ਨਿਹੰਗਾਂ ਨੇ ਫਗਵਾੜਾ ’ਚ ਪਹਿਲੀ ਵਾਰ ਸਜਾਇਆ ਮਹੱਲਾ, ਗਤਕਾ, ਨੇਜਾਬਾਜ਼ੀ ਤੇ ਘੋੜਿਆਂ ਦੀ ਦੌੜ ਰਹੀ ਖਿੱਚ ਦਾ ਕੇਂਦਰ

10/27/2021 1:17:30 PM

ਫਗਵਾੜਾ (ਜਲੋਟਾ)— ਚੌਥੀ ਪਾਤਿਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹੱਲਾ ਨਿਹੰਗ ਸਿੰਘਾਂ ਦਾ ਸ਼ਾਨਦਾਰ ਆਯੋਜਨ ਫਗਵਾੜਾ ’ਚ ਪਹਿਲੀ ਵਾਰ ਕੀਤਾ ਗਿਆ। ਇਸ ਦੌਰਾਨ ਸਵੇਰੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਕੀਰਤਨ ਸਰਵਨ ਕਰਵਾਇਆ ਗਿਆ। ਸਰਬੱਤ ਦੇ ਭਲੇ ਦੀ ਅਰਦਾਸ ਹੋਈ। ਉਪਰੰਤ ਮੌਜੂਦਾ ਮੁਖੀ ਸ਼੍ਰੀਮਾਨ ਜਥੇਦਾਰ ਬਾਬਾ ਮਾਨ ਸਿੰਘ ਪੰਥ ਅਕਾਲੀ ਗੁਰੂ ਨਾਨਕ ਦਲ ਅਤੇ ਘੋੜਿਆਂ ਦੇ ਜਥੇਦਾਰ ਸ਼੍ਰੀਮਾਨ ਬਾਬਾ ਵਰਿਆਮ ਸਿੰਘ ਪੰਥ ਅਕਾਲੀ ਦਲ ਨਾਨਕ ਦਲ ਦੀ ਸਾਂਝੀ ਅਗਵਾਈ ਹੇਠ ਧੋਂਸਿਆਂ, ਨਗਾੜਿਆਂ ਅਤੇ ਨਿਸ਼ਾਨਾ ਦੀ ਅਗਵਾਈ ਹੇਠ ਮਹੱਲਾ ਨਿਹੰਗ ਸਿੰਘਾਂ ਸਜਾਇਆ ਗਿਆ। ਜਿਸ ਵਿਚ ਨੀਲੀਆਂ ਫੌਜਾਂ ਗੱਤਕਾ ਅਖਾੜਾ ਦੇ ਮੁਖੀ ਬਾਬਾ ਸਰਬਜੀਤ ਸਿੰਘ ਦੀ ਅਗਵਾਈ ਹੇਠ ਖਾਲਸਾਈ ਪ੍ਰੰਪਰਾਵਾਂ ਨਾਲ ਗੁਰਦੁਆਰਾ ਸੁਖਚੈਨਆਣਾ ਸਾਹਿਬ ਤੋਂ ਸ਼ੁਰੂ ਹੋ ਕੇ ਗਤਕਾ ਪਾਰਟੀਆਂ ਦੇ ਜੌਹਰ ਵਿਖਉਂਦੇ ਹੋਏ ਬੰਗਾ ਰੋਡ, ਗੋਲ ਚੌਂਕ, ਜੀ. ਟੀ. ਰੋਡ, ਸਤਨਾਮਪੁਰਾ ਤੋਂ ਹੁੰਦਿਆਂ ਅਕਾਲ ਸਟੇਡੀਅਮ ਵਿਖੇ ਸਮਾਪਤੀ ਹੋਈ।

