ਫਗਵਾੜਾ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਵੱਢੇ ਪਤੀ-ਪਤਨੀ

Saturday, May 30, 2020 - 11:53 PM (IST)

ਫਗਵਾੜਾ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਵੱਢੇ ਪਤੀ-ਪਤਨੀ

ਫਗਵਾੜਾ,(ਹਰਜੋਤ) : ਫਗਵਾੜਾ ਸ਼ਹਿਰ 'ਚ ਅੱਜ ਉਸ ਸਮੇਂ ਦਹਿਸ਼ਤ ਵਾਲਾ ਮਾਹੌਲ ਬਣ ਗਿਆ, ਜਦੋਂ ਇੱਥੋਂ ਦੇ ਉਂਕਾਰ ਨਗਰ ਵਿੱਖੇ ਇੱਕ ਐਨ.ਆਰ.ਆਈ ਪਤੀ-ਪਤਨੀ ਨੂੰ ਇਕ ਘਰ 'ਚ ਕਾਤਲਾ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।
ਇੱਥੋਂ ਦੇ ਮੁਹੱਲਾ ਉਕਾਰ ਨਗਰ ਵਿੱਖੇ ਇੱਕ ਪਤੀ-ਪਤਨੀ ਦਾ ਅਣਪਛਾਤੇ ਵਿਅਕਤੀਆਂ ਨੇ ਉਸ ਸਮੇਂ ਚਾਕੂਆਂ ਨਾਲ ਕਤਲ ਕਰ ਦਿੱਤਾ, ਜਦੋਂ ਉਹ ਘਰ 'ਚ ਸੁੱਤੇ ਹੋਏ ਸਨ ਪਰ ਇਸ ਦੀ ਸੂਚਨਾ ਪੁਲਸ ਨੂੰ ਅੱਜ ਰਾਤ ਵੇਲੇ ਮਿਲੀ। ਘਟਨਾ ਦੀ ਸੂਚਨਾ ਮਿਲਦੇ ਸਾਰ ਐਸ.ਪੀ. ਮਨਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਘਟਨਾ ਸਥਾਨ ਦਾ ਜਾਇਜਾ ਲਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਕ੍ਰਿਪਾਲ ਸਿੰਘ (75) ਪੁੱਤਰ ਕੇਵਲ ਸਿੰਘ, ਦਵਿੰਦਰ ਕੌਰ ਪਤਨੀ ਕ੍ਰਿਪਾਲ ਕੌਰ ਵਜੋਂ ਹੋਈ ਹੈ।


author

Deepak Kumar

Content Editor

Related News