ਅਕਾਲੀ-ਕਾਂਗਰਸ ਦਾ ਪੱਲਾ ਛੱਡ ਕੇ ਨੌਜਵਾਨਾਂ ਨੇ ਫੜਿਆ ''ਆਪ'' ਦਾ ਝਾੜੂ

8/13/2020 6:22:59 PM

ਸੁਭਾਨਪੁਰ (ਸਤਨਾਮ)— ਆਮ ਆਦਮੀ ਪਾਰਟੀ ਨੂੰ ਹਲਕਾ ਭੁਲੱਥ 'ਚ ਉਸ ਵੇਲੇ ਬਹੁਤ ਵੱਡਾ ਹੁੰਗਾਰਾ ਮਿਲਿਆ ਜਦੋਂ ਨਡਾਲਾ ਕਸਬੇ ਨਾਲ ਲੱਗਦੇ ਪਿੰਡਾਂ ਦੇ ਨੌਜਵਾਨਾਂ ਨੇ ਰਵਾਇਤੀ ਪਾਰਟੀਆਂ ਦਾ ਪੱਲਾ ਛੱਡ ਕੇ ਸਰਬਜੀਤ ਸਿੰਘ ਲੁਬਾਣਾ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਦਾ ਝਾੜੂ ਚੁੱਕ ਲਿਆ।

ਇਹ ਵੀ ਪੜ੍ਹੋ: ਕਾਂਗਰਸ ਦੇ ਰਾਜ ''ਚ ਕਾਂਗਰਸੀ ਸਰਪੰਚ ਦੀ ਬੇਵੱਸੀ, BDPO ਬੀਬੀ ''ਤੇ ਲਾਏ ਇਹ ਇਲਜ਼ਾਮ

ਇਨ੍ਹਾਂ ਸਾਰਿਆਂ ਨੂੰ ਹੁਸ਼ਿਆਰਪੁਰ ਦੇ ਲੋਕ ਸਭਾ ਹੁਸ਼ਿਆਰਪੁਰ ਦੇ ਇੰਚਾਰਜ ਗੁਰਵਿੰਦਰ ਸਿੰਘ ਪਾਬਲਾ ਅਤੇ ਅਭਿਸ਼ੇਕ ਰਾਏ ਨੇ ਆਮ ਆਦਮੀ ਪਾਰਟੀ 'ਚ ਸ਼ਾਮਲ ਕੀਤਾ। ਇਸ ਮੌਕੇ ਪਾਬਲਾ ਅਤੇ ਸਰਬਜੀਤ ਸਿੰਘ ਲੁਬਾਣਾ ਨੇ ਨੌਜਵਾਨਾਂ ਨੂੰ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿਵਾਇਆ। ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਅਸੀਂ ਰਵਾਇਤੀ ਪਾਰਟੀਆਂ ਤੋਂ ਤੰਗ ਆ ਚੱਕੇ ਹਾਂ ਜੋ ਕਿ ਪਿਛਲੇ ਸੱਤਰ ਸਾਲ ਤੋਂ ਪੰਜਾਬ ਨੂੰ ਲੁੱਟ ਰਹੀਆਂ ਹਨ। ਜੋ ਕਿ ਅੰਦਰੋਂ ਆਪਸ 'ਚ ਰਲੇ ਹੋਏ ਹਨ ਅਤੇ ਭ੍ਰਿਸ਼ਟਾਚਾਰ ਕਰ ਕਰਕੇ ਪੰਜਾਬ ਨੂੰ ਖੋਖਲਾ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਬੀਬੀ ਦੀ ਸ਼ਰਮਨਾਕ ਕਰਤੂਤ: ਕੁੜੀਆਂ ਤੋਂ ਕਰਵਾਉਂਦੀ ਸੀ ਦੇਹ ਵਪਾਰ ਦਾ ਧੰਦਾ, ਇੰਝ ਹੋਇਆ ਖੁਲਾਸਾ

ਇਸ ਮੌਕੇ 'ਤੇ 'ਆਪ' 'ਚ ਸ਼ਾਮਲ ਹੋਏ ਕਮਲਪ੍ਰੀਤ ਸਿੰਘ ਮੁਲਤਾਨੀ, ਕੁਲਵੰਤ ਸਿੰਘ ਸੰਧੂ ਇਬਰਾਹੀਮਵਾਲ, ਲਖਵਿੰਦਰ ਸਿੰਘ ਕਾਲਾ ਭਖੂਵਾਲ, ਸੂਬੇਦਾਰ ਜੋਗਿੰਦਰ ਸਿੰਘ ਬਿੱਲਪੁਰ ਇੰਸਪੈਕਟਰ ਲਖਵਿੰਦਰ ਸਿੰਘ ਲੱਖਾਂ ਪੰਡਤ ਮੋਹਨ ਲਾਲ ਸਰਮਾ ਪਿੰਦਾ ਮਾਨ ਨਡਾਲਾ ਇੰਦਰਪਾਲ ਸਿੰਘ ਬਾਊ ਨਡਾਲਾ ਹਰਪ੍ਰੀਤ ਸਿੰਘ ਯੂ. ਐੱਸ. ਏ. ਆਦਿ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਦੀਪ ਸਿੰਘ ਬਾਬੋਵਾਲ ਕੁਲਦੀਪ ਪਾਠਕ ਸੁਨੀਲ ਚੌਹਾਨ ਜਸਮੀਤ ਹਨੀ ਆਦਿ ਆਗੂ ਹਾਜ਼ਰ ਸਨ।

ਇਹ ਵੀ ਪੜ੍ਹੋ: ਪੰਜਾਬ 'ਚ 'ਕੋਰੋਨਾ' ਦਾ ਕਹਿਰ ਜਾਰੀ, ਕਪੂਰਥਲਾ 'ਚ 3 ਮਰੀਜ਼ਾਂ ਦੀ ਗਈ ਜਾਨ

ਇਹ ਵੀ ਪੜ੍ਹੋ:  'ਆਪ' ਆਗੂ ਅਮਨ ਅਰੋੜਾ ਨੇ ਕੈਪਟਨ ਸਰਕਾਰ ਨੂੰ ਲਿਆ ਲੰਮੇਂ ਹੱਥੀਂ (ਵੀਡੀਓ)


shivani attri

Content Editor shivani attri