ਧਾਰਮਿਕ ਸਥਾਨ ਨੂੰ ਜਾਂਦੇ ਪੁਰਾਣੇ ਰਾਹ ਦੀ ਬਹਾਲੀ ਲਈ ਸੰਘਰਸ਼ ਦਾ ਐਲਾਨ
Thursday, Aug 20, 2020 - 02:04 PM (IST)
ਲੋਹੀਆਂ ਖ਼ਾਸ (ਮਨਜੀਤ)— ਲੋਹੀਆਂ ਬਲਾਕ ਦੇ ਪਿੰਡ ਕਾਕੜ ਕਲਾਂ ਵਿਖੇ ਐੱਨ. ਆਰ. ਆਈ. ਵੀਰਾਂ ਵੱਲੋਂ ਪਿੰਡ ਅਤੇ ਇਲਾਕੇ ਦੇ ਲੋਕਾਂ ਲਈ ਹਸਪਤਾਲ ਬਣਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਪਿੰਡ ਦੀ ਪੰਚਾਇਤ ਨੇ ਬਣਦੀ ਕਾਨੂੰਨੀ ਕਾਰਵਾਈ ਕਰਦੇ ਹੋਏ ਪੰਚਾਇਤੀ ਜ਼ਮੀਨ 'ਚੋਂ ਹਸਪਤਾਲ ਬਣਾਉਣ ਲਈ ਜਗ੍ਹਾ ਦੇ ਦਿੱਤੀ ਸੀ, ਜਿਸ 'ਤੇ ਕੰਮ ਵੀ ਸ਼ੁਰੂ ਹੋ ਗਿਆ ਪਰ ਉਸ ਵੇਲੇ ਪਿੰਡ ਦੇ ਲੋਕ ਆਪਸ 'ਚ ਵੰਡੇ ਗਏ ਜਦੋਂ ਹਸਪਤਾਲ ਦੀ ਕੰਧ ਕਰਦੇ ਹੋਏ ਹਸਪਤਾਲ ਦੀ ਉਸਾਰੀ ਕਰਵਾ ਰਹੇ ਵਿਅਕਤੀਆਂ ਵੱਲੋਂ 200 ਸਾਲ ਤੋਂ ਜ਼ਿਆਦਾ ਪੁਰਾਣੇ ਧਾਰਮਿਕ ਸਥਾਨ ਬਾਬਾ ਗੁੱਦੜ ਰਾਮ ਜੀ ਦੇ ਸਥਾਨ ਨੂੰ ਜਾਂਦੇ ਰਸਤਾ ਨੂੰ ਪੁਰਾਣੇ ਜਾਂਦੇ ਰਸਤੇ ਨਾਲੋਂ ਤੰਗ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਜ਼ਿਲ੍ਹਾ ਨਵਾਂਸ਼ਹਿਰ 'ਚ 4 ਹਫਤਿਆਂ ਦੀ ਬੱਚੀ ਹੋਈ ਕੋਰੋਨਾ ਦਾ ਸ਼ਿਕਾਰ, ਰਿਪੋਰਟ ਆਈ ਪਾਜ਼ੇਟਿਵ
ਜਿਸ ਦਾ ਵਿਰੋਧ ਕਰਦੇ ਹੋਏ ਪਿੰਡ ਦੇ ਐੱਸ. ਸੀ. ਭਾਈਚਾਰੇ ਦੇ ਲੋਕਾਂ ਵੱਲੋਂ ਕਿਹਾ ਗਿਆ ਕਿ ਪਿੰਡ ਦੇ ਕੁਝ ਲੋਕਾਂ ਵੱਲੋਂ ਆਪਣੀ ਜ਼ਿੱਦ ਅਤੇ ਰੰਜਿਸ਼ ਦੇ ਚੱਲਦਿਆਂ ਰਸਤੇ ਨੂੰ ਬੰਦ ਕਰਨ ਦੇ ਮਕਸਦ ਰਸਤਾ ਤੰਗ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਅੱਗਿਓਂ ਰਸਤਾ 8-10 ਫੁੱਟ ਚੌੜਾ ਹੈ ਪਰ ਅੱਗੇ ਜਾ ਕੇ ਮਸਾ ਦੋ ਕੁ ਫੁੱਟ ਰਹਿ ਜਾਂਦਾ ਹੈ, ਜਿਸ ਦੀ ਬਹਾਲੀ ਲਈ ਅਸੀਂ ਥਾਣਾ ਲੋਹੀਆਂ ਅਤੇ ਸੰਬਧਤ ਵਿਭਾਗ ਨੂੰ ਦਰਖ਼ਾਸਤ ਦੇ ਚੁੱਕੇ ਹਾਂ ਪਰ ਅਜੇ ਤੱਕ ਕਿਸੇ ਵੱਲੋਂ ਵੀ ਮੌਕਾ ਨਹੀਂ ਵੇਖਿਆ ਗਿਆ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਜ਼ਿਲ੍ਹੇ ''ਚ ਕੋਰੋਨਾ ਦਾ ਕਹਿਰ ਜਾਰੀ, ਜਾਣੋ ਕੀ ਨੇ ਤਾਜ਼ਾ ਹਾਲਾਤ
