ਫਿਲੌਰ: ਮਹਾਰਾਜਾ ਰਣਜੀਤ ਸਿੰਘ ਕਿਲੇ ਦੇ ਨੇੜਲੇ ਇਲਾਕਿਆਂ 'ਚ ਭਰਿਆ ਪਾਣੀ
Monday, Aug 19, 2019 - 03:33 AM (IST)

ਫਿਲੌਰ-ਜਲੰਧਰ ਜ਼ਿਲੇ ਫਿਲੌਰ ਇਲਾਕੇ 'ਚ ਸਥਿਤ ਮਹਾਰਾਜਾ ਰਣਜੀਤ ਸਿੰਘ ਕਿਲੇ ਦੇ ਨੇੜਲੇ ਇਲਾਕਿਆਂ 'ਚ ਪਾਣੀ ਭਰ ਜਾਣ ਦੀ ਖਬਰ ਸਾਹਮਣੇ ਆਈ ਹੈ। ਡਰੇਨਜ਼ ਵਿਭਾਗ ਦੇ ਜੇ.ਈ. ਮਿਨਾਲ ਸ਼ਰਮਾ ਨੇ ਦੱਸਿਆ ਕਿ ਡਰੇਨਜ਼ ਦਾ ਪਾਣੀ ਓਵਰਫਲੋਅ ਹੋ ਜਾਣ ਕਾਰਨ ਨੇੜਲੇ ਇਲਾਕਿਆਂ 'ਚ ਪਾਣੀ ਭਰ ਗਿਆ ਹੈ। ਫਿਲਹਾਲ ਉਨ੍ਹਾਂ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਜਿਸ ਤੋਂ ਬਾਅਦ ਹੀ ਉਹ ਕੋਈ ਜਾਣਕਾਰੀ ਦੇ ਸਕਦੇ ਹਨ। ਇਲਾਕੇ 'ਚ ਪਾਣੀ ਭਰ ਜਾਣ ਤੋਂ ਬਾਅਦ ਸੰਬਧਿਤ ਲੋਕ ਆਪਣੇ ਮੰਜੇ-ਬਿਸਤਰੇ ਲੈ ਕੇ ਫਿਲੌਰ ਨੈਸ਼ਨਲ ਹਾਈਵੇਅ ਦੇ ਕੰਢਿਆਂ ਦੇ ਆ ਬੈਠੇ ਹਨ।