ਇਹ ਵੀ ਪੜ੍ਹੋ: ਕੈਪਟਨ ਦਾ ਵਿਰੋਧੀਆਂ ਨੂੰ ਕਰਾਰਾ ਜਵਾਬ, ਅਰੂਸਾ ਆਲਮ ਦੀਆਂ ਤਸਵੀਰਾਂ ਸਾਂਝੀਆਂ ਕਰ ਕਹੀਆਂ ਵੱਡੀਆਂ ਗੱਲਾਂ

PunjabKesari

ਇਸ ਦੌਰਾਨ ਘੋੜ ਸਵਾਰ ਨਿਹੰਗ ਸਿੰਘਾ ਵੱਲੋਂ ਦੌੜਾਂ, ਨੇਜਾਬਾਜ਼ੀ ਅਤੇ ਸ਼ਸਤਰ ਵਿੱਦਿਆ ਦੇ ਪ੍ਰਦਰਸ਼ਨ ਖਿੱਚ ਦਾ ਕੇਂਦਰ ਰਹੇ। ਸੰਗਤਾਂ ਵੱਲੋਂ ਮਹੱਲਾ ਨਿਹੰਗ ਸਿੰਘਾਂ ਦਾ ਥਾਂ-ਥਾਂ ’ਤੇ ਭਰਵਾਂ ਸਵਾਗਤ ਕੀਤਾ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ 28 ਅਕਤੂਬਰ ਦਿਨ ਵੀਰਵਾਰ ਨੂੰ ਸ਼ਾਮ 6 ਤੋਂ ਰਾਤ 10 ਵਜੇ ਤੱਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਚੋੜਾ ਖੂਹ ਫਗਵਾੜਾ ਵਿਖੇ ਗੁਰਮਤਿ ਸਮਾਗਮ ਵੀ ਕਰਵਾਇਆ ਜਾਵੇਗਾ। ਜਿਸ ਵਿਚ ਪੰਥ ਪ੍ਰਸਿੱਧ ਰਾਗੀ ਕੀਰਤਨੀ ਜਥੇ ਅਤੇ ਕਥਾਵਾਚਕ ਹਾਜ਼ਰੀ ਭਰਨਗੇ।

ਇਹ ਵੀ ਪੜ੍ਹੋ: ਭੋਗਪੁਰ: ਕਰਵਾਚੌਥ ਵਾਲੇ ਦਿਨ ਉਜੜਿਆ ਪਰਿਵਾਰ, ਭਿਆਨਕ ਸੜਕ ਹਾਦਸੇ 'ਚ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਇਸ ਮੌਕੇ ਐੱਸ. ਜੀ. ਪੀ. ਸੀ. ਮੈਂਬਰ ਜਥੇਦਾਰ ਸਰਵਨ ਸਿੰਘ ਕੁਲਾਰ, ਗੁਰਦੁਆਰਾ ਸਾਹਿਬ ਦੇ ਮੈਨੇਜਰ ਨਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਕਮਲਵੀਰ ਸਿੰਘ, ਮਲਕੀਤ ਸਿੰਘ, ਸਿਮਰਨਜੀਤ ਸਿੰਘ, ਸੁੱਖਾ ਸਿੰਘ, ਸੱਤਜੀਤ ਸਿੰਘ, ਉਂਕਾਰ ਸਿੰਘ, ਬਰਕਤ ਸਿੰਘ, ਜਸਰਾਜ ਸਿੰਘ, ਦਲਬੀਰ ਸਿੰਘ, ਦਲਜੀਤ ਸਿੰਘ, ਸੁਮਿਤ ਸਿੰਘ ਤੋਂ ਇਲਾਵਾ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ।

ਇਹ ਵੀ ਪੜ੍ਹੋ: ਜਲੰਧਰ ਦੇ ਸੈਂਟਰਲ ਹਲਕੇ ਤੋਂ ਵਿਧਾਇਕ ਰਜਿੰਦਰ ਬੇਰੀ ਅਦਾਲਤ ਵੱਲੋਂ ਦੋਸ਼ੀ ਕਰਾਰ, ਜਾਣੋ ਕੀ ਹੈ ਪੂਰਾ ਮਾਮਲਾ?

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News