ਯਾਤਰੀ ਸਹੂਲਤ : ਬਾਈਪਾਸ ਕਰਨ ਵਾਲੀਆਂ ਬੱਸਾਂ ਨੂੰ ਜਲੰਧਰ ਬੱਸ ਅੱਡੇ ’ਚੋਂ ਹੋ ਕੇ ਲੰਘਣ ਦੀਆਂ ਸਖ਼ਤ ਹਦਾਇਤਾਂ

07/23/2021 2:31:36 PM

ਜਲੰਧਰ (ਪੁਨੀਤ)– ਟਰਾਂਸਪੋਰਟ ਮਹਿਕਮੇ ਨੂੰ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਕਈ ਬੱਸਾਂ ਜਲੰਧਰ ਬੱਸ ਅੱਡੇ ’ਤੇ ਜਾਣ ਦੀ ਥਾਂ ਸਿੱਧਾ ਬਾਈਪਾਸ ਤੋਂ ਅੱਗੇ ਲੰਘ ਜਾਂਦੀਆਂ ਹਨ, ਜਿਸ ਨਾਲ ਯਾਤਰੀਆਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਰਸਤੇ ਵਿਚ ਉਤਾਰ ਦਿੱਤਾ ਜਾਂਦਾ ਹੈ। ਇਨ੍ਹਾਂ ਸ਼ਿਕਾਇਤਾਂ ਦੀ ਗੰਭੀਰਤਾ ਨੂੰ ਵੇਖਦੇ ਹੋਏ ਟਰਾਂਸਪੋਰਟ ਮਹਿਕਮੇ ਨੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਕੋਈ ਵੀ ਬੱਸ ਬਾਈਪਾਸ ਤੋਂ ਸਿੱਧੀ ਰਵਾਨਾ ਨਾ ਹੋਵੇ। ਹਰੇਕ ਬੱਸ ਨੂੰ ਜਲੰਧਰ ਬੱਸ ਅੱਡੇ ਵਿਚੋਂ ਹੋ ਕੇ ਲੰਘਣਾ ਜ਼ਰੂਰੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਚੰਡੀਗੜ੍ਹ ਅਤੇ ਲੁਧਿਆਣਾ ਤੋਂ ਆਉਣ ਵਾਲੀਆਂ ਕਈ ਬੱਸਾਂ ਵੱਲੋਂ ਯਾਤਰੀਆਂ ਨੂੰ ਰਾਮਾ ਮੰਡੀ ਵਿਚ ਉਤਾਰਨ ਬਾਰੇ ਸੂਚਨਾਵਾਂ ਮਿਲੀਆਂ ਹਨ। ਉਥੇ ਹੀ ਅੰਮ੍ਰਿਤਸਰ ਸਾਹਿਬ ਤੋਂ ਆਉਣ ਵਾਲੀਆਂ ਕਈ ਬੱਸਾਂ ਜਲੰਧਰ ਦੇ ਯਾਤਰੀਆਂ ਨੂੰ ਪੀ. ਏ. ਪੀ. ਚੌਂਕ ਵਿਚ ਉਤਾਰ ਦਿੰਦੀਆਂ ਹਨ, ਜੋ ਕਿ ਮੁਸਾਫ਼ਿਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ। ਉਨ੍ਹਾਂ ਕਿਹਾ ਕਿ ਯਾਤਰੀਆਂ ਦੀ ਸਹੂਲਤ ਲਈ ਸਾਰੇ ਜੀ. ਐੱਮਜ਼ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਆਪਣੇ ਡਿਪੂਆਂ ਨਾਲ ਸਬੰਧਤ ਬੱਸਾਂ ਦੇ ਡਰਾਈਵਰਾਂ ਨੂੰ ਜਲੰਧਰ ਬੱਸ ਅੱਡੇ ਵਿਚੋਂ ਹੋ ਕੇ ਲੰਘਣ ਲਈ ਕਹਿਣ।

