ਦਰਾਣੀ-ਭਤੀਜੇ ਦੀ ਮੌਤ ਦੀ ਖਬਰ ਸੁਣ ਜੇਠਾਣੀ ਨੇ ਵੀ ਤੋੜਿਆ ਦਮ

Tuesday, Sep 17, 2019 - 11:56 PM (IST)

ਦਰਾਣੀ-ਭਤੀਜੇ ਦੀ ਮੌਤ ਦੀ ਖਬਰ ਸੁਣ ਜੇਠਾਣੀ ਨੇ ਵੀ ਤੋੜਿਆ ਦਮ

ਕਾਲਾ ਸੰਘਿਆਂ, (ਨਿੱਝਰ)— ਪਿੰਡ ਬਨਵਾਲੀਪੁਰ ਦੀ ਸੜਕ 'ਤੇ ਬੀਤੀ 14 ਸਤੰਬਰ ਨੂੰ ਇਕ ਤੇਜ਼ ਰਫਤਾਰ ਕਾਰ ਤੇ ਐਕਟਿਵਾ ਸਕੂਟਰ ਦੀ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ 'ਚ 35 ਸਾਲਾ ਇਕ ਔਰਤ ਰਿਤਿਕਾ ਚਾਹਲ ਤੇ ਕਰੀਬ 5 ਸਾਲਾ ਬੱਚੇ ਧਨਰਾਜ ਚਾਹਲ ਉਰਫ ਯੱਸ਼ ਦੀ ਦਰਦਨਾਕ ਮੌਤ ਹੋ ਗਈ ਸੀ ਅਤੇ ਇਕ ਔਰਤ ਤਮੰਨਾ ਚਾਹਲ ਗੰਭੀਰ ਜ਼ਖਮੀ ਹੋ ਗਈ ਸੀ ਜਿਸ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਸੀ।
ਜਾਣਕਾਰੀ ਅਨੁਸਾਰ ਇਸ ਦਰਦਨਾਕ ਹਾਦਸੇ 'ਚ ਮਾਰੇ ਗਏ ਮਾਂ-ਪੁੱਤ ਦੀ ਮੌਤ ਦੀ ਖਬਰ ਮਿਲਣ 'ਤੇ ਮ੍ਰਿਤਕ ਬੱਚੇ ਮਨਰਾਜ ਚਾਹਲ ਦੀ ਤਾਈ ਦਲਵੀਰ ਕੌਰ (50) ਪਤਨੀ ਦਰਸ਼ਨ ਰਾਮ ਵਾਸੀ ਬਨਵਾਲੀਪੁਰ ਨੂੰ ਅਟੈਕ ਹੋ ਗਿਆ, ਜਿਸ ਕਾਰਨ ਦਲਵੀਰ ਕੌਰ ਦੀ ਵੀ ਮੌਤ ਹੋ ਗਈ।
ਦੱਸਣਯੋਗ ਹੈ ਕਿ ਦਲਵੀਰ ਕੌਰ ਸ਼ੂਗਰ ਦੀ ਬੀਮਾਰੀ ਨਾਲ ਪੀੜਤ ਸੀ ਤੇ ਉਹ ਇਸ ਹਾਦਸੇ ਦਾ ਦਰਦ ਬਰਦਾਸ਼ਤ ਨਹੀਂ ਕਰ ਸਕੀ। ਮ੍ਰਿਤਕ ਦਲਵੀਰ ਕੌਰ ਦਾ ਅੰਤਿਮ ਸੰਸਕਾਰ 18 ਸਤੰਬਰ ਨੂੰ ਬਨਵਾਲੀਪੁਰ ਦੇ ਹੀ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ ।


author

KamalJeet Singh

Content Editor

Related News