ਅੰਗੀਠੀ ਦੀ ਗੈਸ ਚੜ੍ਹਨ ਕਾਰਣ ਵਿਅਕਤੀ ਦੀ ਮੌਤ

01/14/2020 6:20:09 PM

ਫਗਵਾੜਾ, (ਹਰਜੋਤ): ਇਥੇ ਜੀ. ਟੀ. ਰੋਡ 'ਤੇ ਸਥਿਤ ਇਕ ਟਰਾਂਸਪੋਰਟ ਦੇ ਕਾਮਿਆਂ ਵੱਲੋਂ ਠੰਡ ਤੋਂ ਬਚਣ ਲਈ ਬਾਲੀ ਗਈ ਅੰਗੀਠੀ ਆਪਣੇ ਕਮਰੇ 'ਚ ਲਿਜਾਉਣ ਕਾਰਣ ਉਨ੍ਹਾਂ ਨੂੰ ਗੈਸ ਚੜ੍ਹ ਗਈ, ਜਿਸ ਕਾਰਣ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਦੂਜੇ ਦੀ ਹਾਲਤ ਗੰਭੀਰ ਦੇਖਦਿਆ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਉਂਕਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਮੱਖਣ ਰਾਮ ਵਜੋਂ ਹੋਈ ਹੈ, ਜਦਕਿ ਜ਼ਖਮੀ ਵਿਅਕਤੀ ਦੀ ਪਛਾਣ ਤਾਰਾ ਚੰਦ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਸਾਰੇ ਕਰਮਚਾਰੀਆਂ ਨੇ ਲੋਹੜੀ ਮੌਕੇ ਤਹਿਸੀਲ ਕੰਪਲੈਂਕਸ ਨੇੜੇ ਪੈਂਦੀ ਸਾਧੂ ਟਰਾਂਸਪੋਰਟ ਨੇੜੇ ਅੱਗ ਬਾਲੀ ਹੋਈ ਸੀ ਤਾਂ ਇਹ ਵਿਅਕਤੀ ਆਪਣੀ ਅੰਗੀਠੀ ਸੋਣ ਸਮੇਂ ਨਾਲ ਲੈ ਗਏ। ਜਿਸ ਕਾਰਨ ਇਨ੍ਹਾਂ ਨੂੰ ਸੁੱਤੇ ਪਿਆ ਨੂੰ ਗੈਸ ਚੜ੍ਹ ਗਈ ਤੇ ਮੱਖਣ ਰਾਮ ਦੀ ਮੌਤ ਹੋ ਗਈ। ਜਦਕਿ ਦੂਸਰੇ ਨੂੰ ਬੇਹੋਸ਼ੀ ਦੀ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਸਾਰ ਡੀ. ਐੱਸ. ਪੀ. ਸੁਰਿੰਦਰ ਚਾਂਦ ਮੌਕੇ 'ਤੇ ਪੁੱਜੇ ਅਤੇ ਘਟਨਾ ਦੀ ਜਾਣਕਾਰੀ ਹਾਸਲ ਕੀਤੀ।


Related News