ਲੁੱਟਾਂ-ਖੋਹਾਂ ਕਰਨ ਵਾਲੇ 3 ਕਾਬੂ, ਮੋਟਰਸਾਈਕਲ, ਕਿਰਪਾਨ ਤੇ ਦਾਤਰ ਬਰਾਮਦ
Sunday, Jun 23, 2024 - 01:16 PM (IST)
ਲਾਂਬੜਾ (ਵਰਿੰਦਰ)- ਲਾਂਬੜਾ ਪੁਲਸ ਵੱਲੋਂ ਇਕ ਲੁੱਟ ਦੇ ਮਾਮਲੇ ਨੂੰ ਟਰੇਸ ਕਰਦੇ ਹੋਏ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਪਲਵਿੰਦਰ ਸਿੰਘ ਡੀ. ਐੱਸ. ਪੀ. ਕਰਤਾਰਪੁਰ ਨੇ ਦੱਸਿਆ ਕਿ ਮਿਤੀ 10-5- 2022 ਨੂੰ ਅੰਕੁਸ਼ ਪੁੱਤਰ ਤੁਲਸੀ ਵਾਸੀ ਰਸੀਦਪੁਰ ਯੂ. ਪੀ. ਹਾਲ ਵਾਸੀ ਘਈ ਫਾਰਮ ਗੱਦੋਵਾਲੀ ਥਾਣਾ ਲਾਂਬੜਾ ਨੇ ਅਣਪਛਾਤੇ ਵਿਅਕਤੀਆਂ ਵੱਲੋਂ ਏ. ਐੱਸ. ਫਾਰਮ ਨੇੜੇ ਉਸ ਅਤੇ ਉਸ ਦੇ ਦੋਸਤ ਅਖਿਲੇਸ਼ ’ਤੇ ਦਾਤਰ ਨਾਲ ਹਮਲਾ ਕਰਕੇ ਉਨ੍ਹਾਂ ਤੋਂ 2 ਮੋਬਾਈਲ ਤੇ 4500 ਦੀ ਨਕਦੀ ਲੁੱਟਣ ਸਬੰਧੀ ਦਰਖਾਸਤ ਦਿੱਤੀ ਸੀ।
ਇਸ ਸਬੰਧੀ ਪੁਲਸ ਨੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਕੇ ਕੇਸ ਦੀ ਤਫ਼ਤੀਸ਼ ਅਮਲ ’ਚ ਲਿਆ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕੀਤੀ। ਤਫ਼ਦੀਸ਼ ਦੌਰਾਨ ਸਾਹਮਣੇ ਆਇਆ ਕਿ ਇਸ ਵਾਰਦਾਤ ਨੂੰ ਸੁਨੀਲ ਕੁਮਾਰ ਪੁੱਤਰ ਪੂਰਨ ਚੰਦ ਵਾਸੀ ਬੱਧਣੀ ਕਾਲੋਨੀ ਥਾਣਾ ਡਿਵੀਜ਼ਨ ਨੰ. 5 ਜਲੰਧਰ, ਅੰਮ੍ਰਿਤਪਾਲ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਗਾਖਲਾ ਥਾਣਾ ਲਾਂਬੜਾ ਤੇ ਗੌਤਮ ਥਾਪਾ ਪੁੱਤਰ ਸੁਰਿੰਦਰ ਕੁਮਾਰ ਵਾਸੀ ਮੇਨ ਅੱਡਾ ਨੇੜੇ ਪੀਲੀ ਕੋਠੀ ਬਸਤੀ ਦਾਨਿਸ਼ਮੰਦਾਂ ਜਲੰਧਰ ਨੇ ਇਸ ਵਾਰਦਾਤ ਨੂੰ ਮਿਲ ਕੇ ਅੰਜਾਮ ਦਿੱਤਾ ਹੈ।
ਇਹ ਵੀ ਪੜ੍ਹੋ- ਟਾਂਡਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਡਿਊਟੀ ਤੋਂ ਘਰ ਜਾ ਰਹੇ ਹੋਮ ਗਾਰਡ ਦੀ ਦਰਦਨਾਕ ਮੌਤ
ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਥਾਣਾ ਮੁਖੀ ਲਾਂਬੜਾ ਬਲਵੀਰ ਸਿੰਘ ਨੇ ਏ. ਐੱਸ. ਆਈ. ਜਗਦੇਵ ਸਿੰਘ ਸਮੇਤ ਪੁਲਸ ਪਾਰਟੀ ਤਿਆਰ ਕੀਤੀ। ਪੁਲਸ ਪਾਰਟੀ ਨੇ ਉਕਤ ਤਿੰਨੋਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲਸ ਨੇ ਉਕਤ ਮੁਲਜ਼ਮਾਂ ਤੋਂ ਵਾਰਦਾਤ ’ਚ ਵਰਤਿਆ ਗਿਆ ਮੋਟਰਸਾਈਕਲ ਸਪਲੈਂਡਰ ਬਿਨਾਂ ਨੰਬਰੀ, ਇਕ ਕਿਰਪਾਨ ਤੇ ਇਕ ਦਾਤਰ ਬਰਾਮਦ ਕੀਤਾ ਗਿਆ ਹੈ। ਮੁਲਜ਼ਮਾਂ ਦਾ 2 ਦਿਨ ਦਾ ਰਿਮਾਂਡ ਹਾਸਲ ਕਰ ਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ। ਜ਼ਿਕਰਯੋਗ ਹੈ ਕਿ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਮੁਲਜ਼ਮ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਥਾਣਾ ਲਾਂਬੜਾ ’ਚ ਪਹਿਲਾਂ ਵੀ 5 ਮਾਮਲੇ ਦਰਜ ਹਨ। ਇਸੇ ਤਰ੍ਹਾਂ ਸੁਨੀਲ ਕੁਮਾਰ ਖ਼ਿਲਾਫ਼ ਥਾਣਾ ਡਿਵੀਜ਼ਨ ਨੰ. 5 ਜਲੰਧਰ ’ਚ ਵੀ 5 ਮਾਮਲੇ ਦਰਜ ਹਨ।
ਇਹ ਵੀ ਪੜ੍ਹੋ- ਚਿੱਟੇ ਨੇ ਲਈ 24 ਸਾਲਾ ਨੌਜਵਾਨ ਦੀ ਜਾਨ, 4 ਭੈਣਾਂ ਦਾ ਸੀ ਇਕਲੌਤਾ ਭਰਾ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।