ਜੇਕਰ ਪ੍ਰਸ਼ਾਸਨ ਵੱਲੋਂ ਜਲਦ ਕਾਰਵਾਈ ਨਾ ਕੀਤੀ ਗਈ ਤਾਂ ਸਾਨੂੰ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪਵੇਗਾ। ਦੂਜੇ ਪਾਸੇ ਪਿੰਡ ਦੇ ਮੌਜ਼ੂਦਾ ਸਰਪੰਚ ਗੁਰਮੇਲ ਸਿੰਘ ਅਤੇ ਪਿੰਡ ਦੇ ਨੰਬਰਦਾਰ ਦਾ ਕਹਿਣਾ ਸੀ ਧਾਰਮਿਕ ਸਥਾਨ ਨੂੰ ਜਾਂਦਾ ਰਸਤਾ ਸਰਕਾਰੀ ਨਹੀਂ ਸੀ ਫਿਰ ਵੀ ਪੰਚਾਇਤ ਵੱਲੋਂ ਗਿਆਰਾਂ ਫੁੱਟ ਦਾ ਰਾਹ ਛੱਡ ਕੇ ਹਸਪਤਾਲ ਦੀ ਕੰਧ ਕੀਤੀ ਜਾ ਰਹੀ ਦੂਜੀ ਧਿਰ ਜੋ ਰਸਤੇ ਤੰਗ ਦੀ ਗੱਲ ਕਰ ਰਹੀ ਹੈ ਉਹ ਦੂਜੇ ਪਾਸੇ ਰਹਿੰਦੇ ਲੋਕਾਂ ਵੱਲੋਂ ਕਬਜ਼ਾ ਕੀਤਾ ਹੋਇਆ ਹੈ ਤਾਂ ਕਰਕੇ ਅੱਗੇ ਜਾ ਕੇ ਰਸਤਾ ਤੰਗ ਹੋ ਜਾਂਦਾ ਹੈ।
ਇਸ ਬਾਰੇ ਥਾਣਾ ਮੁਖੀ ਸੁਖਦੇਵ ਸਿੰਘ ਨੇ ਵੀ ਇਹੋ ਕਿਹਾ ਕਿ ਮੌਕਾ ਦੇਖਣ ਤੋਂ ਬਾਦ ਇਹੋ ਕਿਹਾ ਜਾ ਸਕਦਾ ਹੈ ਕਿ ਹਸਪਤਾਲ ਦੀ ਕੀਤੀ ਜਾ ਰਹੀ ਕੰਧ ਸਹੀ ਹੈ ਦੂਜੇ ਪਾਸੇ ਰਹਿੰਦੇ ਲੋਕਾਂ ਵੱਲੋਂ ਪਿੰਡ ਦੀ ਸ਼ਾਮਲਾਤ ਤੇ ਕਬਜ਼ਾ ਕੀਤਾ ਹੋਇਆ ਹੈ, ਜਿਨ੍ਹਾਂ ਕੋਲ ਕੋਈ ਮਾਲਕੀ ਸਬੂਤ ਨਹੀਂ ਹੈ। ਫਿਰ ਵੀ ਸੰਬਧਤ ਵਿਭਾਗ ਵੱਲੋਂ ਜੋ ਵੀ ਕਾਰਵਾਈ ਲਈ ਲਿਖਿਆ ਜਾਵੇਗਾ ਉਸ ਨੂੰ ਅਮਲ 'ਚ ਲਿਆਂਦਾ ਜਾਵੇਗਾ। ਇਸ ਮੌਕੇ ਜਗਤਾਰ ਸਿੰਘ, ਗਰਮੀਤ ਸਿੰਘ, ਨਿਰਮਲ ਸਿੰਘ, ਬੂਟਾ ਸਿੰਘ, ਗੁਰਦੀਪ ਸਿੰਘ, ਦੀਪਕ,ਹਰਜੋਤ, ਮੀਤੋ, ਦੀਪੋ, ਕੁਲਵੰਤ ਕੌਰ, ਕੁਲਵਿੰਦਰ ਕੌਰ ਆਦਿ ਮੌਜ਼ੂਦ ਸਨ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਕੋਰੋਨਾ ਆਫ਼ਤ, ਮੁੜ ਵੱਡੀ ਗਿਣਤੀ 'ਚ ਸਾਹਮਣੇ ਆਏ ਨਵੇਂ ਕੇਸ