ਘਰੋਂ ਗਏ ਵਿਅਕਤੀ ਦੀ ਲਾਸ਼ ਖਾਂਬਰਾ ਦੇ ਸ਼ਮਸ਼ਾਨਘਾਟ ਤੋਂ ਬਰਾਮਦ
Monday, Sep 05, 2022 - 04:05 PM (IST)

ਜਲੰਧਰ (ਮਹੇਸ਼)- ਪਿੰਡ ਖਾਂਬਰਾ ਦੇ ਸ਼ਮਸ਼ਾਨਘਾਟ ਤੋਂ ਸ਼ਨੀਵਾਰ ਸ਼ਾਮ 4 ਵਜੇ ਘਰੋਂ ਨਿਕਲੇ 38 ਸਾਲਾ ਵਿਅਕਤੀ ਦੀ ਲਾਸ਼ ਐਤਵਾਰ ਸਵੇਰੇ ਬਰਾਮਦ ਹੋਈ, ਜਿਸ ਨੂੰ ਪੁਲਸ ਨੇ ਆਪਣੇ ਕਬਜ਼ੇ ’ਚ ਲੈ ਲਿਆ । ਥਾਣਾ ਫਤਿਹਪੁਰ (ਪ੍ਰਤਾਪਪੁਰਾ) ਦੇ ਇੰਚਾਰਜ ਮਦਨ ਸਿੰਘ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਕਤ ਸ਼ਮਸ਼ਾਨਘਾਟ ਦੇ ਚੌਕੀਦਾਰ ਨੇ ਪੁਲਸ ਨੂੰ ਦੱਸਿਆ ਕਿ ਸਵੇਰੇ ਜਦੋਂ ਉਹ ਸ਼ਮਸ਼ਾਨਘਾਟ ’ਚ ਪਾਣੀ ਛੱਡਣ ਗਿਆ ਤਾਂ ਉਸ ਨੇ ਉੱਥੇ ਇਕ ਵਿਅਕਤੀ ਨੂੰ ਮ੍ਰਿਤਕ ਹਾਲਾਤ ’ਚ ਪਿਆ ਵੇਖਿਆ। ਚੌਂਕੀ ਇੰਚਾਰਜ ਮਦਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਜੇਬ ’ਚੋਂ ਮਿਲੇ ਮੋਬਾਈਲ ਨੰਬਰ ਰਾਹੀਂ ਉਸ ਦੀ ਪਛਾਣ ਜਰਮਨਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਟਾਵਰ ਇਨਕਲੇਵ ਫੇਜ਼-2 ਥਾਣਾ ਭਾਰਗੋ ਕੈਂਪ ਜਲੰਧਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਡੇਰਾ ਬਿਆਸ ਦੀ ਘਟਨਾ ’ਤੇ ਬੋਲੇ ADGP ਅਰਪਿਤ ਸ਼ੁਕਲਾ, ਲੋਕਾਂ ਨੂੰ ਕੀਤੀ ਅਪੀਲ
ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਜਰਮਨਜੀਤ ਸਿੰਘ ਸ਼ਨੀਵਾਰ ਸ਼ਾਮ 4 ਵਜੇ ਘਰੋਂ ਬਾਹਰ ਗਿਆ ਸੀ, ਜਦੋਂ ਉਹ ਵਾਪਸ ਨਾ ਆਇਆ ਤਾਂ ਉਨ੍ਹਾਂ ਨੇ ਉਸ ਦੀ ਕਈ ਥਾਵਾਂ ’ਤੇ ਭਾਲ ਕੀਤੀ ਪਰ ਕੁਝ ਨਹੀਂ ਮਿਲਿਆ। ਮ੍ਰਿਤਕ ਵਿਆਹੁਤਾ ਸੀ ਅਤੇ ਉਸ ਦਾ 1 ਪੁੱਤਰ ਵੀ ਹੈ। ਫਤਿਹਪੁਰ ਚੌਂਕੀ ਦੇ ਇੰਚਾਰਜ ਮਦਨ ਸਿੰਘ ਨੇ ਦੱਸਿਆ ਕਿ ਪੁਲਸ ਨੇ 174 ਦੀ ਕਾਰਵਾਈ ਕਰਦੇ ਹੋਏ ਮ੍ਰਿਤਕ ਜਰਮਨਜੀਤ ਸਿੰਘ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਜਰਮਨਜੀਤ ਸਿੰਘ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਪੁਲਸ ਇਸ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਬਾਬਾ ਸੋਢਲ ਜੀ ਦੇ ਮੇਲੇ ਮੌਕੇ ਇਸ ਦਿਨ ਜਲੰਧਰ ’ਚ ਸਰਕਾਰੀ ਦਫ਼ਤਰ ਤੇ ਵਿੱਦਿਅਕ ਅਦਾਰਿਆਂ ’ਚ ਰਹੇਗੀ ਛੁੱਟੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