ਪੰਚਾਇਤੀ ਚੋਣਾਂ ''ਚ ਹੋਈ ਧੱਕੇਸ਼ਾਹੀ ਦੇ ਵਿਰੋਧ ਅਕਾਲੀ ਵਰਕਰਾਂ ਨੇ ਲਗਾਇਆ ਜਾਮ

Monday, Dec 31, 2018 - 12:52 PM (IST)

ਪੰਚਾਇਤੀ ਚੋਣਾਂ ''ਚ ਹੋਈ ਧੱਕੇਸ਼ਾਹੀ ਦੇ ਵਿਰੋਧ ਅਕਾਲੀ ਵਰਕਰਾਂ ਨੇ ਲਗਾਇਆ ਜਾਮ

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਪਿੰਡ ਗਿਲਜੀਆਂ 'ਚ ਅਤੇ ਹੋਰ ਪਿੰਡਾਂ 'ਚ ਪੰਚਾਇਤੀ ਚੋਣਾਂ ਦੌਰਾਨ ਹੋਈ ਸਰਕਾਰੀ ਧੱਕੇਸ਼ਾਹੀ ਦੇ ਵਿਰੋਧ 'ਚ ਅੱਜ ਅਕਾਲੀ ਵਰਕਰਾਂ ਨੇ ਅਕਾਲੀ ਆਗੂ ਲਖਵਿੰਦਰ ਸਿੰਘ ਲੱਖੀ ਦੀ ਅਗਵਾਈ 'ਚ ਟਾਂਡਾ ਦੇ ਸਰਕਾਰੀ ਹਸਪਤਾਲ ਚੌਂਕ 'ਚ ਜਾਮ ਲਗਾ ਦਿੱਤਾ ਹੈ। ਅਕਾਲੀ ਵਰਕਰਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਉਮੀਦਵਾਰ ਨੂੰ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੀ ਸ਼ਹਿ 'ਤੇ ਧੱਕੇ ਨਾਲ ਹਰਾਇਆ ਗਿਆ ਹੈ।

PunjabKesari

ਇਸ ਮੌਕੇ ਵਰਕਰਾਂ ਨੇ ਕਾਂਗਰਸ ਸਰਕਾਰ ਅਤੇ ਵਿਧਾਇਕ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਪੁਤਲਾ ਫੂਕਿਆ। ਉਧਰ ਹਲਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦੇ ਹੋਏ ਇਸ ਨੂੰ ਨਕਾਰੇ ਹੋਏ ਅਕਾਲੀਆਂ ਦੀ ਡਰਾਮੇਬਾਜ਼ੀ ਦੱਸਿਆ ਹੈ।


Related News