''ਦਲਿਤ ਇਨਸਾਫ ਯਾਤਰਾ'' ''ਚ ਜੇਬ ਕਤਰਿਆਂ ਦੀ ਟੋਲੀ ਰਹੀ ਸਰਗਰਮ : ਇਕ ਕਾਬੂ, 5 ਮੋਬਾਇਲ ਬਰਾਮਦ

Friday, Oct 23, 2020 - 01:05 PM (IST)

''ਦਲਿਤ ਇਨਸਾਫ ਯਾਤਰਾ'' ''ਚ ਜੇਬ ਕਤਰਿਆਂ ਦੀ ਟੋਲੀ ਰਹੀ ਸਰਗਰਮ : ਇਕ ਕਾਬੂ, 5 ਮੋਬਾਇਲ ਬਰਾਮਦ

ਜਲੰਧਰ(ਜ. ਬ.)–'ਦਲਿਤ ਇਨਸਾਫ ਯਾਤਰਾ' ਦੌਰਾਨ ਜੇਬ ਕਤਰਿਆਂ ਦੀ ਟੋਲੀ ਸਰਗਰਮ ਰਹੀ। ਇਸ ਦੌਰਾਨ ਆਗੂਆਂ ਅਤੇ ਵਰਕਰਾਂ ਦੇ ਪਰਸ ਨਕਦੀ ਅਤੇ ਹੋਰ ਕੀਮਤੀ ਸਾਮਾਨ ਗਾਇਬ ਹੋਣ ਦੀ ਸੂਚਨਾ ਮਿਲੀ ਹੈ।
ਵੱਡੀ ਗਿਣਤੀ 'ਚ ਹਾਜ਼ਰ ਸੁਰੱਖਿਆ ਕਰਮਚਾਰੀਆਂ ਦੀ ਹਾਜ਼ਰੀ 'ਚ ਜਦੋਂ ਭਾਜਪਾ ਆਗੂ ਰਵੀ ਮਹਿੰਦਰੂ ਗ੍ਰਿਫਤਾਰੀ ਦੇਣ ਲਈ ਬੱਸ 'ਚ ਸਵਾਰ ਹੋ ਰਹੇ ਸਨ ਤਾਂ ਉਸ ਸਮੇਂ ਸੀਨੀਅਰ ਭਾਜਪਾ ਆਗੂ ਦੀ ਜੇਬ 'ਚੋਂ ਇਕ ਜੇਬਕਤਰਾ ਮੋਬਾਇਲ ਕੱਢ ਰਿਹਾ ਸੀ, ਜਿਸ ਨੂੰ ਰਵੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਬੜੀ ਮੁਸਤੈਦੀ ਨਾਲ ਕਾਬੂ ਕਰ ਲਿਆ।
ਇਸ ਦੌਰਾਨ ਉਕਤ ਜੇਬ ਕਤਰੇ ਕੋਲੋਂ 5 ਮੋਬਾਇਲ ਅਤੇ ਹੋਰ ਕੀਮਤੀ ਸਾਮਾਨ ਬਰਾਮਦ ਹੋਇਆ। ਇਸ ਦੌਰਾਨ ਭੀੜ ਵੱਲੋਂ ਕੀਤੀ ਕੁੱਟਮਾਰ 'ਚ ਜੇਬਕਤਰਾ ਬੇਹੋਸ਼ ਹੋ ਕੇ ਡਿੱਗ ਗਿਆ, ਜਿਸ ਨੂੰ 
ਪੁਲਸ ਨੇ ਆਪਣੀ ਹਿਰਾਸਤ 'ਚ ਲੈ ਲਿਆ। ਭਾਜਪਾ ਆਗੂ ਰਵੀ ਮਹਿੰਦਰੂ ਨੇ ਕਿਹਾ ਕਿ ਮੇਰੇ ਦੋਵੇਂ ਮੋਬਾਇਲ ਜੇਬ ਕਤਰੇ ਕੋਲੋਂ ਮਿਲ ਗਏ ਪਰ ਪਰਸ ਅਤੇ ਕੁਝ ਨਕਦੀ ਬਰਾਮਦ ਨਹੀਂ ਹੋ ਸਕੀ।


author

Aarti dhillon

Content Editor

Related News