿਅਾਂ ਥਾਣਾ ਕਾਠਗਡ਼੍ਹ ਦੇ ਏ. ਐੱਸ. ਆਈ. ਪਵਨ ਕੁਮਾਰ ਤੇ ਹੌਲਦਾਰ ਸਿਕੰਦਰ ਸਿੰਘ ਨੇ ਦੱਸਿਆ ਕਿ ਕੁਝ ਸਮਾਜ ਵਿਰੋਧੀ ਅਨਸਰ ਜਿਥੇ ਲੁੱਟਾਂ-ਖੋਹਾਂ ਤੇ ਸਨੈਚਿੰਗ ਵਰਗੀਅਾਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ, ਉਥੇ ਲੋਕਾਂ ਦੇ ਮਨਾਂ ’ਚ ਖੌਫ ਵੀ ਪੈਦਾ ਕਰਦੇ ਹਨ, ਜਿਸ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਦੁਆਰਾ ਵੱਖ-ਵੱਖ ਟੀਮਾਂ ਬਣਾ ਕੇ ਹਲਕੇ ਦੇ ਸਾਰੇ ਪਿੰਡਾਂ ਵਿਚ ਦਿਨ-ਰਾਤ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਕਾਠਗਡ਼੍ਹ ਅਤੇ ਨਾਲ ਲੱਗਦੇ ਪਿੰਡਾਂ ਮੰਡ ਏਰੀਏ, ਦੁਭਾਲੀ ਮੰਡ, ਬੀਡ਼ ਕਾਠਗਡ਼੍ਹ, ਹਸਨਪੁਰ ਕਲਾਂ ਆਦਿ ਵਿਚ ਗਸ਼ਤ ਕੀਤੀ ਜਾ ਰਹੀ ਹੈ ਜਦਕਿ ਹੋਰ ਟੀਮਾਂ ਦੂਜੇ ਪਿੰਡਾਂ ਵਿਚ ਜਾ ਰਹੀਆਂ ਹਨ।


Related News