ਪੀ. ਏ. ਪੀ. ਫਲਾਈਓਵਰ ਦੀ ਲੇਨ ਖੋਲ੍ਹਣ ਲਈ ਸਰਵਿਸ ਲੇਨ ਬੰਦ ਕਰਨ ਦਾ ਹੋਵੇਗਾ ਟ੍ਰਾਇਲ

04/24/2019 5:48:15 PM

ਜਲੰਧਰ (ਜ.ਬ.)— ਪੀ. ਏ. ਪੀ. ਫਲਾਈਓਵਰ ਦੀ ਓਪਨਿੰਗ ਹੋਣ ਦੇ ਬਾਅਦ ਹੀ ਬੰਦ ਕੀਤੀ ਗਈ ਲੇਨ ਜਲਦੀ ਹੀ ਖੁੱਲ੍ਹ ਜਾਵੇਗੀ। ਪੀ. ਏ. ਪੀ. ਚੌਕ ਤੋਂ ਪੀ. ਏ. ਪੀ. ਆਰ. ਓ. ਬੀ. ਤੱਕ ਜਾਂਦੀ ਸਰਵਿਸ ਲੇਨ ਨੂੰ ਬੰਦ ਕਰਕੇ ਸਿਟੀ ਤੋਂ ਅੰਮ੍ਰਿਤਸਰ ਵੱਲ ਜਾਣ ਵਾਲੀ ਟ੍ਰੈਫਿਕ ਨੂੰ ਰਾਮਾ ਮੰਡਡੀ ਵੱਲ ਭੇਜਿਆ ਜਾਵੇਗਾ ਅਤੇ ਪੀ. ਏ. ਪੀ. ਗੇਟ ਨੰ. 2 ਦੇ ਠੀਕ ਸਾਹਮਣੇ ਯੂ-ਟਰਨ ਦੇ ਕੇ ਸਾਰਾ ਟ੍ਰੈਫਿਕ ਪੀ. ਏ. ਪੀ. ਫਲਾਈਓਵਰ 'ਤੇ ਚੜ੍ਹਾਇਆ ਜਾਵੇਗਾ।
ਸਰਵਿਸ ਲੇਨ ਬੰਦ ਕਰਨ ਦੇ ਬਾਅਦ ਐੱਨ. ਐੱਚ. ਏ. ਆਈ. ਸੋਮਾ ਰੋਡਿਜ ਕੰਪਨੀ ਤੇ ਜਲੰਧਰ ਪ੍ਰਸ਼ਾਸਨ 'ਚ ਕਾਫੀ ਸਮੇਂ ਤੋਂ ਖਿੱਚਾਤਾਣੀ ਚੱਲ ਰਹੀ ਸੀ। ਪਹਿਲਾਂ ਐੱਨ. ਐੱਚ. ਏ. ਆਈ. ਨੇ ਸਰਵਿਸ ਲੇਨ ਨੂੰ ਬੰਦ ਕਰਨ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ। ਜਦੋਂ ਫਲਾਈਓਵਰ ਦੀ ਓਪਨਿੰਗ ਹੋਈ ਤਾਂ ਉਦੋਂ ਪ੍ਰਸ਼ਾਸਨ ਨੇ ਜਾਮ ਲੱਗਣ ਦੇ ਡਰ ਤੋਂ ਸਰਵਿਸ ਲੇਨ ਨੂੰ ਬੰਦ ਕਰਨ ਤੋਂ ਮਨ੍ਹਾ ਕਰ ਦਿੱਤਾ। ਇਸ ਦੌਰਾਨ ਹੋਏ ਐਕਸੀਡੈਂਟ ਪਾਰਨ ਏਰੀਆ ਐਲਾਨ ਕੀਤੇ ਪੁਆਇੰਟ 'ਤੇ ਲਗਤਾਰ ਐਕਸੀਡੈਂਟ ਹੋਏ ਤਾਂ ਤੁਰੰਤ ਡੀ. ਸੀ. ਤੇ ਪੁਲਸ ਕਮਿਸ਼ਨਰ ਨੇ ਅੰਮ੍ਰਿਤਸਰ ਵੱਲ ਉਤਰਨ ਵਾਲੀ ਲੇਨ ਨੂੰ ਬੰਦ ਕਰਵਾ ਦਿੱਤਾ। ਲੇਨ ਬੰਦ ਹੋਣ ਦੇ ਬਾਅਦ ਕਾਫੀ ਸਮੇਂ ਤੋਂ ਲੇਨ ਨੂੰ ਚਾਲੂ ਕਰਨ ਲਈ ਪਲਾਨਿੰਗ ਚੱਲ ਰਹੀ ਸੀ ਪਰ ਹੁਣ ਸਰਵਿਸ ਲੇਨ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ।
ਏ. ਡੀ. ਸੀ. ਪੀ. ਟ੍ਰੈਫਿਕ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਲੇਨ ਬੰਦ ਕਰਨ ਲਈ ਸੀਮੈਂਟ ਦੇ ਸਟਾਪਰ ਪਹੁੰਚ ਗਏ ਹਨ। ਸਿਟੀ ਦਾ ਟ੍ਰੈਫਿਕ ਹੁਣ ਸਰਵਿਸ ਲੇਨ ਤੋਂ ਅੰਮ੍ਰਿਤਸਰ ਵੱਲ ਨਹੀਂ ਜਾਵੇਗਾ ਸਗੋਂ ਸਾਰੇ ਟ੍ਰੈਫਿਕ ਨੂੰ ਪੀ. ਏ. ਪੀ. ਚੌਕ ਤੋਂ ਰਾਮਾ ਮੰਡੀ ਵੱਲ ਭੇਜਿਆ ਜਾਵੇਗਾ। ਪੀ. ਏ. ਪੀ. ਗੇਟ ਨੰ. 2 ਦੇ ਸਾਹਮਣੇ ਵੱਲ ਜਾਣ ਵਾਲੇ ਸਾਰੇ ਟ੍ਰੈਫਿਕ ਨੂੰ ਨਵੇਂ ਬਣੇ ਪੀ. ਏ. ਪੀ. ਫਲਾÂਓਵਰ 'ਤੇ ਚੜ੍ਹਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਰਵਿਸ ਲੇਨ ਬੰਦ ਕਰਨ ਤੋਂ ਪਹਿਲਾ ਟ੍ਰਾਇਲ ਲਿਆ ਜਾਵੇਗਾ। ਦੱਸ ਦਈਏ ਕਿ ਫਲਾਈਓਵਰ ਚਾਲੂ ਕਰਨ ਦੇ ਕਾਫੀ ਸਮੇਂ ਤੋਂ ਪਹਿਲਾਂ ਹੀ ਸੋਮਾ ਰੋਡਿਜ ਕੰਪਨੀ ਨੇ ਸਰਵਿਸ ਲੇਨ ਬੰਦ ਕਰਨ ਨੂੰ ਕਿਹਾ ਸੀ ਪਰ ਉਦੋਂ ਉਸ 'ਤੇ ਅਮਲ ਨਹੀਂ ਕੀਤਾ ਗਿਆ ਸੀ।


Related News