ਫਿਲੌਰ ਪੁਲਸ ਦੀ ਵੱਡੀ ਸਫ਼ਲਤਾ, 2 ਕਿਲੋ ਅਫ਼ੀਮ, 20 ਕਿੱਲੋ ਡੋਡੇ ਚੂਰਾ-ਪੋਸਤ ਤੇ ਡਰੱਗ ਮਨੀ ਸਣੇ 3 ਤਸਕਰ ਗ੍ਰਿਫ਼ਤਾਰ
Friday, Oct 07, 2022 - 12:03 PM (IST)

ਫਿਲੌਰ (ਸੋਨੂੰ)- ਫਿਲੌਰ ਦੀ ਪੁਲਸ ਪਾਰਟੀ ਨੇ 2 ਕਿੱਲੋ ਅਫ਼ੀਮ, 20 ਕਿੱਲੋ ਡੋਡੇ-ਚੂਰਾ ਪੋਸਤ ਅਤੇ 2 ਗ੍ਰਾਮ ਹੈਰੋਇਨ, 70 ਹਜ਼ਾਰ ਰੁਪਏ ਡਰੱਗ ਮਨੀ ਸਮੇਤ 3 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜਤਿੰਦਰ ਸਿੰਘ ਪੀ. ਪੀ. ਐੱਸ, ਉੱਪ ਪੁਲਸ ਕਪਤਾਨ, ਸਬ ਡਿਵੀਜ਼ਨ ਫਿਲੌਰ ਨੇ ਦੱਸਿਆ ਕਿ ਇੰਸਪੈਕਟਰ ਸੁਰਿੰਦਰ ਕੁਮਾਰ ਮੁੱਖ ਅਫ਼ਸਰ ਥਾਣਾ ਫਿਲੌਰ ਵੱਲੋਂ ਪੁਖ਼ਤਾ ਜਾਣਕਾਰੀ ਦੇ ਆਧਾਰ 'ਤੇ ਸੁਰਜੀਤ ਸਿੰਘ ਉਰਫ਼ ਜੀਤਾ ਪੁੱਤਰ ਜਸਵਿੰਦਰ ਸਿੰਘ ਉਰਫ਼ ਦੁੱਲਾ ਵਾਸੀ ਅਕਲਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਕੋਲੋਂ 2 ਕਿੱਲੋਗ੍ਰਾਮ ਅਫ਼ੀਮ, 20 ਕਿੱਲੋਗ੍ਰਾਮ ਡੋਡੇ ਚੂਰਾ-ਪੋਸਤ ਅਤੇ 2 ਗ੍ਰਾਮ ਹੈਰੋਇਨ ਬਰਾਮਦ ਕੀਤੀ।
ਇਹ ਵੀ ਪੜ੍ਹੋ: ਫਰਾਰ ਗੈਂਗਸਟਰ ਦੀਪਕ ਟੀਨੂੰ ਦੇ ਮਾਮਲੇ 'ਚ ਵੱਡਾ ਖ਼ੁਲਾਸਾ: CIA ਇੰਚਾਰਜ ਨੇ 4 ਘੰਟੇ ਅਫ਼ਸਰਾਂ ਤੋਂ ਲੁਕਾਇਆ ਮਾਮਲਾ
ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਹ ਅਫ਼ੀਮ ਰਾਜਸਥਾਨ ਦੇ 2 ਵਿਅਕਤੀਆ ਪਾਸੋਂ ਅੱਜ ਹੀ ਮੰਗਵਾਈ ਹੈ ਅਤੇ ਉਕਤ ਦੋਵੇਂ ਵਿਅਕਤੀ ਉਸ ਨੂੰ ਸਪਲਾਈ ਦੇ ਕੇ ਵਾਪਸ ਰਾਜਸਥਾਨ ਨੂੰ ਜਾ ਰਹੇ ਹਨ, ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਅਫ਼ੀਮ ਦੀ ਡਿਲਿਵਰੀ ਦੇਣ ਵਾਲੇ 2 ਅੰਤਰਰਾਜੀ ਅਫ਼ੀਮ ਸਪਲਾਇਰ ਬੀਰੂਲਾਲ ਪੁੱਤਰ ਲਾਲੂ ਰਾਮ ਵਾਸੀ ਸਿੰਘਪੁਰ ਤਹਿਸੀਲ ਬਹੀਗੂਰ ਜ਼ਿਲ੍ਹਾ ਚਿਤੌੜਗੜ੍ਹ ਰਾਜਸਥਾਨ ਅਤੇ ਪੰਕਜ ਪੁੱਤਰ ਗੋਪਾਲ ਵਾਸੀ ਡਹਰਾਡੀ ਜ਼ਿਲ੍ਹਾ ਨੀਮਣ ਹਰੀਗੜ ਮੱਧ ਪ੍ਰਦੇਸ਼ ਨੂੰ ਗ੍ਰਿਫ਼ਤਾਰ ਕੀਤਾ ਅਤੇ ਇਨ੍ਹਾਂ ਪਾਸੋਂ ਅਫ਼ੀਮ ਵੇਚ ਕੇ ਕਮਾਈ ਡਰੱਗ ਮਨੀ 