ਨਾਜਾਇਜ਼ ਸ਼ਰਾਬ ਸਮੇਤ ਵਿਅਕਤੀ ਗ੍ਰਿਫ਼ਤਾਰ

Saturday, Sep 14, 2024 - 04:36 PM (IST)

ਬੇਗੋਵਾਲ (ਰਜਿੰਦਰ)- ਬੇਗੋਵਾਲ ਪੁਲਸ ਨੇ ਇਕ ਵਿਅਕਤੀ ਨੂੰ ਠੇਕੇ ਦੀ ਸ਼ਰਾਬ ਦੀਆਂ 11 ਬੋਤਲਾਂ ਨੂੰ ਨਾਜ਼ਾਇਜ ਤੌਰ ''ਤੇ ਰੱਖਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਬੇਗੋਵਾਲ ਰਣਜੀਤ ਸਿੰਘ ਨੇ ਦਸਿਆ ਕਿ ਥਾਣਾ ਬੇਗੋਵਾਲ ਦਾ ਏ. ਐੱਸ. ਆਈ. ਬਖਸ਼ੀਸ਼ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਭੁਲੱਥ ਰੋਡ ਸੁਖਮਨੀ ਕਲੋਨੀ ਬੇਗੋਵਾਲ ਮੌਜੂਦ ਸੀ। ਜਿੱਥੇ ਮੁਖਬਰ ਖ਼ਾਸ ਨੇ ਪੁਲਸ ਨੂੰ ਇਤਲਾਹ ਦਿੱਤੀ ਕਿ ਬਲਵਿੰਦਰ ਸਿੰਘ ਉਰਫ਼ ਲਾਲੀ ਪੁੱਤਰ ਜਗਦੀਸ਼ ਰਾਏ ਵਾਸੀ ਮਕਸੂਦਪੁਰ ਜੋ ਸ਼ਰਾਬ ਵੇਚਣ ਦਾ ਕੰਮ ਕਾਰ ਕਰਦਾ ਹੈ ਅਤੇ ਇਸ ਵੇਲੇ 100 ਫੁੱਟੀ ਰੋਡ ਬੇਗੋਵਾਲ 'ਤੇ ਸ਼ਰਾਬ ਵੇਚ ਰਿਹਾ ਹੈ ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ ਸ਼ਰਾਬ ਸਮੇਤ ਕਾਬੂ ਆ ਸਕਦਾ ਹੈ।

ਇਹ ਵੀ ਪੜ੍ਹੋ- ਜਲੰਧਰ-ਪਠਾਨਕੋਟ ਹਾਈਵੇਅ 'ਤੇ ਵੱਡੀ ਵਾਰਦਾਤ, ਲੁੱਟ ਦੀ ਅਜਬ ਕਹਾਣੀ ਜਾਣ ਹੋਵੋਗੇ ਹੈਰਾਨ

ਐੱਸ. ਐੱਚ. ਓ. ਬੇਗੋਵਾਲ ਨੇ ਦੱਸਿਆ ਕਿ ਉਕਤ ਸੂਚਨਾ ਉਪਰੰਤ ਮੁਕੱਦਮਾ ਦਰਜ ਕਰਕੇ ਉਕਤ ਵਿਅਕਤੀ ਨੂੰ ਠੇਕੇ ਦੀ ਪੰਜਾਬ ਕੈਸ਼ ਵਿਸਕੀ ਦੀਆਂ 11 ਬੋਤਲਾ ਸਮੇਤ ਗ੍ਰਿਫ਼ਤਾਰ ਕੀਤਾ ਗਿਆ, ਕਿਉਂਕਿ ਇਸ ਵਿਅਕਤੀ ਨੇ ਠੇਕੇ ਦੀ ਸ਼ਰਾਬ ਨੂੰ ਆਪਣੇ ਕੋਲ ਨਾਜ਼ਾਇਜ ਤੌਰ 'ਤੇ ਰੱਖਿਆ ਹੋਇਆ ਸੀ ਅਤੇ ਉਕਤ ਵਿਅਕਤੀ ਮੌਕੇ 'ਤੇ ਇਨ੍ਹਾਂ ਬੋਤਲਾਂ ਸਬੰਧੀ ਕੋਈ ਪਰਮਿਟ ਜਾਂ ਦਸਤਾਵੇਜ ਪੇਸ਼ ਨਹੀਂ ਕਰ ਸਕਿਆ।

ਇਹ ਵੀ ਪੜ੍ਹੋ- ਕਾਰ ਦੇ ਐਕਟਿਵਾ ਵਿਚਾਲੇ ਭਿਆਨਕ ਟੱਕਰ ਹੋਣ ਮਗਰੋਂ ਉੱਡੇ ਵਾਹਨਾਂ ਦੇ ਪਰਖੱਚੇ, ਬਜ਼ੁਰਗ ਦੀ ਦਰਦਨਾਕ ਮੌਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News