ਦਿੱਲੀ ’ਚ ਗਿ੍ਰਫ਼ਤਾਰ ਹੋਏ ਘਨੌਲੀ ਦੇ ਨੌਜਵਾਨ ਦੀ ਰਿਹਾਈ ਲਈ ਕੇਂਦਰ ਵਿਰੁੱਧ ਰੋਸ ਪ੍ਰਦਰਸ਼ਨ
Monday, Feb 08, 2021 - 02:55 PM (IST)
ਘਨੌਲੀ (ਸ਼ਰਮਾ)- 26 ਜਨਵਰੀ ਨੂੰ ਦਿੱਲੀ ’ਚ ਵਾਪਰੀ ਘਟਨਾ ਤੋਂ ਬਾਅਦ ਦਿੱਲੀ ਪੁਲਸ ਵੱਲੋਂ ਘਨੌਲੀ ਦੇ ਨੌਜਵਾਨ ਧਰਮਿੰਦਰ ਸਿੰਘ ਸੇਠੀ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਘਨੌਲੀ ਇਲਾਕੇ ਦੇ ਨੌਜਵਾਨਾਂ ਵੱਲੋਂ ਨੌਜਵਾਨ ਧਰਮਿੰਦਰ ਸਿੰਘ ਸੇਠੀ ਦੀ ਰਿਹਾਈ ਦੇ ਹੱਕ ਵਿਚ ਘਨੌਲੀ ਗੁਰਦੁਆਰਾ ਪਾਤਸ਼ਾਹੀ ਨੌਵੀਂ ਘਨੌਲੀ ਤੋਂ ਮੋਟਰਸਾਈਕਲ ਸਦਭਾਵਨਾ ਰੈਲੀ ਕੱਢ ਕੇ ਜਿੱਥੇ ਇਲਾਕੇ ਦੇ ਪਿੰਡਾਂ ਦੇ ਵਾਸੀਆਂ ਨੂੰ ਦਿੱਲੀ ਚੱਲੋ ਸਾਰੇ ਚੱਲੋ ਦਾ ਹੋਕਾ ਦਿੰਦੇ ਹੋਏ ਲਾਮਬੰਦ ਕੀਤਾ ਗਿਆ।
ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵੀਜ਼ਾ ਨਿਯਮਾਂ ’ਚ ਹੋਇਆ ਬਦਲਾਅ
ਉੱਥੇ ਹੀ ਨੌਜਵਾਨਾਂ ਨੇ ਗੱਲਬਾਤ ਕਰਦੇ ਕਿਹਾ ਕਿ ਜਦੋਂ ਤੱਕ ਸਰਕਾਰ ਇਹ ਤਿੰਨੇ ਕਾਨੂੰਨ ਵਾਸਿ ਨਹੀਂ ਲੈ ਲੈਂਦੀ ੳਦੋਂ ਤੱਕ ਉਹ ਇਸ ਤਰ੍ਹਾਂ ਦੀਆ ਰੈਲੀਆਂ ਕੱਢ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਰਹਿਣ ਅਤੇ ਦਿੱਲੀ ਵਿੱਖੇ ਵੀ ਕਿਸਾਨਾਂ ਦੇ ਸੰਘਰਸ਼ ਵਿਚ ਆਪਣਾ ਅਹਿਮ ਯੋਗਦਾਨ ਪਾਉਂਣ ਲਈ ਵੱਡੇ ਕਾਫ਼ਲਿਆਂ ਸਮੇਤ ਰਵਾਨਾ ਹੋਣਗੇ।
ਇਹ ਵੀ ਪੜ੍ਹੋ : ਨਕੋਦਰ ਵਿਚ ਵੱਡੀ ਵਾਰਦਾਤ, ਬਜ਼ੁਰਗ ਦਾ ਸ਼ੱਕੀ ਹਾਲਾਤ ’ਚ ਕਤਲ
ਇਹ ਸਦਭਾਵਨਾ ਮੋਟਰਸਾਈਕਲ ਰੈਲੀ ਘਨੌਲੀ, ਘਨੌਲੀ ਬਜਾਰ, ਥਲੀ ਖੁਰਦ, ਥਲੀ ਕਲਾ, ਸਿੰਘਪੁਰਾ, ਅਲੀਪੁਰ, ਰਾਵਲਮਾਜਰਾ, ਲੋਹਗ੍ਹੜ ਫਿੱਡੇ, ਲੋਦੀਮਾਜਰਾ, ਬਹਾਦਰਪੁਰ, ਚੱਕਢੇਰਾ, ਮਿਆਣੀ, ਜਹਾਂਗੀਰ, ਦਬੁਰਜੀ, ਨੂੰਹੋ, ਰਤਨਪੁਰਾ, ਨੂੰਹੋ ਕਾਲੋਨੀ ਤੋਂ ਹੁੰਦੀ ਹੋਈ ਘਨੌਲੀ ਜਾ ਕੇ ਇਸ ਮੋਟਰਸਾਇਕਲ ਰੈਲੀ ਦੀ ਸਮਾਪਤੀ ਹੋਈ।
ਇਹ ਵੀ ਪੜ੍ਹੋ : ਬੇਅਦਬੀ ਮਾਮਲੇ ’ਚ ਕਾਂਗਰਸ ਤੇ ਪੰਜਾਬ ਪੁਲਸ ਕਰੇਗੀ ਅਕਾਲੀਆਂ ਦਾ ਹਿਸਾਬ : ਜਾਖ਼ੜ