ਲੱਖਾਂ ਦੀ ਠੱਗੀ ਕਰਨ ਵਾਲੇ ਨੂੰ ਪੁਲਸ ਨੇ ਗੁਰੂ ਨਾਨਕਪੁਰਾ ਤੋਂ ਕੀਤਾ ਕਾਬੂ

Wednesday, Oct 31, 2018 - 06:47 AM (IST)

ਲੱਖਾਂ ਦੀ ਠੱਗੀ ਕਰਨ ਵਾਲੇ ਨੂੰ ਪੁਲਸ ਨੇ ਗੁਰੂ ਨਾਨਕਪੁਰਾ ਤੋਂ ਕੀਤਾ ਕਾਬੂ

ਜਲੰਧਰ,   (ਮਹੇਸ਼)-  ਲੱਖਾਂ ਦੀ ਠੱਗੀ ਦੇ ਮਾਮਲੇ ’ਚ ਜੋਧਪੁਰ (ਯੂ. ਪੀ.) ਦੇ ਥਾਣਾ ਮਹਾਮੰਦਰ ਦੀ ਪੁਲਸ ਨੇ ਸਹਾਰਨਪੁਰ ਵਾਸੀ ਮੁਲਜ਼ਮ ਨੂੰ ਗੁਰੂ ਨਾਨਕਪੁਰਾ ਮੇਨ ਮਾਰਕੀਟ ਤੋਂ ਉਠਾਇਆ ਹੈ। ਰੇਡ ਕਰਨ ਆਈ ਪੁਲਸ ਪਾਰਟੀ ਨਾਲ ਸਬੰਧਤ ਪੁਲਸ ਸਟੇਸ਼ਨ ਰਾਮਾ ਮੰਡੀ ਦੇ ਮੁਖੀ ਰੁਪਿੰਦਰ ਸਿੰਘ ਵੀ ਸਨ।
ਮੁਲਜ਼ਮ ਫਹੀਮ ਅਹਿਮਦ ਪੁੱਤਰ ਰਫੀਕ ਅਹਿਮਦ ਵਾਸੀ ਮੁਹੱਲਾ ਮਹਿੰਦੀ ਸਰਾਏ, ਸਹਾਰਨਪੁਰ ਖਿਲਾਫ ਥਾਣਾ ਮਹਾਮੰਦਰ ਦੀ ਪੁਲਸ ਨੇ ਪੂਨਾ ਰਾਮ ਪੁੱਤਰ ਨਵਾਲਾ ਰਾਮ ਵਾਸੀ ਜੋਧਪੁਰ ਦੀ ਸ਼ਿਕਾਇਤ ’ਤੇ ਮੁਕੱਦਮਾ ਦਰਜ ਕੀਤਾ ਸੀ। ਮੁਲਜ਼ਮ ਨੇ ਸ਼ਿਕਾਇਤਕਰਤਾ ਨਾਲ ਕਰੀਬ 10 ਲੱਖ ਦੀ ਠੱਗੀ ਕੀਤੀ ਸੀ। ਉਸ ਤੋਂ ਬਾਅਦ ਉਹ ਯੂ. ਪੀ. ਤੋਂ ਭੱਜ ਕੇ ਜਲੰਧਰ ’ਚ ਆ ਕੇ ਰਹਿਣ ਲੱਗਾ ਤੇ ਅੱਜਕਲ ਗੁਰੂ  ਨਾਨਕਪੁਰਾ ’ਚ ਹੀ ਦੁਕਾਨ ਕਰ ਰਿਹਾ ਸੀ।
 ਸ਼ਿਕਾਇਤਕਰਤਾ ਨੂੰ ਇਸ ਸਬੰਧ ’ਚ ਸੂਚਨਾ ਮਿਲਦਿਅਾਂ ਹੀ ਉਸ ਨੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਮਹਾਮੰਦਰ ਥਾਣਾ ਦੀ ਪੁਲਸ ਨੇ ਲੋਕਲ ਪੁਲਸ ਨੂੰ ਨਾਲ ਲੈ ਕੇ ਗੁਰੂ ਨਾਨਕਪੁਰਾ ਸਥਿਤ ਮੁਲਜ਼ਮ ਨੂੰ  ਉਸ ਦੀ ਦੁਕਾਨ ਤੋਂ ਫੜ ਲਿਆ ਤੇ ਆਪਣੇ ਨਾਲ ਲੈ ਗਈ। ਮੁਲਜ਼ਮ ਦੀ ਦੁਕਾਨ ਵੀ ਪੁਲਸ ਨੇ ਸੀਲ ਕਰ ਦਿੱਤੀ ਹੈ।


Related News