ਗਿਣਤੀ ਕੇਂਦਰਾਂ ''ਤੇ ਤਾਇਨਾਤ ਰਹਿਣਗੀਆਂ ਪੁਲਸ ਦੀਆਂ 54 ਫੋਰਸ ਕੰਪਨੀਆਂ : ਢੋਕੇ

05/22/2019 10:20:11 PM

ਹੁਸ਼ਿਆਰਪੁਰ (ਅਸ਼ਵਿਨੀ ਕਪੂਰ)— 23 ਮਈ ਨੂੰ ਪੰਜਾਬ 'ਚ ਲੋਕ ਸਭਾ ਚੋਣਾਂ ਦੀ ਗਿਣਤੀ ਕੇਂਦਰਾਂ ਦੇ ਮੌਕੇ 'ਤੇ ਰਾਜ ਦੇ 13 ਲੋਕ ਸਭਾ ਖੇਤਰਾਂ 'ਚ ਗਿਣਤੀ ਕੇਂਦਰਾਂ ਦੌਰਾਨ ਸੁਰੱਖਿਆ ਦੀ ਵਿਆਪਕ ਵਿਵਸਥਾ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਸ (ਸਕਿਊਰਿਟੀ)-ਕਮ-ਨੋਡਲ ਅਧਿਕਾਰੀ ਲੋਕ ਸਭਾ ਚੋਣਾਂ ਆਰ.ਐੱਨ. ਢੋਕੇ ਨੇ ਬੁੱਧਵਾਰ ਨੂੰ ਪੰਜਾਬ ਕੇਸਰੀ ਨੂੰ ਦੱਸਿਆ ਕਿ ਗਿਣਤੀ ਕੇਂਦਰਾਂ 'ਤੇ ਪੰਜਾਬ ਪੁਲਸ, ਪੰਜਾਬ, ਪੰਜਾਬ ਆਰਮਡ ਪੁਲਸ ਤੋਂ ਇਲਾਵਾ ਸੈਂਟ੍ਰਲ ਆਰਮਡ ਪੁਲਸ ਫੋਰਸ ਤਾਇਨਾਤ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਪੋਲਿੰਗ ਕੇਂਦਰਾਂ 'ਤੇ ਥ੍ਰੀ ਟਾਇਰ ਸੁਰੱਖਿਆ ਦੀ ਵਿਵਸਥਾ ਕੀਤੀ ਗਈ ਹੈ।
ਢੋਕੇ ਨੇ ਕਿਹਾ ਕਿ ਪੋਲਿੰਗ ਕੇਂਦਰਾਂ ਦੀ ਪ੍ਰਕਿਰਿਆ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣ ਲਈ ਪਹਿਲਾਂ ਲੇਅਰ 'ਚ ਕੇਂਦਰ ਸੈਂਟ੍ਰਲ ਆਰਮਡ ਪੁਲਸ ਫਾਰਮ ਦੀਆਂ 54 ਕੰਪਨੀਆਂ ਤਾਇਨਾਤ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਰਾਜ ਭਰ 'ਚ ਪੀ.ਏ.ਪੀ. ਦੇ 3 ਹਜ਼ਾਰ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਦੂਜੇ ਲੇਅਰ ਦੀ ਸੁਰੱਖਿਆ 'ਚੇ ਤਾਇਨਾਤ ਹੋਣਗੇ। ਤੀਜੀ ਲੇਅਰ 'ਚ ਪੰਜਾਬ ਪੁਲਸ ਦੇ 5 ਅਧਿਕਾਰੀ ਅਤੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਢੋਕੇ ਨੇ ਕਿਹਾ ਕਿ ਰਾਜ ਦੇ ਸਾਰੇ ਪੁਲਸ ਆਯੁਕਤਾਂ ਅਤੇ ਜ਼ਿਲਾ ਐੱਸ.ਐੱਸ.ਪੀ. ਨੂੰ ਕਿਹਾ ਗਿਆ ਕਿ ਉਹ ਆਪਣੇ ਨੇੜਲੇ ਖੇਤਰਾਂ 'ਚ ਪੁਲਸ ਦੀ ਰਿਜ਼ਰਵ ਵੀ ਤਿਆਰ ਰੱਖੇ ਤਾਂ ਕਿ ਜ਼ਰੂਰਤ ਪੈਣ 'ਤੇ ਉਨ੍ਹਾਂ ਨੂੰ ਕਿਸੇ ਵੀ ਗਿਣਤੀ ਸੈਂਟਰ 'ਤੇ ਭੇਜਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਚੋਣ ਫੈਸਲਾ ਐਲਾਨ ਹੋਣ ਤੋਂ ਬਾਅਦ ਸਥਿਤੀ 'ਤੇ ਸਖਤ ਨਜ਼ਰ ਰੱਖਣ ਅਤੇ ਸ਼ਾਂਤੀ ਵਿਵਸਥਾ ਬਣਾਏ ਰੱਖਣ ਦੇ ਨਿਰਦੇਸ਼ ਫੀਲਡ ਦੇ ਸਾਰੇ ਪੁਲਸ ਅਧਿਕਾਰੀਆਂ ਨੂੰ ਦਿੱਤੇ ਗਏ ਹਨ।


satpal klair

Content Editor

Related News