ਪੇਂਟਰ ਨੇ ਲਿਆ ਫਾਹ

10/07/2018 2:07:18 AM

 ਨਵਾਂਸ਼ਹਿਰ,  (ਮਨੋਰੰਜਨ)-  ਨਵਾਂਸ਼ਹਿਰ ਦੇ ਗਡ਼੍ਹਸ਼ੰਕਰ ਰੋਡ ’ਤੇ ਇਕ ਕੋਠੀ ਵਿਚ ਰੰਗ ਰੋਗਨ ਦਾ ਕੰਮ ਕਰਨ ਵਾਲੇ ਪੇਂਟਰ ਨੇ ਘਰ ਦੀ ਛੱਤ ’ਤੇ ਰੱਸੀ ਨਾਲ ਫਾਹ ਲੈ ਕੇ ਜੀਵਨ ਲੀਲਾ ਖਤਮ ਕਰ ਲਈ।
ਜਾਣਕਾਰੀ ਅਨੁਸਾਰ ਮ੍ਰਿਤਕ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਗਡ਼੍ਹਸ਼ੰਕਰ ਰੋਡ ’ਤੇ ਸਥਿਤ ਪ੍ਰਦੀਪ ਕੁਮਾਰ ਦੇ ਘਰ ਪਿਛਲੇ 6 ਦਿਨਾਂ ਤੋਂ 2 ਲੋਕ ਰੰਗ ਰੋਗਨ ਦਾ ਕੰਮ ਕਰ ਰਹੇ ਸਨ। ਦੁਪਹਿਰ ਨੂੰ ਬਲਵਿੰਦਰ ਕੁਮਾਰ (44) ਨਿਵਾਸੀ ਪਿੰਡ ਅਲੀਪੁਰ ਤੇ ਉਸ ਦੇ ਸਾਥੀ ਸਰਬਜੀਤ ਕੁਮਾਰ  ਨੇ ਇਕੱਠੇ ਹੀ ਰੋਟੀ ਖਾਧੀ। ਸਰਬਜੀਤ ਕੁਮਾਰ ਦਾ ਕਹਿਣਾ ਹੈ ਕਿ ਰੋਟੀ ਖਾਣ ਦੇ ਬਾਅਦ ਬਲਵਿੰਦਰ ਕੁਮਾਰ ਨੇ ਉਸ ਨੂੰ ਕਿਹਾ ਕਿ ਉਹ ਟਾਇਲਟ ਦੇ ਲਈ ਉੱਪਰ ਛੱਤ ’ਤੇ ਜਾ ਰਿਹਾ ਹੈ। ਜਦੋਂ ਉਹ ਕਾਫੀ ਦੇਰ ਥੱਲੇ ਨਹੀਂ ਆਇਆ ਤਾਂ ਉਸ ਨੇ ਬਲਵਿੰਦਰ ਕੁਮਾਰ ਨੂੰ ਆਵਾਜ਼ ਦਿੱਤੀ। ਫਿਰ ਵੀ ਉਸ ਨੇ ਕੋਈ ਉੱਤਰ ਨਹੀਂ ਦਿੱਤਾ। ਛੱਤ ਦੇ ਦਰਵਾਜ਼ੇ ਨੂੰ ਬਾਹਰੋਂ ਕੁੰਡੀ ਲੱਗੀ ਹੋਈ ਸੀ। ਇਸ ’ਤੇ ਉਸ ਨੇ ਮਾਲਕ ਮਕਾਨ ਪ੍ਰਦੀਪ ਕੁਮਾਰ ਨੂੰ ਦੱਸਿਆ। ਇਸ ’ਤੇ ਉਨ੍ਹਾਂ  ਗੁਅਾਂਢੀ ਦੀ ਛੱਤ ’ਤੇ ਜਾ ਕੇ ਦੇਖਿਆ ਤਾਂ ਛੱਤ ਦੇ ਉੱਪਰ ਬਲਵਿੰਦਰ ਕੁਮਾਰ ਨੇ ਰੱਸੀ ਨਾਲ ਫਾਹ ਲਾ ਲਿਆ ਸੀ। ਉਸ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ  ਐੱਸ.ਐੱਚ.ਓ. ਸ਼ਹਿਬਾਜ ਸਿੰਘ ਪੁਲਸ ਪਾਰਟੀ ਦੇ ਨਾਲ ਮੌਕੇ ’ਤੇ ਪਹੁੰਚ ਗਏ। ਉਨ੍ਹਾਂ  ਲਾਸ਼ ਨੂੰ  ਸਿਵਲ ਹਸਪਤਾਲ ਨਵਾਂਸ਼ਹਿਰ ਭੇਜ ਦਿੱਤਾ। ਉਥੇ  ਪਹੁੰਚੇ ਮ੍ਰਿਤਕ ਬਲਵਿੰਦਰ ਦੇ ਪਿੰਡ ਵਾਸੀਅਾਂ ਦਾ ਕਹਿਣਾ ਸੀ ਕਿ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। 
 


Related News