ਜਲੰਧਰ ਦੇ ਗਾਂਧੀ ਕੈਂਪ ’ਚ ਪਿਟਬੁੱਲ ਨੇ ਮਚਾਈ ਦਹਿਸ਼ਤ, 9 ਸਾਲਾ ਬੱਚੀ ਨੂੰ ਬੁਰੀ ਤਰ੍ਹਾਂ ਨੋਚਿਆ
Monday, Sep 19, 2022 - 11:24 AM (IST)

ਜਲੰਧਰ (ਬਿਊਰੋ)- ਜਲੰਧਰ ਪ੍ਰਸ਼ਾਸਨ ਵੱਲੋਂ ਪਿਟਬੁੱਲ ਵਰਗੇ ਖ਼ਤਰਨਾਕ ਕੁੱਤਿਆਂ ਨੂੰ ਘਰਾਂ ’ਚ ਰੱਖਣ ’ਤੇ ਪਾਬੰਦੀ ਦੇ ਬਾਵਜੂਦ ਕੁਝ ਲੋਕ ਪ੍ਰਸ਼ਾਸਨ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਗੌਰਤਲਬ ਹੈ ਕਿ ਕੁਝ ਮਹੀਨੇ ਪਹਿਲਾਂ ਗੜ੍ਹਾ ਇਲਾਕੇ ’ਚ ਇਕ ਪਿਟਬੁੱਲ ਕੁੱਤੇ ਨੇ 2 ਭੈਣਾਂ ਨੂੰ ਬੁਰੀ ਤਰ੍ਹਾਂ ਨੋਚ ਖਾਧਾ ਸੀ, ਜੇਕਰ ਇਲਾਕੇ ਦੇ ਲੋਕਾਂ ਨੇ ਸਮੇਂ ਸਿਰ ਲਾਠੀਆਂ ਆਦਿ ਨਾਲ ਕੁੱਤੇ ਨੂੰ ਨਾ ਰੋਕਿਆ ਹੁੰਦਾ ਤਾਂ ਸ਼ਾਇਦ ਭੈਣਾਂ ਦੀ ਜਾਨ ਜਾ ਸਕਦੀ ਸੀ।
ਹੁਣ ਤਾਜ਼ਾ ਮਾਮਲਾ ਗਾਂਧੀ ਕੈਪ ਖੇਤਰ ’ਚ ਵੇਖਣ ਨੂੰ ਮਿਲਿਆ, ਜਿੱਥੇ ਪਿਟਬੁੱਲ ਨੇ 9 ਸਾਲ ਦੀ ਬੱਚੀ ਬੁਰੀ ਤਰ੍ਹਾਂ ਨੋਚਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦਿਆਂ ਸੰਨੀ ਨੇ ਦੱਸਿਆ ਕਿ ਇਲਾਕੇ ’ਚ ਰਹਿਣ ਵਾਲੇ ਵਿਅਕਤੀ ਨੇ ਆਪਣੇ ਘਰ ਪਿਟਬੁੱਲ ਅਤੇ ਪਾਕਿਸਤਾਨੀ ਕੁੱਤੇ ਬੁੱਲੀ ਪਾਲ ਰੱਖੇ ਹਨ। ਇਲਾਕੇ ਦੇ ਲੋਕ ਉਸ ਨੂੰ ਕਈ ਵਾਰ ਸਮਝਾ ਚੁੱਕੇ ਹਨ ਕਿ ਇਨ੍ਹਾਂ ਨੂੰ ਘਰਾਂ ’ਚ ਰੱਖਣ ’ਤੇ ਪ੍ਰਸ਼ਾਸਨ ਵੱਲੋਂ ਪਾਬੰਦੀ ਲਾਈ ਗਈ ਹੈ ਕਿਉਂਕਿ ਇਹ ਕੁੱਤੇ ਜਾਨਲੇਵਾ ਕਿਸਮ ਦੇ ਹੁੰਦੇ ਹਨ ਅਤੇ ਲੋਕਾਂ ਨੂੰ ਮਾਰ ਵੀ ਸਕਦੇ ਹਨ ਪਰ ਉਸ ਨੇ ਕਿਸੇ ਦੀ ਨਹੀਂ ਸੁਣੀ।
ਇਹ ਵੀ ਪੜ੍ਹੋ: ਕੁੜੀਆਂ ਨੂੰ ਡਰਾ-ਧਮਕਾ ਕੇ ਧੱਕਿਆ ਜਾ ਰਿਹੈ ਦੇਹ ਵਪਾਰ ਦੇ ਧੰਦੇ ’ਚ, ਵਾਇਰਲ ਵੀਡੀਓ ਕਲਿੱਪ ਨੇ ਖੋਲ੍ਹੀ ਪੋਲ
ਐਤਵਾਰ ਦੀ ਸ਼ਾਮ ਉਸ ਦੀ ਭਤੀਜੀ ਯਾਨਨੀ ਬੇਟੀ ਰਾਜ ਕੁਮਾਰ ਕਰਿਆਨੇ ਦੀ ਦੁਕਾਨ 'ਤੇ ਸਾਮਾਨ ਲੈਣ ਗਈ ਸੀ ਕਿ ਪਿਟਬੁੱਲ ਨੇ ਭਤੀਜੀ ਦੇ ਸਰੀਰ ’ਤੇ ਦੰਦੀਆਂ ਵੱਢ ਕੇ ਨੋਚਣਾ ਸ਼ੁਰੂ ਕਰ ਦਿੱਤਾ। ਤਿੱਖੇ ਦੰਦਾਂ ਕਾਰਨ ਪੈਰ, ਹੱਥ ਅਤੇ ਸਰੀਰ ਦੇ ਕਈ ਹਿੱਸਿਆਂ ਦਾ ਮਾਸ ਨੋਚ ਲਿਆ, ਜੇਕਰ ਲੋਕਾਂ ਨੇ ਭਤੀਜੀ ਨੂੰ ਨਾ ਬਚਾਇਆ ਹੁੰਦਾ ਤਾਂ ਪਿਟਬੁੱਲ ਉਸ ਦੀ ਜਾਨ ਲੈ ਸਕਦਾ ਸੀ। ਇਸ ਸਬੰਧੀ ਉਨ੍ਹਾਂ ਨੇ ਜ਼ਖਮੀ ਭਤੀਜੀ ਦੀ ਐੱਮ. ਐੱਲ. ਆਰ. ਕਟਵਾ ਕੇ ਥਾਣਾ-2 ਦੀ ਪੁਲਸ ਨੂੰ ਸੌਂਪ ਦਿੱਤੀ ਹੈ। ਉੱਥੇ ਹੀ ਥਾਣਾ-2 ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪਿਟਬੁੱਲ ਰੱਖਣ ਦੀ ਇਜਾਜ਼ਤ ਨਹੀਂ ਹੈ, ਉਹ ਜਾਂਚ ਕਰਨਗੇ ਅਤੇ ਕੁੱਤੇ ਦੇ ਮਾਲਕ ਖ਼ਿਲਾਫ਼ ਕੇਸ ਦਰਜ ਕਰਨਗੇ।
ਇਹ ਵੀ ਪੜ੍ਹੋ: ਯੂਨੀਵਰਸਿਟੀ 'ਚੋਂ ਕੁੜੀਆਂ ਦੀ ਵਾਇਰਲ ਇਤਰਾਜ਼ਯੋਗ ਵੀਡੀਓ ਮਾਮਲੇ 'ਚ ਮਨੀਸ਼ਾ ਗੁਲਾਟੀ ਨੇ ਲਿਆ ਸਖ਼ਤ ਨੋਟਿਸ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