70,000 ਰੁਪਏ ਬਰਾਮਦ ਕੀਤੀ। ਜੋ ਦੋਵੇਂ ਅੰਤਰਰਾਜੀ ਅਫ਼ੀਮ ਸਪਲਾਇਰ ਬੀਰੂਲਾਲ ਪੁੱਤਰ ਲਾਲੂ ਰਾਮ ਵਾਸੀ ਸਿੰਘਪੁਰ ਤਹਿਸੀਲ ਬਹੀਗੂਰ ਜ਼ਿਲ੍ਹਾ ਚਿਤੌੜਗੜ੍ਹ ਰਾਜਸਥਾਨ ਅਤੇ ਪੰਕਜ ਪੁੱਤਰ ਗੋਪਾਲ ਵਾਸੀ ਡਹਰਾਡੀ ਜ਼ਿਲ੍ਹਾ ਨੀਮੁਣ ਹਰੀਗੜ ਮੱਧ ਪ੍ਰਦੇਸ਼ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਸੁਰਜੀਤ ਸਿੰਘ ਉਰਫ਼ ਜੀਤਾ ਨੂੰ ਰਾਜਸਥਾਨ ਤੋਂ ਅਫ਼ੀਮ ਲਿਆ ਕੇ ਦਿੰਦੇ ਸਨ ਅਤੇ ਸੁਰਜੀਤ ਸਿੰਘ ਅੱਗੇ ਇਹ ਅਫ਼ੀਮ ਮਹਿੰਗੇ ਭਾਅ ਆਪਣੇ ਗਾਹਕਾਂ ਨੂੰ ਵੇਚਦਾ ਸੀ।
ਇਹ ਵੀ ਪੜ੍ਹੋ: ਸ਼ਰਾਬੀ ਪਤੀ ਨੇ ਮਾਰੀ ਸੀ ਧੀ, ਫਿਰ ਐਂਬੂਲੈਂਸ ਡਰਾਈਵਰ ਬਣ ਬਚਾਈਆਂ ਹਜ਼ਾਰਾਂ ਜ਼ਿੰਦਗੀਆਂ, ਪੜ੍ਹੋ ਮਨਜੀਤ ਕੌਰ ਦੀ ਦਾਸਤਾਨ
ਉਕਤ 3 ਦੋਸ਼ੀਆ ਨੂੰ ਗ੍ਰਿਫ਼ਤਾਰ ਕਰਕੇ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਨੰਬਰ 293 ਮਿਤੀ 04.10.2022 ਜੁਰਮ 15/18/21-ਐੱਨ. ਡੀ. ਪੀ. ਐੱਸ. ਐਕਟ ਥਾਣਾ ਫਿਲੌਰ ਦਰਜ ਰਜਿਸਟਰ ਕੀਤਾ। ਇਥੇ ਇਹ ਗੱਲ ਜਿਕਰਯੋਗ ਹੈ ਕਿ ਸੁਰਜੀਤ ਸਿੰਘ ਉਰਫ਼ ਜੀਤਾ ਕਾਫ਼ੀ ਸਮੇਂ ਤੋਂ ਨਸ਼ੇ ਦੀ ਸਮੱਗਲਿੰਗ ਦਾ ਧੰਦਾ ਕਰਦਾ ਰਿਹਾ ਹੈ। ਇਸ ਦੇ ਖ਼ਿਲਾਫ਼ ਪਹਿਲਾਂ ਵੱਖ-ਵੱਖ ਥਾਣਿਆਂ ਵਿੱਚ ਨਸ਼ੇ ਦੀ ਸਮੱਗਲਿੰਗ ਦੇ ਕਾਫ਼ੀ ਮੁਕੱਦਮੇ ਦਰਜ ਰਜਿਸ਼ਟਰ ਹਨ। ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਇਹ ਰਾਜਸਥਾਨ ਤੋਂ ਸਸਤੇ ਭਾਅ ਅਫ਼ੀਮ ਅਤੇ ਡੋਡੇ ਚੂਰਾ-ਪੋਸਤ ਮੰਗਵਾਉਂਦਾ ਹੈ ਅਤੇ ਮਹਿੰਗੇ ਭਾਅ ਵੇਚ ਕੇ ਮੋਟੀ ਕਮਾਈ ਕਰਦਾ ਰਿਹਾ ਹੈ। ਪੁਲਸ ਵੱਲੋਂ ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਲਿਆ ਜਾਵੇਗਾ।
ਇਹ ਵੀ ਪੜ੍ਹੋ: ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਹੁਣ ਸਾਹਮਣੇ ਆਇਆ ‘ਪ੍ਰਾਕਸੀ ਟੈਸਟਿੰਗ’ ਦਾ ਵੱਡਾ ਸਕੈਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