ਜਲੰਧਰ ਵਿਖੇ 120 ਫੁੱਟੀ 'ਤੇ ਸਥਿਤ ਚਿਲਡਰਨ ਪਾਰਕ 'ਚੋਂ ਮਿਲੀ ਨੌਜਵਾਨ ਦੀ ਲਾਸ਼, ਫੈਲੀ ਸਨਸਨੀ

Thursday, Aug 18, 2022 - 01:18 PM (IST)

ਜਲੰਧਰ ਵਿਖੇ 120 ਫੁੱਟੀ 'ਤੇ ਸਥਿਤ ਚਿਲਡਰਨ ਪਾਰਕ 'ਚੋਂ ਮਿਲੀ ਨੌਜਵਾਨ ਦੀ ਲਾਸ਼, ਫੈਲੀ ਸਨਸਨੀ

ਜਲੰਧਰ (ਸੋਨੂੰ)- ਜਲੰਧਰ ਵੈਸਟ ਦੇ ਵਿਚ 120 ਫੁੱਟੀ ਰੋਡ 'ਤੇ ਸਥਿਤ ਚਿਲਡਰਨ ਪਾਰਕ ਦੇ ਵਿਚ ਦੇਰ ਰਾਤ ਇਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ। ਜਦੋਂ ਇਸ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਮਿਲੀ ਅਤੇ ਉਨ੍ਹਾਂ ਦੇ ਵੱਲੋਂ ਮੌਕੇ 'ਤੇ ਆ ਕੇ ਵੇਖਿਆ ਗਿਆ। ਮੌਕੇ ਉਤੇ ਥਾਣਾ ਸਬੰਧਤ ਪੁਲਸ ਨੂੰ ਸੂਚਿਤ ਕੀਤਾ ਗਿਆ। ਉਥੇ ਹੀ ਥਾਣਾ ਨੰਬਰ ਪੰਜ ਦੀ ਪੁਲਸ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।

PunjabKesari

ਨੌਜਵਾਨ ਦੀ ਪਛਾਣ ਦੀਪਕ ਦੇ ਰੂਪ ਵਿਚ ਹੋਈ ਹੈ। ਦੀਪਕ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਮਾਮਲੇ ਵਿਚ ਦੀਪਕ ਦੀ ਮਾਂ ਵੱਲੋਂ ਪ੍ਰਾਪਰਟੀ ਡੀਲਰ ਬਲਬੀਰ ਅਤੇ ਇਕ ਮਹਿਲਾ 'ਤੇ ਉਸ ਦੇ ਕਤਲ ਦੇ ਇਲਜ਼ਾਮ ਲਗਾਏ ਗਏ ਹਨ। ਦੀਪਕ ਇਨਵਰਟਰ ਬੈਟਰੀਆਂ ਦਾ ਕੰਮ ਕਰਿਆ ਕਰਦਾ ਸੀ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾਵੇਗੀ, ਜੋ ਵੀ ਦੋਸ਼ੀ ਹੋਵੇਗਾ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਜਲੰਧਰ 'ਚ 98 ਡਾਕਖ਼ਾਨੇ ਕੀਤੇ ਗਏ ਮਰਜ਼, ਪਿਨ ਕੋਡ ਵੀ ਬਦਲੇ, ਆਧਾਰ ਕਾਰਡ 'ਤੇ ਕਰਵਾਉਣਾ ਪਵੇਗਾ ਅਪਡੇਟ

 

PunjabKesari
PunjabKesari

ਇਹ ਵੀ ਪੜ੍ਹੋ: ਪੰਜਾਬ ’ਚ ਇਸ ਵਾਰ ਵੀ ਅਗਸਤ ਰਿਹਾ ਸੁੱਕਾ, ਜਾਣੋ ਅਗਲੇ ਦਿਨਾਂ ’ਚ ਕਿਹੋ-ਜਿਹਾ ਰਹੇਗਾ ਮੌਸਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News