ਕੈਪਟਨ ਨੇ 2 ਸਿੱਖ ਰੈਜ਼ੀਮੈਂਟ ਦੇ ਜਵਾਨਾਂ ਨਾਲ ਪਾਇਆ ਭੰਗੜਾ, ਵੀਡੀਓ ਹੋਈ ਵਾਇਰਲ

PunjabKesari

ਚੰਡੀਗੜ੍ਹ ਤੋਂ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਸਰਕਾਰੀ ਬੱਸਾਂ ਨੂੰ ਇਨ੍ਹਾਂ ਹਦਾਇਤਾਂ ਦੇ ਤਹਿਤ ਰੱਖਿਆ ਗਿਆ ਹੈ ਕਿਉਂਕਿ ਸਰਕਾਰੀ ਬੱਸਾਂ ਵਿਚ ਜੀ. ਪੀ. ਐੱਸ. ਟਰੈਫਿਕ ਸਿਸਟਮ ਲੱਗਾ ਹੋਇਆ ਹੈ। ਇਸ ਸਿਸਟਮ ਰਾਹੀਂ ਚੰਡੀਗੜ੍ਹ ਸਥਿਤ ਹੈੱਡ ਆਫਿਸ ਵੱਲੋਂ ਬੱਸਾਂ ’ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਭਵਿੱਖ ਵਿਚ ਜਿਸ ਡਿਪੂ ਦੀ ਬੱਸ ਜਲੰਧਰ ਦੇ ਬੱਸ ਅੱਡੇ ਵਿਚੋਂ ਹੋ ਕੇ ਨਹੀਂ ਲੰਘੇਗੀ, ਉਸ ਦੇ ਚਾਲਕ ਦਲਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪ੍ਰਾਈਵੇਟ ਬੱਸਾਂ ਬਾਰੇ ਪੁੱਛਣ ’ਤੇ ਅਧਿਕਾਰੀਆਂ ਨੇ ਕਿਹਾ ਕਿ ਮਹਿਕਮੇ ਵੱਲੋਂ ਸੁਨਿਸ਼ਚਿਤ ਕਰਵਾਇਆ ਜਾ ਰਿਹਾ ਹੈ ਕਿ ਪ੍ਰਾਈਵੇਟ ਬੱਸਾਂ ਵਿਚ ਵੀ ਜੀ. ਪੀ. ਐੱਸ. ਸਿਸਟਮ ਜ਼ਰੂਰੀ ਲਗਵਾਇਆ ਜਾਵੇਗਾ ਤਾਂ ਕਿ ਪ੍ਰਾਈਵੇਟ ਕੰਪਨੀਆਂ ਦੀ ਮਨਮਰਜ਼ੀ ’ਤੇ ਰੋਕ ਲਾਈ ਜਾ ਸਕੇ।

ਇਹ ਵੀ ਪੜ੍ਹੋ: ਤਾਜਪੋਸ਼ੀ ਸਮਾਗਮ ’ਚ ਪਹੁੰਚੇ ਹਰੀਸ਼ ਰਾਵਤ ਬੋਲੇ, ‘‘ਕਾਂਗਰਸ ਦੀ ਪਰੰਪਰਾ ਨੂੰ ਅੱਗੇ ਵਧਾ ਕੇ ਚੱਲਣ ਸਿੱਧੂ’’

ਵੀਰਵਾਰ ਉੱਤਰਾਖੰਡ ਅਤੇ ਹਿਮਾਚਲ ਜਾਣ ਵਾਲੀਆਂ ਬੱਸਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਰਹੀ। ਰਾਜਸਥਾਨ ਲਈ ਰਵਾਨਾ ਹੋਈਆਂ ਬੱਸਾਂ ਦੇ ਪ੍ਰਤੀ ਯਾਤਰੀਆਂ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜਸਥਾਨ ਟਰਾਂਸਪੋਰਟ ਵਿਭਾਗ ਵੱਲੋਂ ਪੰਜਾਬ ਲਈ ਬੱਸਾਂ ਦੀ ਆਵਾਜਾਈ ਵਧਾਈ ਜਾ ਰਹੀ ਹੈ। ਪੰਜਾਬ ਵਿਚ ਲਾਕਡਾਊਨ ਪਹਿਲਾਂ ਖੁੱਲ੍ਹ ਗਿਆ ਸੀ, ਜਦਕਿ ਰਾਜਸਥਾਨ ਵਿਚ ਲਾਕਡਾਊਨ ਦੇ ਖੁੱਲ੍ਹਣ ਵਿਚ ਅਜੇ ਘੱਟ ਸਮਾਂ ਹੋਇਆ ਹੈ। ਇਸ ਲਈ ਰਾਜਸਥਾਨ ਦੀਆਂ ਬੱਸਾਂ ਦੀ ਆਵਾਜਾਈ ਅਜੇ ਪਹਿਲਾਂ ਦੀ ਤਰ੍ਹਾਂ ਨਹੀਂ ਚੱਲ ਰਹੀ। ਆਉਣ ਵਾਲੇ ਦਿਨਾਂ ਵਿਚ ਇਹ ਆਵਾਜਾਈ ਆਮ ਹੋ ਜਾਵੇਗੀ, ਜਿਸ ਨਾਲ ਯਾਤਰੀਆਂ ਨੂੰ ਰਾਹਤ ਮਿਲੇਗੀ।

