ਪੁਲਸ ਨੇ ਚੋਰ ਗਿਰੋਹ ਦਾ ਕੀਤਾ ਪਰਦਾਫਾਸ਼, ਔਰਤ ਸਣੇ 2 ਗ੍ਰਿਫਤਾਰ

Friday, Aug 16, 2019 - 12:01 PM (IST)

ਪੁਲਸ ਨੇ ਚੋਰ ਗਿਰੋਹ ਦਾ ਕੀਤਾ ਪਰਦਾਫਾਸ਼, ਔਰਤ ਸਣੇ 2 ਗ੍ਰਿਫਤਾਰ

ਹੁਸ਼ਿਆਰਪੁਰ (ਅਮਰਿੰਦਰ)—ਥਾਣਾ ਸਿਟੀ ਪੁਲਸ ਨੇ ਸ਼ਹਿਰ 'ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਮਹਿਲਾ ਸਮੇਤ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਥਾਣਾ ਪਰੀਸਰ 'ਚ ਮੀਡੀਆ ਦੇ ਸਾਹਮਣੇ ਥਾਣਾ ਸਿਟੀ ਦੇ ਐੱਸ.ਐੱਚ.ਓ. ਇੰਸਪੈਕਟਰ ਭਰਤ ਮਸੀਹ ਨੇ ਚੋਰ ਗਿਰੋਹ ਦਾ ਪਰਦਾਫਾਸ ਕਰਦੇ ਹੋਏ ਦੱਸਿਆ ਕਿ ਹੁਣ ਤੱਕ ਪੁਲਸ ਪੁੱਛਗਿਛ ਦੇ ਬਾਅਦ ਦੋਸ਼ੀਆਂ ਕੋਲੋਂ 5 ਮੋਟਰਸਾਈਕਲ, 10 ਮੋਬਾਇਲ ਫੋਨ ਦੇ ਨਾਲ 61 ਹਜ਼ਾਰ ਰੁਪਏ ਨਕਦ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ।ਦੋਸ਼ੀਆਂ ਦੀ ਪਛਾਣ ਵਿਸ਼ਾਲ ਉਰਫ ਵਿਸ਼ੂ ਪੁੱਤਰ ਯਸ਼ਪਾਲ ਨਿਵਾਸੀ ਕੀਰਤੀ ਨਗਰ ਅਤੇ ਸੁਨੀਤਾ ਪਤਨੀ ਸੰਜੈ ਨਿਵਾਸੀ ਬਲਬੀਰ ਕਾਲੋਨੀ ਭਗਤ ਨਗਰ ਦੇ ਤੌਰ 'ਤੇ ਹੋਈ ਹੈ। 

ਹੁਣ ਤੱਕ ਚੋਰੀ ਦੇ 8 ਮਾਮਲਿਆਂ ਦਾ ਖੁਲਾਸਾ
ਥਾਣਾ ਸਿਟੀ 'ਚ ਐੱਸ.ਐੱਚ.ਓ. ਇੰਸਪੈਕਟਰ ਭਰਤ ਮਸੀਹ ਨੇ ਮੀਡੀਆ ਨੂੰ ਦੱਸਿਆ ਕਿ ਪੁਲਸ ਨੇ ਗ੍ਰਿਫਤਾਰ ਦੋਸ਼ੀਆਂ ਤੋਂ ਪੁੱਛਗਿਛ ਦੇ ਆਧਾਰ 'ਤੇ ਹੁਣ ਤੱਕ 8 ਮਾਮਲਿਆਂ ਦਾ ਖੁਲਾਸਾ ਕਰ ਚੁੱਕੀ ਹੈ। ਦੋਸ਼ੀ ਵਿਸ਼ਾਲ ਨਸ਼ੇ ਕਰਨ ਦਾ ਆਦੀ ਹੈ। ਨਸ਼ੇ ਦੀ ਪੁਰਤੀ ਲਈ ਉਹ ਰਾਤ ਦੇ ਸਮੇਂ ਲੋਕਾਂ ਦੇ ਘਰਾਂ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਹੈ। ਚੋਰੀ ਦਾ ਸਾਮਾਨ ਵਿਸ਼ਾਲ ਭਗਤ ਨਗਰ ਦੀ ਰਹਿਣ ਵਾਲੀ ਸੁਨੀਤਾ ਨੂੰ ਸੌਂਪ ਕੇ ਉਸ ਕੋਲੋਂ ਪੈਸੇ ਲੈ ਕੇ ਨਸ਼ੇ ਦਾ ਸਾਮਾਨ ਲੈਂਦਾ ਹੈ। ਹੁਣ ਤੱਕ ਦੋਸ਼ੀਆਂ ਨੇ ਜਗਤਪੁਰਾ, ਰਾਮਨਗਰ, ਭਵਾਨੀ ਨਗਰ, ਟੈਗੋਰ ਨਗਰ, ਜੋਧਾਮਲ ਰੋਡ, ਸ਼ਾਲੀਮਾਰ ਨਗਰ, ਕਣਕ ਮੰਡੀ 'ਚ ਚੋਰੀ ਦੀ ਵਾਰਦਾਤ 'ਚ ਸ਼ਾਮਲ ਹੋਣ ਦੀ ਗੱਲ ਸਵੀਕਾਰ ਕੀਤੀ ਹੈ।

