ਸੜਕ ਦੀ ਮੁਰੰਮਤ ਕਰਦਿਆਂ ਓਵਰਲੋਡ ਟਿੱਪਰ ਪਲਟਿਆ, ਮੌਕੇ 'ਤੇ ਪੈ ਗਿਆ ਚੀਕ-ਚਿਹਾੜਾ
Monday, Sep 04, 2023 - 01:40 AM (IST)

ਮਾਹਿਲਪੁਰ (ਅਮਰੀਕ) : ਬੀਤੇ ਦਿਨੀਂ ਜੈਜੋਂ ਰੋਡ ਮਾਹਿਲਪੁਰ ਵਿਖੇ ਸੜਕ ਦੀ ਮੁਰੰਮਤ ਕਰਦਿਆਂ ਓਵਰਲੋਡ ਟਿੱਪਰ ਪਲਟ ਗਿਆ, ਜਿਸ ਕਾਰਨ ਇਕ ਪ੍ਰਵਾਸੀ ਔਰਤ ਜ਼ਖ਼ਮੀ ਹੋ ਗਈ। ਜਾਣਕਾਰੀ ਅਨੁਸਾਰ ਜੈਜੋਂ ਰੋਡ ਮਾਹਿਲਪੁਰ ਵਿਖੇ ਸੜਕ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਜਦੋਂ ਟਿੱਪਰ ਚਾਲਕ ਬਲਜਿੰਦਰ ਸਿੰਘ ਗੱਟਕਾ ਪਾਉਂਦਾ ਪੀਰ ਬਾਬਾ ਮੱਦੂਆਣਾ ਦੀ ਗਲੀ ਕੋਲ ਪਹੁੰਚਿਆ ਤਾਂ ਸੜਕ ਉੱਚੀ-ਨੀਵੀਂ ਹੋਣ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ ਤੇ ਸੜਕ ਕਿਨਾਰੇ ਮੂੰਗਫਲੀ ਦੀ ਫੜ੍ਹੀ ਲਾਈ ਬੈਠੀ ਔਰਤ 'ਤੇ ਟਿੱਪਰ ਪਲਟਣ ਨਾਲ ਉਹ ਜ਼ਖ਼ਮੀ ਹੋ ਗਈ, ਜਿਸ ਨੂੰ ਰਾਹਗੀਰਾਂ ਦੀ ਮਦਦ ਨਾਲ ਸਿਵਲ ਹਸਪਤਾਲ ਮਾਹਿਲਪੁਰ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ : ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦਾ ਦੌਰਾ, ਨਰਮੇ ਦੀ ਖੇਤੀ ਦਾ ਲਿਆ ਜਾਇਜ਼ਾ
ਇਸ ਸਬੰਧੀ ਥਾਣਾ ਮੁਖੀ ਬਲਜਿੰਦਰ ਸਿੰਘ ਮੱਲ੍ਹੀ ਨੇ ਮੌਕੇ 'ਤੇ ਪਹੁੰਚ ਕੇ ਜਾਂਚ-ਪੜਤਾਲ ਕਰਦਿਆਂ ਕਿਹਾ ਕਿ ਸੜਕ 'ਤੇ ਥਾਂ ਉੱਚੀ-ਨੀਵੀਂ ਹੋਣ ਕਾਰਨ ਟਿੱਪਰ ਪਲਟਿਆ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਜ਼ਖ਼ਮੀ ਪ੍ਰਵਾਸੀ ਔਰਤ ਦੇ ਬਿਆਨਾਂ 'ਤੇ ਕਾਰਵਾਈ ਕੀਤੀ ਜਾਵੇਗੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8