ਇਹ ਵੀ ਪੜ੍ਹੋ: ਕੈਪਟਨ ਨੇ ਬਦਲੀ ਰਣਨੀਤੀ, ਹੁਣ ਵਿਧਾਇਕਾਂ ਦੇ ਨਾਲ-ਨਾਲ ਕਾਂਗਰਸੀ ਨੇਤਾਵਾਂ ਨੂੰ ਵੀ ਲਿਆਉਣਗੇ ਨੇੜੇ

PunjabKesari

ਟਰੇਨਾਂ ਦੀ ਘੱਟ ਆਵਾਜਾਈ ਤੋਂ ਦਿੱਲੀ ਰੂਟ ਲਈ ਭਰ ਕੇ ਜਾ ਰਹੀਆਂ ਬੱਸਾਂ
ਤਾਲਾਬੰਦੀ ਦੇ ਬਾਅਦ ਤੋਂ ਟਰੇਨਾਂ ਦੀ ਆਵਾਜਾਈ ਆਮ ਨਹੀਂ ਹੋ ਸਕੀ ਹੈ, ਜਿਸ ਕਾਰਨ ਯਾਤਰੀਆਂ ਕੋਲ ਬੱਸਾਂ ਵਿਚ ਸਫ਼ਰ ਕਰਨ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਬਚਿਆ ਹੈ। ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਇਸ ਰੂਟ ’ਤੇ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਉਮੀਦ ਤੋਂ ਕਿਤੇ ਜ਼ਿਆਦਾ ਹੈ। ਪੰਜਾਬ ਸਮੇਤ ਬਾਕੀ ਸੂਬਿਆਂ ਦੀਆਂ ਦਰਜਨ ਤੋਂ ਵੱਧ ਬੱਸਾਂ ਰੋਜ਼ਾਨਾ ਦਿੱਲੀ ਲਈ ਰਵਾਨਾ ਹੋ ਰਹੀਆਂ ਹਨ ਅਤੇ ਸਾਰੀਆਂ ਬੱਸਾਂ ਲਾਭ ਕਮਾ ਰਹੀਆਂ ਹਨ। ਹਰਿਆਣਾ ਟਰਾਂਸਪੋਰਟ ਵਿਭਾਗ ਦੀਆਂ ਬੱਸਾਂ ਰਾਤ ਵੇਲੇ ਬੱਸ ਅੱਡੇ ਵਿਚ ਪਾਰਕਿੰਗ ਵਿਚ ਖੜ੍ਹੀਆਂ ਰਹਿੰਦੀਆਂ ਹਨ ਅਤੇ ਸਵੇਰੇ ਦਿੱਲੀ ਲਈ ਰਵਾਨਾ ਹੁੰਦੀਆਂ ਹਨ। ਸਵੇਰ ਦੇ ਸਮੇਂ ਦਿੱਲੀ ਜਾਣ ਵਾਲੀਆਂ ਬੱਸਾਂ ਦੇ ਨਾਲ-ਨਾਲ ਹਰਿਆਣਾ, ਹਿਮਾਚਲ, ਉੱਤਰਾਖੰਡ ਜਾਣ ਵਾਲੀਆਂ ਬੱਸਾਂ ਨਾਲ ਬੱਸ ਅੱਡਾ ਭਰਿਆ ਨਜ਼ਰ ਆਉਂਦਾ ਹੈ। ਦਿੱਲੀ ਰੂਟ ਦੀਆਂ ਬੱਸਾਂ ਜਲੰਧਰ ਤੋਂ ਹੀ ਭਰ ਕੇ ਰਵਾਨਾ ਹੋ ਰਹੀਆਂ ਹਨ।

ਟਾਂਡਾ ਦੀ ਵਿਆਹੁਤਾ ਦਾ ਕੈਨੇਡਾ 'ਚ ਕਤਲ ਕਰਨ ਵਾਲੇ ਪਤੀ ਨੇ ਨਦੀ ’ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News