ਪੁਲਸ ਨੇ 32 ਬੋਰ ਪਿਸਟਲ ਤੇ 5 ਜ਼ਿੰਦਾ ਰੌਂਦ ਸਮੇਤ ਦੋ ਮੁਲਜ਼ਮ ਕੀਤੇ ਗ੍ਰਿਫ਼ਤਾਰ

Sunday, Aug 06, 2023 - 03:55 PM (IST)

ਪੁਲਸ ਨੇ 32 ਬੋਰ ਪਿਸਟਲ ਤੇ 5 ਜ਼ਿੰਦਾ ਰੌਂਦ ਸਮੇਤ ਦੋ ਮੁਲਜ਼ਮ ਕੀਤੇ ਗ੍ਰਿਫ਼ਤਾਰ

ਹੁਸ਼ਿਆਰਪੁਰ (ਰਾਕੇਸ਼)-  ਐੱਸ. ਪੀ. ਜਾਂਚ ਸਰਬਜੀਤ ਸਿੰਘ ਅਤੇ ਪਲਵਿੰਦਰ ਸਿੰਘ ਡੀ. ਐੱਸ. ਪੀ. ਸਿਟੀ ਦੀ ਅਗਵਾਈ ਵਿਚ ਇੰਸਪੈਕਟਰ ਕਰਨੈਲ ਸਿੰਘ ਮੁੱਖ ਥਾਣਾ ਅਧਿਕਾਰੀ ਥਾਣਾ ਮਾਡਲ ਟਾਊਨ ਨੂੰ ਉਸ ਸਮੇਂ ਸਫ਼ਲਤਾ ਮਿਲੀ, ਜਦੋਂ ਐੱਸ. ਆਈ. ਹੰਸ ਰਾਜ ਸਾਥੀ ਕਰਮਚਾਰੀਆਂ ਨਾਲ ਚੈਕਿੰਗ ਦੌਰਾਨ ਕਮਾਲਪੁਰ ਚੌਂਕ ਵਿਚ ਮੌਜੂਦ ਸਨ।

ਉਨ੍ਹਾਂ ਨੂੰ ਸੂਚਨਾ ਮਿਲੀ ਕਿ ਰੋਹਿਤ ਉਰਫ਼ ਮਾਹਲਾ ਪੁੱਤਰ ਅੱਛਰਜੀਤ ਨਿਵਾਸੀ ਮੁਹੱਲਾ ਮਾਊਂਟ ਐਵੇਨਿਊ ਥਾਣਾ ਮਾਡਲ ਟਾਊਨ, ਦਲਜਿੰਦਰ ਸਿੰਘ ਉਰਫ਼ ਜ਼ਿੰਦਰੀ ਪੁੱਤਰ ਸ਼ਿਵ ਰਾਮ ਨਿਵਾਸੀ ਸੁਤੈਹਰੀ ਖ਼ੁਰਦ ਥਾਣਾ ਮਾਡਲ ਟਾਊਨ ਕੋਲ ਗੈਰ ਲਾਇਸੈਂਸੀ ਪਿਸਟਲ ਹੈ ਅਤੇ ਅਸਲੇ ਨਾਲ ਵਾਰਦਾਤ ਕਰਦੇ ਹਨ। ਉਹ ਫਗਵਾੜਾ ਸਾਈਡ ਵੱਲੋਂ ਸਫੇਦ ਰੰਗ ਦੀ ਕਾਰ ਵਿਚ ਹੁਸ਼ਿਆਰਪੁਰ ਸਾਈਡ ਨੂੰ ਆ ਰਹੇ ਹਨ। ਸੂਚਨਾ ਪੱਕੀ ਹੋਣ ’ਤੇ ਨਾਕਾ ਲਾ ਕੇ ਉਕਤ ਆਦਮੀਆਂ ਨੂੰ ਕਾਬੂ ਕਰ ਲਿਆ। ਰੋਹਿਤ ਕੋਲੋਂ 32 ਬੋਰ ਪਿਸਟਲ, 3 ਰੌਂਦ ਜ਼ਿੰਦਾ 32 ਬੋਰ ਅਤੇ ਦਲਜਿੰਦਰ ਸਿੰਘ ਕੋਲੋਂ 2 ਰੌਂਦ ਜ਼ਿੰਦਾ 32 ਬੋਰ ਬਰਾਮਦ ਹੋਏ। ਜਿਸ ’ਤੇ ਪੁਲਸ ਨੇ ਮਾਮਲਾ ਦਰਜ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ।

ਇਹ ਵੀ ਪੜ੍ਹੋ- ਜਲੰਧਰ: ਗੁਰੂ ਨਾਨਕ ਮਿਸ਼ਨ ਚੌਂਕ 'ਚ ਆਪਸ 'ਚ ਭਿੜੇ ਭਿਖਾਰੀ, ਦਿਵਿਆਂਗ ਭਿਖਾਰੀ ਨੂੰ ਵੇਖ ਲੋਕਾਂ ਦੇ ਉੱਡੇ ਹੋਸ਼

ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪੁਲਸ ਪ੍ਰਮੁੱਖ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਉਕਤ ਮੁਲਜ਼ਮਾਂ ਨੇ ਦੱਸਿਆ ਕਿ 29 ਜੁਲਾਈ ਨੂੰ ਤੁਲਸੀ ਨਗਰ ਹੁਸ਼ਿਆਰਪੁਰ ਵਿਚ ਉਨ੍ਹਾਂ ਦੀ ਲੜਾਈ ਸੰਜੀਵ ਕੁਮਾਰ ਪੁੱਤਰ ਉਂਕਾਰ ਸਿੰਘ ਨਿਵਾਸੀ ਮਕਾਨ ਨੰਬਰ 103/6 ਮੁਹੱਲਾ ਤੁਲਸੀ ਨਗਰ ਥਾਣਾ ਮਾਡਲ ਟਾਊਨ ਨਾਲ ਹੋਈ ਸੀ। ਰੋਹਿਤ ਨੇ ਆਪਣੀ ਬਰਾਮਦ ਹੋਏ ਪਿਸਟਲ ਦੇ ਇਲਾਵਾ ਦੂਜੀ ਹੋਰ ਪਿਸਟਲ 32 ਬੋਰ ਨਾਲ ਫਾਇਰ ਕੀਤਾ ਸੀ। ਜਿਸ ਸਬੰਧ ਵਿਚ ਪਹਿਲਾਂ ਵੀ ਸੰਜੀਵ ਕੁਮਾਰ ਦੇ ਬਿਆਨਾਂ ’ਤੇ ਮੁਕੱਦਮਾ ਦਰਜ ਕੀਤਾ ਜਾ ਚੁੱਕਿਆ ਹੈ। ਮੁਲਜ਼ਮਾਂ ਨੂੰ ਉਕਤ ਕੇਸ ਵਿਚ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਰੋਹੀਤ ਉਰਫ਼ ਮਾਹਲਾ ਕੋਲੋਂ ਫਾਇਰ ਕਰਨ ਦੀ ਘਟਨਾ ਵਿਚ ਪ੍ਰਯੋਗ ਕੀਤੀ ਗਈ ਪਿਸਟਲ 32 ਬੋਰ ਤੇ 4 ਜ਼ਿੰਦਾ ਰੌਂਦ 32 ਬੋਰ ਬਰਾਮਦ ਕੀਤੇ ਗਏ ਹਨ।

ਉਨ੍ਹਾਂ ਨੇ ਦੱਸਿਆ ਕਿ ਇਸ ਦੇ ਇਲਾਵਾ ਪੁੱਛਗਿਛ ਦੇ ਦੌਰਾਨ ਰੋਹਿਤ ਉਰਫ਼ ਮਾਹਲਾ ਅਤੇ ਦਲਜਿੰਦਰ ਸਿੰਘ ਨੇ 25 ਅਪ੍ਰੈਲ 2023 ਨੂੰ ਸੁੰਦਰ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਿਚ ਆਪਣੇ ਸਾਥੀਆਂ ਸੁਖਵਿੰਦਰ ਸਿੰਘ ਪੁੱਤਰ ਨੰਦਲਾਲ ਨਿਵਾਸੀ ਨਿਊ ਫਤਿਹਗੜ੍ਹ ਆਦਿ ਨਾਲ ਮਿਲ ਕੇ ਮਨਪ੍ਰੀਤ ਸਿੰਘ ਗੁੱਜਰ ਪੁੱਤਰ ਬਲਰਾਮ ਸਿੰਘ ਵਾਸੀ ਨਿਊ ਫਤਿਹਗੜ੍ਹ ਥਾਣਾ ਮਾਡਲ ਟਾਊਨ ’ਤੇ ਮਾਰ ਦੇਣ ਦੀ ਨੀਅਤ ਨਾਲ ਤੇਜ਼ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕੀਤਾ ਸੀ । ਜਿਸ ਦੇ ਨਾਲ ਸਬੰਧ ਵਿਚ 26 ਅਪ੍ਰੈਲ ਨੂੰ ਥਾਣਾ ਮਾਡਲ ਟਾਊਨ ਵਿਚ ਧਾਰਾ 307, 34 ਦੇ ਤਹਿਤ ਮਾਮਲਾ ਦਰਜ ਹੈ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਪੁਲਸ ਹਿਰਾਸਤ ਖ਼ਤਮ ਹੋਣ ’ਤੇ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂਕਿ ਇਨ੍ਹਾਂ ਦੇ ਅਤੇ ਸਾਥੀਆਂ ਦੇ ਟਿਕਾਣਿਆਂ ਦਾ ਪਤਾ ਕਰਕੇ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਹੋਰ ਵੀ ਹਥਿਆਰਾਂ ਦੀ ਰਿਕਵਰੀ ਹੋਣ ਦੀ ਸੰਭਾਵਨਾ ਹੈ। ਮੁਲਜ਼ਮਾਂ ਕੋਲੋਂ ਪੁੱਛਗਿਛ ਕੀਤੀ ਜਾਵੇਗੀ ਕਿ ਇਨ੍ਹਾਂ ਨੂੰ ਕਾਰ ਕਿਸ ਨੇ ਉਪਲੱਬਧ ਕਰਵਾਈ ਸੀ।

ਇਹ ਵੀ ਪੜ੍ਹੋ- ਅਮਰੀਕਾ ਦੀ ਧਰਤੀ 'ਤੇ ਬਲਾਚੌਰ ਦੇ ਨੌਜਵਾਨ ਦੀ ਮੌਤ, 25 ਜੂਨ ਨੂੰ ਛੁੱਟੀ ਕੱਟ ਕੇ ਗਿਆ ਸੀ ਵਿਦੇਸ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News