ਕਾਲੂ, ਸੰਨੀ ਅਤੇ ਮੰਤਰੀ ਦੀ ਪੁਲਸ ਕਰ ਰਹੀ ਹੈ ਸਰਗਰਮੀ ਨਾਲ ਤਾਲਾਸ਼
ਐੱਸ.ਐੱਚ.ਓ. ਇੰਸਪੈਕਟਰ ਭਰਤ ਮਸੀਹ ਨੇ ਮੀਡੀਆ ਨੂੰ ਦੱਸਿਆ ਕਿ ਸ਼ਹਿਰ 'ਚ ਇਨ੍ਹਾਂ ਦਿਨਾਂ 'ਚ ਚੋਰੀ ਦੀ ਵਾਰਦਾਤ 'ਚ ਗ੍ਰਿਫਤਾਰ ਦੋਸ਼ੀ ਵਿਸ਼ਾਲ ਉਰਫ ਵਿਸ਼ੂ ਦੇ ਨਾਲ 3 ਹੋਰ ਦੋਸ਼ੀ ਕਾਲੂ, ਸੰਨੀ ਅਤੇ ਮੰਤਰੀ ਵੀ ਸ਼ਾਮਲ ਹਨ। ਪੁਲਸ ਨੇ ਸੰਨੀ, ਕਾਲੂ ਅਤੇ ਮੰਤਰੀ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਪੁਲਸ ਪੁੱਛਗਿਛ 'ਚ ਦੋਸ਼ੀਆਂ ਤੋਂ 10 ਹੋਰ ਮਾਮਲੇ ਦਾ ਖੁਲਾਸਾ ਹੋਣ ਦੀ ਸੰਭਾਵਨਾ ਹੈ, ਜਿਸ ਦੀ ਪੁੱਛਗਿਛ ਪੁਲਸ ਕਰ ਰਹੀ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਸ਼ਹਿਰ 'ਚ ਹੋਈਆਂ ਹੋਰ ਵੀ ਚੋਰੀ ਦੀਆਂ ਵਾਰਦਾਤਾਂ 'ਚ ਇਸ ਗਿਰੋਹ ਦੇ ਮੈਂਬਰ ਰਹੇ ਹੋਣਗੇ। ਪੁੱਛਗਿਛ 'ਚ ਗਿਰੋਹ 'ਚ ਸ਼ਾਮਲ ਜੇਕਰ ਹੋਰ ਵੀ ਦੋਸ਼ੀਆਂ ਦਾ ਪਤਾ ਚੱਲਦਾ ਹੈ ਤਾਂ ਪੁਲਸ ਗਿਰੋਹ ਦੇ ਬਾਕੀ ਮੈਂਬਰਾਂ ਨੂੰ ਵੀ ਜਲਦ ਹੀ ਕਾਬੂ ਕਰ ਲਵੇਗੀ।


author

Shyna

Content Editor

Related News